ਚਿਹਰੇ ਦੇ ਕਿੱਲ-ਮੁਹਾਸੇ ਅਤੇ ਦਾਗ-ਧੱਬਿਆਂ ਤੋਂ ਪਾਓ ਹਮੇਸ਼ਾ ਲਈ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਲਗਾਓ ਇਹ ਚੀਜ਼

Tuesday, Mar 17, 2026 - 01:08 PM (IST)

ਚਿਹਰੇ ਦੇ ਕਿੱਲ-ਮੁਹਾਸੇ ਅਤੇ ਦਾਗ-ਧੱਬਿਆਂ ਤੋਂ ਪਾਓ ਹਮੇਸ਼ਾ ਲਈ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਲਗਾਓ ਇਹ ਚੀਜ਼

ਵੈੱਬ ਡੈਸਕ - ਅਕਸਰ ਅਸੀਂ ਕਪੂਰ ਦੀ ਵਰਤੋਂ ਸਿਰਫ਼ ਪੂਜਾ-ਪਾਠ ਜਾਂ ਘਰ 'ਚ ਖ਼ੁਸ਼ਬੂ ਲਈ ਕਰਦੇ ਹਾਂ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਕਿਨ ਲਈ ਕਿਸੇ ਜਾਦੂਈ ਦਵਾਈ ਤੋਂ ਘੱਟ ਨਹੀਂ ਹੈ। ਆਯੁਰਵੇਦ ਅਨੁਸਾਰ, ਕਪੂਰ 'ਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਚਿਹਰੇ ਦੀਆਂ ਕਈ ਗੰਭੀਰ ਸਮੱਸਿਆਵਾਂ ਨੂੰ ਕੁਝ ਹੀ ਦਿਨਾਂ ਵਿਚ ਠੀਕ ਕਰ ਸਕਦੇ ਹਨ।

ਚਿਹਰੇ 'ਤੇ ਕਪੂਰ ਲਾਉਣ ਦੇ 5 ਮੁੱਖ ਫਾਇਦੇ :- 

ਕਿੱਲ-ਮੁਹਾਸਿਆਂ ਤੋਂ ਰਾਹਤ
- ਕਪੂਰ ਚਿਹਰੇ 'ਤੇ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ। ਇਹ ਸਕਿਨ ਦੀ ਜਲਣ ਅਤੇ ਸੋਜ ਨੂੰ ਘਟਾ ਕੇ ਮੁਹਾਸਿਆਂ ਨੂੰ ਸੁਕਾਉਣ 'ਚ ਮਦਦ ਕਰਦਾ ਹੈ।

ਦਾਗ-ਧੱਬੇ ਹਟਾਉਣ 'ਚ ਮਦਦਗਾਰ
- ਜੇਕਰ ਤੁਹਾਡੇ ਚਿਹਰੇ 'ਤੇ ਪੁਰਾਣੇ ਮੁਹਾਸਿਆਂ ਦੇ ਨਿਸ਼ਾਨ ਜਾਂ ਕਾਲੇ ਧੱਬੇ ਹਨ, ਤਾਂ ਨਾਰੀਅਲ ਦੇ ਤੇਲ 'ਚ ਕਪੂਰ ਮਿਲਾ ਕੇ ਲਗਾਉਣ ਨਾਲ ਇਹ ਦਾਗ ਹੌਲੀ-ਹੌਲੀ ਸਾਫ਼ ਹੋ ਜਾਂਦੇ ਹਨ।

ਚਮੜੀ ਦੀ ਖੁਜਲੀ ਅਤੇ ਐਲਰਜੀ
- ਗਰਮੀ ਜਾਂ ਪਸੀਨੇ ਕਾਰਨ ਚਿਹਰੇ 'ਤੇ ਹੋਣ ਵਾਲੀ ਖੁਜਲੀ, ਲਾਲੀ ਜਾਂ ਰੈਸ਼ੇਜ਼ ਨੂੰ ਠੀਕ ਕਰਨ ਲਈ ਕਪੂਰ ਦੀ ਠੰਢਕ ਬਹੁਤ ਲਾਹੇਵੰਦ ਹੁੰਦੀ ਹੈ।

ਫੰਗਲ ਇਨਫੈਕਸ਼ਨ ਦਾ ਸਫਾਇਆ
- ਚਮੜੀ 'ਤੇ ਕਿਸੇ ਵੀ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਨੂੰ ਰੋਕਣ ਲਈ ਕਪੂਰ ਇੱਕ ਕੁਦਰਤੀ ਐਂਟੀ-ਸੈਪਟਿਕ ਵਜੋਂ ਕੰਮ ਕਰਦਾ ਹੈ।

ਰੋਮਾਂ ਦੀ ਸਫ਼ਾਈ 
- ਕਪੂਰ ਸਕਿਨ ਦੇ ਪੋਰਸ 'ਚ ਫਸੀ ਗੰਦਗੀ ਅਤੇ ਵਾਧੂ ਤੇਲ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਚਿਹਰਾ ਸਾਫ਼ ਅਤੇ ਚਮਕਦਾਰ ਦਿਖਾਈ ਦਿੰਦਾ ਹੈ।

ਵਰਤਣ ਦਾ ਸਹੀ ਤਰੀਕਾ :-

ਨਾਰੀਅਲ ਤੇਲ ਨਾਲ
- ਥੋੜ੍ਹੇ ਜਿਹੇ ਨਾਰੀਅਲ ਤੇਲ 'ਚ ਕਪੂਰ ਦਾ ਪਾਊਡਰ ਮਿਲਾ ਕੇ ਰਾਤ ਨੂੰ ਸੌਣ ਵੇਲੇ ਪ੍ਰਭਾਵਿਤ ਥਾਂ 'ਤੇ ਲਗਾਓ।

ਗੁਲਾਬ ਜਲ ਨਾਲ
- ਮੁਹਾਸਿਆਂ ਲਈ ਗੁਲਾਬ ਜਲ 'ਚ ਚੁਟਕੀ ਭਰ ਕਪੂਰ ਮਿਲਾ ਕੇ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਓ।

 


author

Sunaina

Content Editor

Related News