''''OH ਤੁਸੀਂ ਤਾਂ ਸਲਿਮ ਹੋ ਗਏ...''''  Weight Loss ਕਰਨ ਵਾਲਿਆਂ ਦੀ ਕਦੇ ਨਾ ਕਰੋ ਤਾਰੀਫ਼, ਜਾਣੋ ਵਜ੍ਹਾ

Friday, Oct 17, 2025 - 09:50 AM (IST)

''''OH ਤੁਸੀਂ ਤਾਂ ਸਲਿਮ ਹੋ ਗਏ...''''  Weight Loss ਕਰਨ ਵਾਲਿਆਂ ਦੀ ਕਦੇ ਨਾ ਕਰੋ ਤਾਰੀਫ਼, ਜਾਣੋ ਵਜ੍ਹਾ

ਵੈੱਬ ਡੈਸਕ- “ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ!”, “ਕੀ ਤੁਸੀਂ ਭਾਰ ਘਟਾ ਲਿਆ ਹੈ?” — ਇਹ ਉਹ ਟਿੱਪਣੀਆਂ ਹਨ ਜੋ ਮੋਟੇ ਲੋਕ ਅਕਸਰ ਆਪਣੀ ਜ਼ਿੰਦਗੀ ਭਰ ਸੁਣਦੇ ਰਹਿੰਦੇ ਹਨ। ਜਦੋਂ ਸਰੀਰ ਪਤਲਾ ਹੁੰਦਾ ਹੈ, ਤਾਂ ਇਹ ਤਾਰੀਫ਼ਾਂ ਮਾਣ ਅਤੇ ਸਵੀਕਾਰਤਾ ਦਾ ਅਹਿਸਾਸ ਦਿੰਦੀਆਂ ਹਨ। ਪਰ ਜਦੋਂ ਭਾਰ ਫਿਰ ਵੱਧ ਜਾਂਦਾ ਹੈ ਤਾਂ ਇਹੀ ਟਿੱਪਣੀਆਂ ਉਦਾਸ ਕਰਦੀਆਂ ਹਨ ਅਤੇ ਮਨੋਵਿਗਿਆਨਕ ਤੌਰ ’ਤੇ ਨੁਕਸਾਨ ਕਰਦੀਆਂ ਹਨ।

ਭਾਰ ਅਤੇ ਆਕਾਰ ’ਤੇ ਕੰਮ ਕਰਨ ਵਾਲੇ ਖੋਜਕਰਤਿਆਂ ਨੇ ਕਿਹਾ ਹੈ ਕਿ ਭਾਰ ਨੂੰ ਲੈ ਕੇ ਚਾਹੇ ਤਾਰੀਫ਼ ਹੋਵੇ ਜਾਂ ਆਲੋਚਨਾ — ਦੋਵੇਂ ਹੀ ਤਰੀਕੇ ਹਾਨੀਕਾਰਕ ਹਨ। ਖ਼ਾਸ ਕਰਕੇ ਔਰਤਾਂ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪੈਂਦਾ ਹੈ। ਖੋਜਕਰਤਿਆਂ ਦਾ ਮੰਨਣਾ ਹੈ ਕਿ ਭਾਰ ਘਟਾਉਣ ਦੀ ਤਾਰੀਫ਼ ਕਰਨੀ ਬੰਦ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਗਲਤ ਸੁਨੇਹਾ ਜਾਂਦਾ ਹੈ ਕਿ ਸਿਰਫ਼ ਪਤਲਾ ਸਰੀਰ ਹੀ “ਵਧੀਆ” ਹੁੰਦਾ ਹੈ।

