ਤੇਲ ਲੈ ਕੇ ਆ ਰਹੇ ਬ੍ਰਿਟਿਸ਼ ਟੈਂਕਰ ਜਹਾਜ਼ ''ਤੇ ਮਿਸਾਇਲ ਹਮਲਾ, ਹੂਤੀ ਸਮੂਹ ਨੇ ਲਈ ਜ਼ਿੰਮੇਵਾਰੀ
Saturday, Apr 27, 2024 - 04:47 PM (IST)
ਵਾਸ਼ਿੰਗਟਨ/ਸਾਨਾ (ਯੂਐੱਨਆਈ) - ਯਮਨ ਦੇ ਹਾਉਤੀ ਸਮੂਹ ਨੇ ਲਾਲ ਸਾਗਰ ਵਿੱਚ ਇੱਕ ਬ੍ਰਿਟਿਸ਼ ਤੇਲ ਟੈਂਕਰ ਜਹਾਜ਼ 'ਤੇ ਤਿੰਨ ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ। ਅਮਰੀਕੀ ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਐਕਸ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ, "ਹੂਤੀ ਦੇ ਮਿਜ਼ਾਈਲ ਹਮਲੇ ਨਾਲ ਬ੍ਰਿਟਿਸ਼ ਦੀ ਮਲਕੀਅਤ ਵਾਲੇ ਐੱਮਵੀ ਐਂਡਰੋਮੇਡਾ ਸਟਾਰ ਜਹਾਜ਼ ਨੂੰ ਮਾਮੂਲੀ ਨੁਕਸਾਨ ਹੋਇਆ ਹੈ, ਜਦੋਂ ਕਿ ਮਿਜ਼ਾਈਲ ਇੱਕ ਹੋਰ ਜਹਾਜ਼, ਐੱਮਵੀ ਮਾਈਸ਼ਾ ਦੇ ਨੇੜੇ ਡਿੱਗੀ। ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ।"
ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼
ਹੂਤੀ ਨੇ ਸ਼ਨੀਵਾਰ ਤੜਕੇ ਇੱਕ ਬ੍ਰਿਟਿਸ਼ ਤੇਲ ਟੈਂਕਰ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹੂਤੀ ਦੀ ਸੈਨਾ ਦੇ ਬੁਲਾਰੇ ਯਾਹਿਆ ਸਾਰਿਆ ਨੇ ਹੂਤੀ ਦੁਆਰਾ ਚਲਾਏ ਗਏ ਟੀਵੀ ਚੈਨਲ ਅਲ-ਮਸੀਰਾਹ 'ਤੇ ਕਿਹਾ, "ਸਾਡੀਆਂ ਸਮੁੰਦਰੀ ਫੌਜਾਂ ਨੇ ਸ਼ੁੱਕਰਵਾਰ ਨੂੰ ਲਾਲ ਸਾਗਰ ਵਿੱਚ ਬ੍ਰਿਟਿਸ਼ ਤੇਲ ਟੈਂਕਰ ਜਹਾਜ਼ ਐਂਡਰੋਮੇਡਾ ਸਟਾਰ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਅਤੇ ਇਸ 'ਤੇ ਸਿੱਧਾ ਹਮਲਾ ਕੀਤਾ।
ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8