ਅਫਗਾਨਿਸਤਾਨ ''ਚ ਤਨਖ਼ਾਹ ਨਾ ਮਿਲਣ ''ਤੇ ਸੜਕਾਂ ''ਤੇ ਉਤਰੇ ਸਰਕਾਰੀ ਕਰਮਚਾਰੀ, ਕੀਤਾ ਵਿਰੋਧ ਪ੍ਰਦਰਸ਼ਨ

Tuesday, Dec 21, 2021 - 12:10 PM (IST)

ਅਫਗਾਨਿਸਤਾਨ : ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇੱਥੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਜਿੱਥੇ ਔਰਤਾਂ ਹਿੰਸਾ ਵਿਰੁੱਧ ਅਤੇ ਸਿੱਖਿਆ ਅਤੇ ਬਰਾਬਰੀ ਦੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੀਆਂ ਹਨ, ਉੱਥੇ ਹੀ ਸਰਕਾਰੀ ਮੁਲਾਜ਼ਮ ਤਨਖਾਹਾਂ ਨਾ ਮਿਲਣ ਕਾਰਨ ਸੜਕਾਂ 'ਤੇ ਉਤਰ ਆਏ ਹਨ। ਰਾਜਧਾਨੀ ਦੇ ਸਥਾਨਕ ਮੀਡੀਆ ਅਨੁਸਾਰ, ਤਨਖਾਹ ਲਈ ਤਰਸ ਰਹੇ ਸਰਕਾਰੀ ਕਰਮਚਾਰੀਆਂ ਨੇ ਕਾਬੁਲ 'ਚ ਵਿਰੋਧ ਪ੍ਰਦਰਸ਼ਨ ਕੀਤਾ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਦੇ ਕਰਾਚੀ 'ਚ ਹਿੰਦੂ ਮੰਦਰ 'ਚ ਭੰਨਤੋੜ, ਸਿਰਸਾ ਨੇ ਮਾਮਲੇ ਦੀ ਕੀਤੀ ਨਿਖੇਧੀ

ਟੋਲੋ ਨਿਊਜ਼ ਨੇ ਰਿਪੋਰਟ ਕੀਤੀ ਕਿ ਸਰਦਾਰ ਮੁਹੰਮਦ ਦਾਊਦ ਖ਼ਾਨ ਹਸਪਤਾਲ ਅਤੇ ਸ਼ਹਿਰੀ ਵਿਕਾਸ ਅਤੇ ਜ਼ਮੀਨੀ ਮੰਤਰਾਲੇ (MUDL) ਦੇ ਦਰਜਨਾਂ ਕਰਮਚਾਰੀਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਉਡੀਕੀਆਂ ਗਈਆਂ ਤਨਖਾਹਾਂ ਦਾ ਭੁਗਤਾਨ ਨਾ ਹੋਣ 'ਤੇ ਰਾਜਧਾਨੀ ਕਾਬੁਲ 'ਚ ਦੋ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤਾ। ਸਰਦਾਰ ਮੁਹੰਮਦ ਦਾਊਦ ਖ਼ਾਨ ਹਸਪਤਾਲ ਦੇ ਡਾਕਟਰਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਪਿਛਲੇ 11 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਟੋਲੋ ਨਿਊਜ਼ ਨੇ ਸਮੀਰ ਅਹਿਮਦ ਦੇ ਹਵਾਲੇ ਨਾਲ ਕਿਹਾ, ''ਮੈਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। (ਰਾਸ਼ਟਰਪਤੀ ਅਸ਼ਰਫ) ਗਨੀ ਦੇ ਕਾਰਜਕਾਲ ਦੀ ਡੇਢ ਮਹੀਨੇ ਦੀ ਤਨਖਾਹ ਬਾਕੀ ਹੈ ਅਤੇ ਪੰਜ ਮਹੀਨਿਆਂ ਦੀ ਤਨਖਾਹ ਵੀ ਬਕਾਇਆ ਹੈ।''

ਇਹ ਖ਼ਬਰ ਵੀ ਪੜ੍ਹੋ : ਆਧਾਰ ਜ਼ਰੀਏ ਸਰਕਾਰ ਨੇ ਬਚਾਏ 2.25 ਲੱਖ ਕਰੋੜ ਰੁਪਏ, ਅਗਲੇ 10 ਸਾਲਾਂ ਲਈ ਦੱਸੀ ਯੋਜਨਾ

ਅਮੀਨਾ ਇੱਕ ਮੈਡੀਕਲ ਸਟਾਫ ਨੇ ਕਿਹਾ, ''ਮੈਂ ਆਪਣਾ ਕਿਰਾਇਆ, ਆਪਣਾ ਬਿਜਲੀ ਦਾ ਬਿੱਲ ਅਦਾ ਕਰਦੀ ਹਾਂ। ਮੈਂ ਹੁਣ ਉਨ੍ਹਾਂ 'ਚੋਂ ਕਿਸੇ ਨੂੰ ਵੀ ਭੁਗਤਾਨ ਕਰਨ 'ਚ ਅਸਮਰੱਥ ਹਾਂ।'' ਇੱਕ ਮਹਿਲਾ ਡਾਕਟਰ ਨੇ ਕਿਹਾ, ''ਅਸੀਂ ਆਵਾਜਾਈ (ਕੰਮ 'ਤੇ ਆਉਣ ਲਈ) ਦਾ ਭੁਗਤਾਨ ਕਰਦੇ ਹਾਂ। ਡਾਲਰ ਦੀ ਕੀਮਤ ਅਤੇ ਭੋਜਨ ਦੀ ਕੀਮਤ ਵਧ ਗਈ। ਅਸੀਂ ਆਪਣੀ ਤਨਖਾਹ ਦੀ ਮੰਗ ਕਰਨ ਲਈ ਪਾਬੰਦ ਹਾਂ।'' ਮੁਹੰਮਦ ਦਾਊਦ ਖ਼ਾਨ ਹਸਪਤਾਲ ਦੇ ਸਟਾਫ ਨੇ ਕਿਹਾ ਕਿ ਉਹ ਭਿਆਨਕ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਰਿਪੋਰਟ 'ਚ ਖ਼ੁਲਾਸਾ, ਭਾਰਤ ਵਿਚ ਹਰ ਘੰਟੇ ਆਉਂਦੀਆਂ ਹਨ 27,000 ਫਰਜ਼ੀ ਫੋਨ ਕਾਲਸ

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News