ਪੰਜਾਬ ਦੀਆਂ ਦੋ ਹੋਣਹਾਰ ਧੀਆਂ ਨੇ ਦੁਨੀਆ 'ਚ ਚਮਕਾਇਆ ਸੂਬੇ ਦਾ ਨਾਂ, ਇਟਲੀ 'ਚ ਹਾਸਲ ਕੀਤਾ ਵੱਡਾ ਮੁਕਾਮ

Thursday, Apr 11, 2024 - 06:37 PM (IST)

ਰੋਮ(ਦਲਵੀਰ ਕੈਂਥ) - ਇਟਲੀ ਵਿੱਚ ਭਾਰਤੀ ਭਾਈਚਾਰੇ ਦੀਆਂ ਧੀਆਂ ਆਪਣੀ ਕਾਬਲੀਅਤ ਤੇ ਦ੍ਰਿੜ ਇਰਾਦਿਆਂ ਨਾਲ ਵਿੱਦਿਆਕ ਖੇਤਰਾਂ ਵਿੱਚ ਅਜਿਹੀਆਂ ਲੀਹਾਂ ਪਾ ਰਹੀਆਂ ਹਨ ਜਿਹਨਾਂ ਉਪੱਰ  ਤੁਰਨਾ ਸ਼ਾਇਦ ਹੋਰ ਦੇਸ਼ਾਂ ਦੀਆਂ ਕੁੜੀਆਂ ਦੇ ਵੀ ਵੱਸ ਦੀ ਗੱਲ ਨਹੀਂ। ਇਟਲੀ ਵਿੱਚ ਭਾਰਤੀ ਧੀਆਂ ਦੀ ਕਾਮਯਾਬੀ ਨੂੰ ਦੇਖ ਕੇ ਇਟਾਲੀਅਨ ਲੋਕ ਹੈਰਾਨ ਹੁੰਦੇ ਹਨ। ਉਹ ਆਪਣੇ ਬੱਚਿਆਂ ਨੂੰ ਉਦਾਹਰਣਾ ਦੇਕੇ ਕਹਿੰਦੇ ਹਨ ਸੱਚ ਵਿਚ ਭਾਰਤੀ ਲੋਕ ਚਾਹੇ ਉਹ ਬੱਚੇ ਹਨ ਜਾਂ ਵੱਡੇ ਕੁਝ ਵੀ ਕਰ ਸਕਦੇ ਹਨ ਇਹਨਾਂ ਦੀ ਮਿਹਨਤ ਨੂੰ ਸਲਾਮ ਹੈ।

PunjabKesari

ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 82,000 ਰੁਪਏ ਦੇ ਨੇੜੇ ਪਹੁੰਚੇ ਚਾਂਦੀ ਦੇ ਭਾਅ

ਅਜਿਹੀਆਂ ਹੀ ਦੋ ਪੰਜਾਬ ਦੀਆਂ ਧੀਆਂ ਨੂੰ ਅਸੀਂ ਆਪਣੇ ਪਾਠਕਾਂ ਨੂੰ ਮਿਲਾਉਣ ਜਾ ਰਹੇ ਹਨ ਜਿਹਨਾਂ ਨੇ ਵਿੱਦਿਆਦਕ ਖੇਤਰ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਅਤੇ ਇਹਨਾਂ ਨੂੰ ਵੱਖ-ਵੱਖ  ਕੰਪਨੀਆਂ ਨੇ ਕੰਮ ਲਈ ਵੀ ਸੱਦੇ ਪੱਤਰ ਵੀ ਭੇਜੇ ਹਨ। ਪੰਜਾਬ ਦਾ ਮਾਣ ਵਧਾਉਣ ਵਾਲੀਆਂ ਇਹ ਧੀਆਂ ਹਨ ਪਿੰਡ ਨਡਾਲਾ (ਕਪੂਰਥਲਾ)ਦੇ ਸਰਵਣ ਸਿੰਘ ਤੇ ਜਤਿੰਦਰ ਕੌਰ ਦੀ ਲਾਡਲੀਆਂ ਸੰਤਾਨਾਂ ਅਰਸ਼ਪ੍ਰੀਤ ਕੌਰ (22) ਅਤੇ ਜਸਕਿਰਨ ਕੌਰ (20)।  ਜਿਹੜੀਆਂ ਬਚਪਨ ਵਿੱਚ ਹੀ ਇਟਲੀ ਪਰਿਵਾਰ ਨਾਲ ਆ ਵਸੀਆਂ ਸਨ।

