ਇੰਟਰਨੈਸ਼ਨਲ ਮੈਰਾਥਨ 'ਚ ਦੌੜਿਆ ਚੰਡੀਗੜ੍ਹ, ਜੇਤੂਆਂ ਨੂੰ ਮਿਲਿਆ 1.16 ਕਰੋੜ ਦਾ ਇਨਾਮ
Sunday, Mar 01, 2026 - 01:47 PM (IST)
ਚੰਡੀਗੜ੍ਹ (ਵੈੱਬ ਡੈਸਕ, ਸ਼ੀਨਾ) : ਚੰਡੀਗੜ੍ਹ 'ਚ ਐਤਵਾਰ ਨੂੰ ਇੰਟਰਨੈਸ਼ਨਲ ਪੱਧਰ ਦੀ ਪਹਿਲੀ ਅਤੇ ਹੁਣ ਤੱਕ ਦੀ ਸਭ ਤੋਂ ਵੱਡੀ ਚੰਡੀਗੜ੍ਹ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ 'ਚ 18 ਸਾਲ ਤੋਂ ਲੈ ਕੇ 50 ਸਾਲ ਤੋਂ ਜ਼ਿਆਦਾ ਉਮਰ ਵਰਗ ਦੇ 3500 ਤੋਂ ਜ਼ਿਆਦਾ ਦੌੜਾਕਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚ 38 ਵਿਦੇਸ਼ੀ ਦੌੜਾਕ ਸਨ। 42 ਕਿਲੋਮੀਟਰ ਦੀ ਦੌੜ 2 ਘੰਟੇ 17 ਮਿੰਟ ਦੇ ਰਿਕਾਰਡ ਸਮੇਂ 'ਚ ਪੂਰੀ ਹੋਈ।
ਇਹ ਵੀ ਪੜ੍ਹੋ : ਪੰਜਾਬ 'ਚ ਪਵੇਗੀ ਭਿਆਨਕ ਗਰਮੀ! ਟੁੱਟਿਆ 14 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕੀਤਾ ALERT
ਉੱਥੇ ਹੀ 21 ਕਿਲੋਮੀਟਰ ਦੀ ਰੇਸ ਇਕ ਘੰਟੇ ਇਕ ਮਿੰਟ 'ਚ ਖ਼ਤਮ ਹੋਈ। ਜੇਤੂ, ਉਪ ਜੇਤੂ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਜੇਤੂਆਂ ਨੂੰ 1 ਕਰੋੜ 16 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ। ਖੇਡ ਵਿਭਾਗ ਦੇ ਮੁਤਾਬਕ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਆਏ ਦੌੜਾਕਾਂ ਨੇ ਇਸ 'ਚ ਹਿੱਸਾ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੱਕ...
ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਮੈਰਾਥਨ 'ਚ ਵੱਡੀ ਗਿਣਤੀ 'ਚ ਦੌੜਾਕਾਂ ਨੇ ਹਿੱਸਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
