ਇਮਰਾਨ ਨੇ ਸਕਰਦੂ ਇੰਟਰਨੈਸ਼ਨਲ ਏਅਰਪੋਰਟ ਦਾ ਕੀਤਾ ਉਦਘਾਟਨ, ਭਾਰਤ ਨਾਰਾਜ਼

Saturday, Dec 18, 2021 - 06:25 PM (IST)

ਇਮਰਾਨ ਨੇ ਸਕਰਦੂ ਇੰਟਰਨੈਸ਼ਨਲ ਏਅਰਪੋਰਟ ਦਾ ਕੀਤਾ ਉਦਘਾਟਨ, ਭਾਰਤ ਨਾਰਾਜ਼

ਇਸਲਾਮਾਬਾਦ (ਇੰਟ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਕਰਦੂ ਇੰਟਰਨੈਸ਼ਨਲ ਏਅਰਪੋਰਟ ਅਤੇ ਜਗਲੋਤ-ਸਕਰਦੂ ਰਣਨੀਤਕ ਸੜਕ ਦਾ ਉਦਘਾਟਨ ਕੀਤਾ। ਭਾਰਤ ਨੇ ਇਸਨੂੰ ਅੰਦਰੂਨੀ ਮਾਮਲੇ ਵਿਚ ਦਖਲਅੰਦਾਜ਼ੀ ਦੱਸਿਆ ਹੈ ਕਿਉਂਕਿ ਸਕਰਦੂ ਏਅਰਪੋਰਟ ਪਾਕਿਸਤਾਨ ਅਧਿਕਾਰਕ ਕਸ਼ਮੀਰ ਵਿਚ ਹੈ। ਇਧਰ ਪਾਕਿਸਤਾਨ ਨੇ ਸਕਰਦੂ ਵਿਚ ਇਸ ਏਅਰਪੋਰਟ ਨੂੰ ਲੈ ਕੇ ਕਿਹਾ ਕਿ ਇਸਦੇੇ ਰਾਹੀਂ ਗਿਲਗਿਤ-ਬਾਲਤਿਸਤਾਨ ਵਿਚ ਸੈਰ-ਸਪਾਟਾ ਅਤੇ ਆਰਥਿਕ ਵਿਾਸ ਨੂੰ ਬੜ੍ਹਾਵਾ ਮਿਲੇਗਾ।

ਸਕਰਦੂ ਏਅਰਪੋਰਟ 7000 ਫੁੱਟ ਤੋਂ ਜ਼ਿਆਦੀ ਦੀ ਉੱਚਾਈ ਵਿਚ ਸਥਿਤ ਹੈ. ਇਹ ਕਾਰਾਕੋਰਮ ਅੇਤ ਹਿਮਾਲਿਆ ਦੀਆਂ ਚੋਟੀਆਂ ’ਤੇ ਵਸਿਆ ਹੈ ਅਤੇ ਦੁਨੀਆ ਦੇ ਸਭ ਤੋਂ ਉੱਚੇ ਏਅਰਪੋਰਟਾਂ ਵਿਚੋਂ ਇਕ ਹੈ। ਪਾਕਿਸਤਾਨੀ ਮੀਡੀਆ ਰਿਪੋਰਟ ਸਕਰਦੂ ਏਅਰਪੋਰਟ ਤੋਂ ਸਵੇਰੇ ਅਤੇ ਸ਼ਾਮ ਦੋਨੋਂ ਸਮੇਂ ਸਾਰੀਆਂ ਉਡਾਣਾਂ ਸੰਚਾਲਿਤ ਹੋਣਗੀਆਂ।


author

Manoj

Content Editor

Related News