ਅਰਸ਼ਪ੍ਰੀਤ ਕੌਰ ਪੜ੍ਹਾਈ ਦੇ ਖੇਤਰ ਵਿੱਚ ਮਸ਼ਹੂਰ ਜਾਣੀ ਜਾਂਦੀ ਹੈ। ਅਰਸ਼ਪ੍ਰੀਤ ਕੌਰ ਨੇ ਦੁਨੀਆ ਦੀ ਸੱਤਵੇਂ ਨੰਬਰ ਅਤੇ ਯੂਰਪ ਦੀ ਦੂਜੇ ਨੰਬਰ ਦੀ ਇਟਲੀ ਦੀ ਰਾਜਧਾਨੀ ਰੋਮ 'ਚ ਸਥਿਤ ਯੂਨੀਵਰਸਿਟੀ ਸਪੀਐਨਸਾ ਰੋਮ (ਲਾਤੀਨਾ) ਤੋਂ ਮੈਨੇਜਮੈਂਟ ਬਿਜਨਸ ਲਾਅ ਦੀ ਪੜ੍ਹਾਈ ਕੀਤੀ ਹੈ । ਅਰਸ਼ਪ੍ਰੀਤ ਕੌਰ ਨੇ ਟਾਪ ਕਰਕੇ ਮਾਪਿਆਂ ਦੇ ਨਾਲ ਭਾਰਤ ਦੇਸ਼ ਦਾ ਨਾਮ ਵੀ ਦੁਨੀਆ ਭਰ ਵਿੱਚ ਰੁਸ਼ਨਾ ਤੇ ਮਹਿਕਾ ਦਿੱਤਾ ਹੈ।

ਇਹ ਵੀ ਪੜ੍ਹੋ :    Dubai 'ਚ 25 ਕਰੋੜ ਦੇ ਕਾਫ਼ਲੇ ਨਾਲ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਨੇ ਸ਼ੁਰੂ ਕੀਤੀਆਂ ਵਿਆਹ ਦੀਆਂ ਤਿਆਰੀਆਂ

PunjabKesari

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਅਰਸ਼ਪ੍ਰੀਤ ਕੌਰ ਨੇ ਪੜ੍ਹਾਈ ਖੇਤਰ ਵਿੱਚ ਇਸ ਮੁਕਾਮ ਤੱਕ ਪਹੁੰਚਾਉਣ ਲਈ ਆਪਣੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਹਨਾਂ ਦੀ ਬਦੌਲਤ ਉਹ ਤੇ ਉਸ ਦੀ ਛੋਟੀ ਭੈਣ ਜਸਕਿਰਨਪ੍ਰੀਤ ਕੌਰ ਨੇ ਕਾਮਯਾਬੀ ਦੀਆਂ ਮੰਜਿ਼ਲਾਂ ਸਰ ਕੀਤੀਆਂ ਹਨ। ਉਸ ਨਾਲ ਕੰਮ ਕਰਨ ਲਈ ਕਈ ਕੰਪਨੀਆਂ ਵੱਲੋਂ ਸਪੰਰਕ ਕੀਤਾ ਗਿਆ ਹੈ। ਉਸ ਦਾ ਕੰਮ ਦੇ ਨਾਲ-ਨਾਲ ਅੱਗੇ ਬਿਜਨੈੱਸ ਖੇਤਰ ਵਿੱਚ ਮਾਸਟਰ ਡਿਗਰੀ ਕਰਨ ਦੀ ਤਿਆਰੀ ਵੀ ਹੈ। ਇਸ ਮੌਕੇ ਪ੍ਰੈੱਸ ਕਲੱਬ ਨਾਲ ਜਸਕਿਰਨਪ੍ਰੀਤ ਕੌਰ ਨੇ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਦੋਨੋਂ ਭੈਣਾਂ ਕਰਮਾਂ ਵਾਲੀਆਂ  ਹਨ ਜਿਹਨਾਂ ਨੂੰ ਅਗਾਂਹ ਵਧੂ ਸੋਚ ਦੇ ਧਾਰਨੀ ਮਾਪਿਆਂ ਨੇ ਸਹੀ ਦਿਸ਼ਾ ਨਿਰਦੇਸ਼ ਦੇਕੇ ਇੱਥੋ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ :    ਜਲਵਾਯੂ ਟੀਚਿਆਂ ਨੂੰ ਲਾਜ਼ਮੀ ਬਣਾਉਣ ਲਈ ਤਿੰਨ ਪਟੀਸ਼ਨਾਂ 'ਤੇ ਯੂਰਪੀਅਨ ਕੋਰਟ ਦਾ ਮਿਸ਼ਰਤ ਫੈਸਲਾ

