ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਜ਼ੀਰੋ ਕੈਲੋਰੀ ਸਵੀਟਨਰ

06/27/2019 8:46:26 PM

ਲੰਡਨ— ਮੰਨਿਆ ਜਾਂਦਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਚੀਨੀ ਦੀ ਥਾਂ ਉਸ ਦੇ ਬਦਲ ਯਾਨੀ ਜ਼ੀਰੋ ਕੈਲੋਰੀ ਵਾਲੇ ਸਵੀਟਨਰ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸ਼ੂਗਰ ਦਾ ਇਕ ਬਿਹਤਰੀਨ ਬਦਲ ਹੁੰਦੇ ਹਨ ਅਤੇ ਨਾ ਸਿਰਫ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ ਸਗੋਂ ਦੰਦ ਖਰਾਬ ਹੋਣ ਤੋਂ ਵੀ ਬਚਾਉਂਦੇ ਹਨ ਪਰ ਕੀ ਇਹ ਹੈਲਦੀ ਹਨ? ਇਸ ਦਾ ਪਤਾ ਲਾਉਣ ਲਈ ਵਿਗਿਆਨੀਆਂ ਨੇ ਹਾਲ ਹੀ 'ਚ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਚੂਹੀਆਂ ਨੂੰ ਸੁਕਰਲੋਸ ਅਤੇ ਐਸੀਸਲਫੇਮ ਪੋਟਾਸ਼ੀਅਮ ਦਿੱਤਾ ਗਿਆ, ਜੋ ਕਿ ਸੋਡਾ, ਸਪਾਰਟਸ ਸਪਲੀਮੈਂਟਸ ਅਤੇ ਹੋਰ ਸਵੀਟ ਪ੍ਰੋਡਕਟਸ 'ਚ ਪਾਏ ਜਾਂਦੇ ਹਨ। ਪ੍ਰੀਖਣ ਕਰਨ 'ਤੇ ਦੇਖਿਆ ਗਿਆ ਕਿ ਇਨ੍ਹਾਂ ਚੂਹਿਆਂ ਤੋਂ ਜਨਮ ਲੈਣ ਵਾਲੇ ਬੱਚਿਆਂ 'ਚ ਮੈਟਾਬਾਲਿਜ਼ਮ ਅਤੇ ਗਟ ਬੈਕਟੀਰੀਆ ਸਬੰਧੀ ਕਈ ਬਦਲਾਅ ਹੋਏ ਅਤੇ ਇਹ ਬਦਲਾਅ ਨੁਕਸਾਨਦਾਇਕ ਸਨ।

ਫਰੰਟੀਅਰਸ ਇਨ ਮਾਈਕ੍ਰੋਬਾਇਓਲਾਜੀ 'ਚ ਪ੍ਰਕਾਸ਼ਿਤ ਇਸ ਸਟੱਡੀ ਤੋਂ ਨਤੀਜਾ ਕੱਢਿਆ ਗਿਆ ਕਿ ਨੈਚੁਰਲ ਸਵੀਟਨਰ ਨੂੰ ਜੇ ਕੰਟਰੋਲ ਮਾਤਰਾ 'ਚ ਲਿਆ ਜਾਵੇ ਤਾਂ ਉਹ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੇ। ਸਟੱਡੀ ਦੇ ਸੀਨੀਅਰ ਲੇਖਕ ਡਾ. ਜਾਨ ਹੇਨੋਅਰ ਮੁਤਾਬਕ ਗੈਰ ਪੌਸ਼ਟਿਕ ਸਵੀਟਨਰਸ ਨੂੰ ਕੰਟਰੋਲ ਮਾਤਰਾ 'ਚ ਲੈਣਾ ਆਮ ਤੌਰ 'ਤੇ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਸਵੀਟਨਰਸ ਬ੍ਰੈਸਟ ਮਿਲਕ ਅਤੇ ਪਲੇਸੇਂਟਾ ਰਾਹੀਂ ਬੱਚੇ 'ਚ ਦਾਖਲ ਹੋ ਜਾਂਦੇ ਹਨ, ਇਸ ਲਈ ਇਸ ਸਟੱਡੀ ਨੂੰ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਚੂਹੀਆਂ 'ਤੇ ਕੀਤਾ ਗਿਆ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਕੀ ਬੱਚਿਆਂ 'ਚ ਵੀ ਓਹੀ ਬਦਲਾਅ ਨਜ਼ਰ ਆਉਂਦੇ ਹਨ ਜਿਵੇਂ ਕਿ ਮਾਵਾਂ 'ਚ ਹੁੰਦੇ ਹਨ ਜਾਂ ਫਿਰ ਨਹੀਂ। ਜਨਮ ਲੈਣ ਵਾਲੇ ਚੂਹੀਆਂ ਦੇ ਬੱਚਿਆਂ ਦੇ ਜਦੋਂ ਬਲੱਡਡ, ਮਲ ਅਤੇ ਯੂਰਿਨ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਵੀਟਨਰਸ ਪ੍ਰੀਨੇਟਲ ਤਰੀਕੇ ਨਾਲ ਵੀ ਦਾਖਲ ਹੋ ਸਕਦੇ ਹਨ ਅਤੇ ਉਹ ਬੱਚਿਆਂ ਦੇ ਮੈਟਾਬਾਲਿਜ਼ਮ ਨੂੰ ਵੀ ਪ੍ਰਭਾਵਿਤ ਕਰਦੇ ਹਨ।


Baljit Singh

Content Editor

Related News