ਬਜ਼ੁਰਗ ਮਾਤਾ-ਪਿਤਾ ਨਾਲ ਸਿਹਤ ਬਾਰੇ ਜ਼ਰੂਰ ਕਰੋ ਇਹ 4 ਗੱਲਾਂ, ਐਮਰਜੈਂਸੀ ਵੇਲੇ ਮਿਲੇਗੀ ਵੱਡੀ ਮਦਦ

Saturday, Mar 14, 2026 - 02:23 PM (IST)

ਬਜ਼ੁਰਗ ਮਾਤਾ-ਪਿਤਾ ਨਾਲ ਸਿਹਤ ਬਾਰੇ ਜ਼ਰੂਰ ਕਰੋ ਇਹ 4 ਗੱਲਾਂ, ਐਮਰਜੈਂਸੀ ਵੇਲੇ ਮਿਲੇਗੀ ਵੱਡੀ ਮਦਦ

ਹੈਲਥ ਡੈਸਕ - ਅਕਸਰ ਅਸੀਂ ਆਪਣੇ ਮਾਤਾ-ਪਿਤਾ ਨਾਲ ਰੋਜ਼ਾਨਾ ਦੀਆਂ ਗੱਲਾਂ ਤਾਂ ਕਰਦੇ ਹਾਂ, ਪਰ ਉਨ੍ਹਾਂ ਦੀ ਸਿਹਤ, ਇਲਾਜ ਜਾਂ ਭਵਿੱਖ ਦੀ ਦੇਖਭਾਲ ਵਰਗੇ ਗੰਭੀਰ ਮੁੱਦਿਆਂ 'ਤੇ ਚਰਚਾ ਕਰਨ ਤੋਂ ਕਤਰਾਉਂਦੇ ਹਾਂ। ਮਾਹਿਰਾਂ ਅਨੁਸਾਰ, ਕਿਸੇ ਵੀ ਹੈਲਥ ਐਮਰਜੈਂਸੀ ਤੋਂ ਬਚਣ ਲਈ ਸਮਾਂ ਰਹਿੰਦੇ ਆਪਣੇ ਬਜ਼ੁਰਗਾਂ ਤੋਂ 4 ਅਹਿਮ ਸਵਾਲ ਪੁੱਛਣੇ ਬੇਹੱਦ ਜ਼ਰੂਰੀ ਹਨ, ਤਾਂ ਜੋ ਮੁਸ਼ਕਲ ਸਮੇਂ ਸਹੀ ਫੈਸਲੇ ਲਏ ਜਾ ਸਕਣ।

ਇਹ ਹਨ ਉਹ 4 ਅਹਿਮ ਗੱਲਾਂ :- 

ਰੋਜ਼ਾਨਾ ਦੀ ਸਿਹਤ ਬਾਰੇ ਪੁੱਛੋ
- ਉਨ੍ਹਾਂ ਤੋਂ ਪੁੱਛੋ ਕਿ ਕੀ ਉਨ੍ਹਾਂ ਨੂੰ ਚੱਲਣ-ਫਿਰਨ ਜਾਂ ਰੋਜ਼ਾਨਾ ਦੇ ਕੰਮਾਂ 'ਚ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ? ਸਾਲ 'ਚ ਘੱਟੋ-ਘੱਟ ਇਕ ਵਾਰ ਉਨ੍ਹਾਂ ਦੀ ਸਰੀਰਕ ਸਮਰੱਥਾ ਬਾਰੇ ਡੂੰਘਾਈ ਨਾਲ ਗੱਲ ਜ਼ਰੂਰ ਕਰੋ।

ਮੈਡੀਕਲ ਹਿਸਟਰੀ ਦੀ ਜਾਣਕਾਰੀ ਰੱਖੋ
- ਉਨ੍ਹਾਂ ਦੀਆਂ ਦਵਾਈਆਂ, ਡਾਕਟਰਾਂ ਦੇ ਨੰਬਰ, ਕਿਸੇ ਵੀ ਤਰ੍ਹਾਂ ਦੀ ਐਲਰਜੀ ਜਾਂ ਪੁਰਾਣੀਆਂ ਸਰਜਰੀਆਂ ਦੀ ਜਾਣਕਾਰੀ ਇਕ ਡਾਇਰੀ 'ਚ ਲਿਖ ਕੇ ਰੱਖੋ। ਐਮਰਜੈਂਸੀ ਦੌਰਾਨ ਡਾਕਟਰਾਂ ਲਈ ਇਹ ਜਾਣਕਾਰੀ ਜਾਨ ਬਚਾਉਣ ਵਾਲੀ ਸਾਬਤ ਹੋ ਸਕਦੀ ਹੈ।

ਇਲਾਜ ਬਾਰੇ ਉਨ੍ਹਾਂ ਦੀ ਰਾਏ ਜਾਣੋ
- ਐਮਰਜੈਂਸੀ 'ਚ ਕਈ ਵਾਰ ਵੱਡੇ ਫੈਸਲੇ ਲੈਣੇ ਪੈਂਦੇ ਹਨ। ਪਹਿਲਾਂ ਹੀ ਗੱਲ ਕਰੋ ਕਿ ਉਹ ਕਿਸ ਤਰ੍ਹਾਂ ਦਾ ਇਲਾਜ ਚਾਹੁੰਦੇ ਹਨ? ਕੀ ਉਹ ਲੰਬਾ ਇਲਾਜ ਹਸਪਤਾਲ 'ਚ ਕਰਵਾਉਣਾ ਪਸੰਦ ਕਰਨਗੇ ਜਾਂ ਘਰ 'ਚ? ਟ੍ਰਾਂਸਪਲਾਂਟ ਵਰਗੇ ਮੁੱਦਿਆਂ 'ਤੇ ਉਨ੍ਹਾਂ ਦੇ ਵਿਚਾਰ ਜਾਣਨਾ ਜ਼ਰੂਰੀ ਹੈ।

ਰਹਿਣ-ਸਹਿਣ ਦੇ ਮਾਹੌਲ 'ਤੇ ਚਰਚਾ
- ਘਰ ਦੇ ਮਾਹੌਲ ਨੂੰ ਸੁਰੱਖਿਅਤ ਬਣਾਉਣ ਲਈ ਉਨ੍ਹਾਂ ਦੀ ਸਲਾਹ ਲਓ। ਜਿਵੇਂ ਕਿ ਬਾਥਰੂਮ 'ਚ ਹੈਂਡਰੇਲ ਲਗਾਉਣਾ ਜਾਂ ਕਮਰਿਆਂ 'ਚ ਰੋਸ਼ਨੀ ਦਾ ਵਧੀਆ ਪ੍ਰਬੰਧ ਕਰਨਾ, ਤਾਂ ਜੋ ਡਿੱਗਣ ਜਾਂ ਸੱਟ ਲੱਗਣ ਦਾ ਖ਼ਤਰਾ ਘੱਟ ਹੋ ਸਕੇ।
 
  


author

Sunaina

Content Editor

Related News