ਉਸ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਵਿਸ਼ੇਸ਼ ਕੋਰਸ ਕਰ ਰਾਜਧਾਨੀ ਰੋਮ ਦੇ ਅੰਤਰਾਸ਼ਟਰੀ ਏਅਰਪੋਰਟ ਲਿਓਨਾਰਦੋ ਦਾ ਵਿਨਚੀ ਫਿਊਮੀਚਿਨੋ ਵਿਖੇ ਚੈੱਕ ਇੰਨ ਡਿਸਕ 'ਤੇ ਨੌਕਰੀ ਸ਼ੁਰੂ ਕਰ ਦਿੱਤੀ ਹੈ । ਇਹਨਾਂ ਦੋਨਾਂ ਕੁੜੀਆਂ ਨੇ ਇਟਲੀ ਪਰਿਵਾਰਾਂ ਨਾਲ ਆਉਣ ਵਾਲੀਆਂ ਕੁੜੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਟਲੀ ਆ ਕੇ ਪੜ੍ਹਾਈ ਵੱਲ ਉਚੇਚਾ ਧਿਆਨ ਜ਼ਰੂਰ ਦੇਣ ਕਿਉਂਕਿ ਉਹਨਾਂ ਦੇ ਪੜ੍ਹਨ ਨਾਲ ਇੱਕਲੀਆਂ ਉਹੀ ਨਹੀਂ ਸਗੋਂ ਕਈ ਪਰਿਵਾਰ ਪੜ੍ਹ ਜਾਂਦੇ ਹਨ। ਸਰਵਣ ਸਿੰਘ ਤੇ ਬੀਬੀ ਜਤਿੰਦਰ ਕੌਰ ਜਿਹੜੇ ਕਿ  ਲਾਸੀਓ ਸੂਬੇ ਦੇ ਮਿੰਨੀ ਪੰਜਾਬ ਇਲਾਕੇ ਜਿ਼ਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਵਿਖੇ ਰਹਿੰਦੇ ਹਨ ਉਹਨਾਂ ਨੂੰ ਧੀਆਂ ਦੀ ਮਾਣਮੱਤੀ ਕਾਮਯਾਬੀ ਲਈ ਭਾਈਚਾਰੇ ਤੇ ਇਟਾਲੀਅਨ ਲੋਕਾਂ ਵੱਲੋਂ ਵਿਸ਼ੇਸ਼ ਵਧਾਈ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ :    ਅਮਰੀਕਾ ਤੇ ਚੀਨ 'ਚ ਵਧਿਆ ਤਣਾਅ , ਚੀਨੀ ਵਿਦਿਆਰਥੀਆਂ ਨੂੰ ਦੇਸ਼ 'ਚੋਂ ਕੱਢਣ ਮਗਰੋਂ ਦਿੱਤੀ ਇਹ ਚਿਤਾਵਨੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News