ਇਟਲੀ ''ਚ ਹਾਈਡ੍ਰੋਇਲੈਕਟ੍ਰਿਕ ਪਲਾਂਟ ''ਚ ਹੋਇਆ ਵੱਡਾ ਧਮਾਕਾ, 4 ਲੋਕਾਂ ਦੀ ਮੌਤ ਤੇ 7 ਲਾਪਤਾ

Wednesday, Apr 10, 2024 - 04:55 AM (IST)

ਰੋਮ (ਦਲਵੀਰ ਕੈਂਥ) - ਉੱਤਰੀ ਇਟਲੀ ਦੇ ਸੂਬੇ ਐਮਿਲਿਆ ਰੋਮਾਗਨਾ ਦੇ ਜ਼ਿਲ੍ਹਾ ਬਲੋਨੀਆਂ ਦੇ ਸ਼ਹਿਰ ਬਰਗੀ ਦੇ ਪਹਾੜ੍ਹਾਂ ਵਿੱਚੋਂ ਵਹਿੰਦੀ ਸੁਵੀਆਨਾ ਝੀਲ ਉਪੱਰ ਸਥਿਤ ਐਨਲ ਗ੍ਰੀਨ ਪਾਵਰ ਦੁਆਰਾ ਚਲਾਏ ਜਾ ਰਹੇ ਪਾਣੀ ਤੋਂ ਬਿਜਲੀ ਬਣਾਉਣ ਦੇ ਹਾਈਡ੍ਰੋਇਲੈਕਟ੍ਰਿਕ ਪਲਾਂਟ ਵਿੱਚ ਅਚਾਨਕ ਹੋਏ ਜ਼ਬਰਦਸਤ ਧਮਾਕੇ ਕਾਰਨ 4 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਘਟਨਾ ਦਾ ਖੁਲਾਸਾ ਹੋਇਆ ਹੈ। ਇਟਾਲੀਅਨ ਮੀਡੀਆ ਅਨੁਸਾਰ ਬਰਗੀ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਦੇ ਧਮਾਕੇ ਨਾਲ ਕਰੀਬ 15 ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਘਟਨਾ ਵਿੱਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 7 ਲੋਕ ਲਾਪਤਾ ਹਨ, ਜਦਕਿ 3 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ।

PunjabKesari

ਇਹ ਵੀ ਪੜ੍ਹੋ- ਕਾਂਗੜਾ 'ਚ ਹਾਦਸਾ, ਪੈਰਾਗਲਾਈਡਿੰਗ ਕਰ ਰਹੀ ਮਹਿਲਾ ਦੀ ਮੌਤ

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਐਂਬੂਲੈਸਾਂ ਅਤੇ ਰਾਹਤ ਕਰਮਚਾਰੀ ਵੱਡੀ ਗਿਣਤੀ ਵਿੱਚ ਪਹੁੰਚ ਗਏ ਪਰ ਧਮਾਕੇ ਕਾਰਨ ਪਲਾਂਟ ਦੇ ਅੰਦਰ ਪਾਣੀ ਬਹੁਤ ਭਰ ਗਿਆ ਜਿਸ ਨਾਲ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਿਲ ਆਈ। ਇਸ ਘਟਨਾ ਨਾਲ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਕਮੂਨਿਆਨੋ ਸ਼ਹਿਰ ਜੋ ਕਿ ਬਰਗੀ ਦੇ ਨਾਲ ਹੀ ਲੱਗਦਾ ਹੈ ਉੱਥੋ ਦੇ ਮੇਅਰ ਮਾਰਕੋ ਮਾਸੀਨਾਰਾ ਨੇ ਘਟਨਾ ਸਥਲ ਨੂੰ ਭਿਆਨਕ ਕੰਮ ਵਾਲੀ ਥਾਂ ਦੱਸਦਿਆਂ ਕਿਹਾ ਕਿ ਇਸ ਧਮਾਕੇ ਨਾਲ ਇਟਾਲੀਅਨ ਲੋਕ ਬਹੁਤ ਪ੍ਰਭਾਵਿਤ ਹੋਏ ਹਨ। ਘਟਨਾ ਦੇ ਕਾਰਨਾ ਦਾ ਹਾਲੇ ਪੂਰੀ ਤਰ੍ਹਾਂ ਪਤਾ ਨਹੀ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਬੇਸਮੈਂਟ ਦੇ ਅੰਦਰ ਧਮਾਕੇ ਨਾਲ ਬਹੁਤ ਪਾਣੀ ਭਰ ਗਿਆ ਹੈ ਜਿਹੜਾ ਕਿ ਰਾਹਤ ਕਾਰਜਾਂ ਵਿੱਚ ਅੜਿੱਕਾ ਬਣ ਰਿਹਾ ਹੈ। ਇਸ ਦੇ ਬਾਵਜੂਦ ਸੁੱਰਖਿਆ ਕਰਮਚਾਰੀ ਸਥਿਤੀ ਨਾਲ ਨਜਿੱਠ ਰਹੇ ਹਨ। ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜੀਆ ਮੇਲੋਨੀ ਨੇ ਇਸ ਮੰਦਭਾਗੀ ਘਟਨਾ ਉਪੱਰ ਸੋਸ਼ਲ ਮੀਡੀਆ ਰਾਹੀ ਚਿੰਤਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

PunjabKesari

ਇਹ ਵੀ ਪੜ੍ਹੋ- ਸਾਈਮਨ ਹੈਰਿਸ ਬਣੇ ਆਇਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News