ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ''ਚੁਕੰਦਰ ਦੀ ਰੋਟੀ'' ! ਜਾਣੋ ਫਾਇਦੇ ਤੇ ਬਣਾਉਣ ਦਾ ਤਰੀਕਾ

Sunday, Mar 15, 2026 - 11:22 AM (IST)

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ''ਚੁਕੰਦਰ ਦੀ ਰੋਟੀ'' ! ਜਾਣੋ ਫਾਇਦੇ ਤੇ ਬਣਾਉਣ ਦਾ ਤਰੀਕਾ

ਹੈਲਥ ਡੈਸਕ - ਅੱਜ-ਕੱਲ੍ਹ ਦੀ ਖਰਾਬ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਕਾਰਨ ਬਹੁਤ ਸਾਰੇ ਲੋਕਾਂ 'ਚ ਖੂਨ ਦੀ ਕਮੀ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੇ 'ਚ ਡਾਈਟ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸਧਾਰਨ ਰੋਟੀ ਦੀ ਜਗ੍ਹਾ ਚੁਕੰਦਰ ਦੀ ਰੋਟੀ ਸ਼ਾਮਲ ਕਰਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ।

ਚੁਕੰਦਰ ਦੀ ਰੋਟੀ ਖਾਣ ਦੇ ਮੁੱਖ ਫਾਇਦੇ :-

ਖੂਨ ਦੀ ਕਮੀ ਨੂੰ ਕਰੇ ਦੂਰ
- ਚੁਕੰਦਰ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੀ ਰੋਟੀ ਖਾਣ ਨਾਲ ਸਰੀਰ ਵਿੱਚ ਹੀਮੋਗਲੋਬਿਨ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ, ਜੋ ਖੂਨ ਦੀ ਕਮੀ ਨੂੰ ਦੂਰ ਕਰਨ 'ਚ ਸਭ ਤੋਂ ਵੱਧ ਸਹਾਈ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
- ਚੁਕੰਦਰ 'ਚ ਕੁਦਰਤੀ ਨਾਈਟ੍ਰੇਟਸ ਹੁੰਦੇ ਹਨ ਜੋ ਖੂਨ ਦੀਆਂ ਨਾੜੀਆਂ ਨੂੰ ਫੈਲਾਉਣ 'ਚ ਮਦਦ ਕਰਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।

ਚਮੜੀ ਅਤੇ ਵਾਲਾਂ ਲਈ ਵਰਦਾਨ
- ਇਹ ਸਰੀਰ ਨੂੰ ਅੰਦਰੋਂ ਡਿਟੌਕਸ (ਸਫਾਈ) ਕਰਦੀ ਹੈ। ਇਸ ਦੇ ਨਿਯਮਤ ਸੇਵਨ ਨਾਲ ਚਿਹਰੇ 'ਤੇ ਕੁਦਰਤੀ ਗੁਲਾਬੀ ਨਿਖਾਰ ਆਉਂਦਾ ਹੈ ਅਤੇ ਵਾਲਾਂ ਦਾ ਝੜਨਾ ਵੀ ਘੱਟ ਹੁੰਦਾ ਹੈ।

ਪਾਚਨ ਸ਼ਕਤੀ ਵਧਾਏ
- ਚੁਕੰਦਰ ਦੀ ਰੋਟੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਪੇਟ ਨੂੰ ਸਾਫ਼ ਰੱਖਣ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ 'ਚ ਮਦਦਗਾਰ ਹੈ।

ਊਰਜਾ ਦਾ ਸਰੋਤ
- ਜੇਕਰ ਤੁਹਾਨੂੰ ਜਲਦੀ ਥਕਾਵਟ ਮਹਿਸੂਸ ਹੁੰਦੀ ਹੈ, ਤਾਂ ਚੁਕੰਦਰ ਦੀ ਰੋਟੀ ਤੁਹਾਡੇ ਸਰੀਰ 'ਚ ਸਟੈਮਿਨਾ ਅਤੇ ਊਰਜਾ ਨੂੰ ਵਧਾਉਂਦੀ ਹੈ।

ਕਿਵੇਂ ਬਣਾਈਏ ਚੁਕੰਦਰ ਦੀ ਰੋਟੀ?

- ਸਭ ਤੋਂ ਪਹਿਲਾਂ ਚੁਕੰਦਰ ਨੂੰ ਛਿੱਲ ਕੇ ਕੱਦੂਕਸ ਕਰ ਲਓ ਜਾਂ ਇਸ ਦੀ ਪਿਊਰੀ (ਪੇਸਟ) ਬਣਾ ਲਓ।
- ਇਸ ਪੇਸਟ ਨੂੰ ਕਣਕ ਦੇ ਆਟੇ 'ਚ ਮਿਲਾਓ।
- ਸਵਾਦ ਅਨੁਸਾਰ ਇਸ 'ਚ ਹਲਕਾ ਨਮਕ, ਜੀਰਾ ਅਤੇ ਹਰਾ ਧਨੀਆ ਪਾ ਕੇ ਆਟਾ ਗੁੰਨ੍ਹ ਲਓ।
- ਹੁਣ ਇਸ ਦੀਆਂ ਨਰਮ-ਨਰਮ ਰੋਟੀਆਂ ਬਣਾ ਕੇ ਦਹੀ ਜਾਂ ਮੱਖਣ ਨਾਲ ਸੇਵਨ ਕਰੋ।
 


author

Sunaina

Content Editor

Related News