ਇਸ ਦੇ ਪਿੱਛੇ ਮੁੱਖ ਕਾਰਨ ਹਨ:-

1- ਪਤਲੇ ਸਰੀਰ ਨੂੰ ਵਧੀਆ ਦਿਖਾਉਣ ਦਾ ਸੁਨੇਹਾ: ਇਸ ਨਾਲ ਭਾਰੀ ਸਰੀਰ ਵਾਲੇ ਲੋਕਾਂ ਵੱਲ ਨਕਾਰਾਤਮਕ ਸੋਚ ਵਧਦੀ ਹੈ।
2- ਸਿਰਫ਼ ਦਿਖਾਵੇ ਤੱਕ ਸੀਮਿਤ ਸੋਚ: ਭਾਰ ’ਤੇ ਤਾਰੀਫ਼ ਕਰਨ ਨਾਲ ਇਹ ਧਾਰਨਾ ਮਜ਼ਬੂਤ ਹੁੰਦੀ ਹੈ ਕਿ ਕਿਸੇ ਦੀ ਸਭ ਤੋਂ ਵੱਡੀ ਖੂਬੀ ਉਸ ਦਾ ਸਰੀਰਕ ਆਕਾਰ ਹੈ।
3-ਸਰੀਰਕ ਵਿਭਿੰਨਤਾ ਦੀ ਅਣਦੇਖੀ: ਹਰ ਵਿਅਕਤੀ ਦਾ ਸਰੀਰਕ ਬਣਤਰ ਵੱਖਰਾ ਹੁੰਦਾ ਹੈ; ਇੱਕੋ “ਸਹੀ ਆਕਾਰ” ਨਹੀਂ ਹੁੰਦਾ।
4- ਅਸਲ ਕਾਰਣ ਦੀ ਅਣਗਹਿਲੀ: ਕਈ ਵਾਰ ਭਾਰ ਘਟਾਉਣਾ ਸਿਹਤ ਸਮੱਸਿਆਵਾਂ, ਤਣਾਅ ਜਾਂ ਆਰਥਿਕ ਮੁਸ਼ਕਲਾਂ ਕਾਰਨ ਵੀ ਹੋ ਸਕਦਾ ਹੈ।
5- ਖਾਣ-ਪੀਣ ਨਾਲ ਜੁੜੇ ਗਲਤ ਵਿਹਾਰ ਨੂੰ ਵਧਾਉਣਾ: ਇਸ ਤਰ੍ਹਾਂ ਦੀ ਤਾਰੀਫ਼ ਨਾਲ ਉਹ ਲੋਕ ਫਿਰ ਨਕਾਰਾਤਮਕ ਸੋਚ ਵਿਚ ਫਸ ਸਕਦੇ ਹਨ ਜੋ ਆਪਣੇ ਭਾਰ ਨੂੰ ਕਾਬੂ ਵਿਚ ਰੱਖਣ ਲਈ ਸੰਘਰਸ਼ ਕਰ ਰਹੇ ਹੁੰਦੇ ਹਨ।

ਭਾਰ ਨਾਲ ਨਹੀਂ, ਵਿਅਕਤੀਗਤ ਗੁਣਾਂ ਨਾਲ ਜੋੜੋ ਕਦਰ:

ਖੋਜਕਰਤਿਆਂ ਨੇ ਸਲਾਹ ਦਿੱਤੀ ਹੈ ਕਿ ਲੋਕਾਂ ਦੀ ਤਾਰੀਫ਼ ਉਨ੍ਹਾਂ ਦੀ ਮੁਸਕਾਨ, ਉਪਲਬਧੀਆਂ ਜਾਂ ਖੁਸ਼ੀ ਲਈ ਕਰੋ — ਨਾ ਕਿ ਸਰੀਰ ਦੇ ਆਕਾਰ ਲਈ। ਆਪਣੇ ਆਪ ਦੀ ਤੁਲਨਾ ਹੋਰਾਂ ਨਾਲ ਨਾ ਕਰੋ, ਸਗੋਂ ਆਪਣੇ ਸਿਹਤ ਅਤੇ ਖੁਸ਼ਹਾਲੀ ਤੇ ਧਿਆਨ ਦਿਓ। ਸਰੀਰ ਨਾਲ ਜੁੜੀਆਂ ਟਿੱਪਣੀਆਂ ਲੰਬੇ ਸਮੇਂ ਲਈ ਆਤਮ-ਸਨਮਾਨ, ਸਿਹਤ ਅਤੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ, ਕਿਸੇ ਦੀ ਕੀਮਤ ਉਸ ਦੇ ਭਾਰ ਨਾਲ ਨਾ ਜੋੜੋ — ਕਿਉਂਕਿ ਹਰ ਸਰੀਰ ਸੋਹਣਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News