ਮਿਡ-ਡੇ ਮੀਲ ’ਤੇ ਪੈਣ ਲੱਗਾ ਜੰਗ ਦਾ ਅਸਰ, ਗੈਸ ਸਿਲੰਡਰ ਨਾ ਮਿਲਣ ’ਤੇ ਸਕੂਲਾਂ ਨੂੰ ਕਰਨੇ ਹੋਣਗੇ ਬਦਲਵੇਂ ਪ੍ਰਬੰਧ

Tuesday, Mar 17, 2026 - 10:34 AM (IST)

ਮਿਡ-ਡੇ ਮੀਲ ’ਤੇ ਪੈਣ ਲੱਗਾ ਜੰਗ ਦਾ ਅਸਰ, ਗੈਸ ਸਿਲੰਡਰ ਨਾ ਮਿਲਣ ’ਤੇ ਸਕੂਲਾਂ ਨੂੰ ਕਰਨੇ ਹੋਣਗੇ ਬਦਲਵੇਂ ਪ੍ਰਬੰਧ

ਲੁਧਿਆਣਾ (ਵਿੱਕੀ) : ਮਿਡਲ ਈਸਟ ਦੇਸ਼ਾਂ ਵਿਚ ਬਣੇ ਜੰਗ ਦੇ ਹਾਲਾਤ ਕਾਰਨ ਦੇਸ਼ ਵਿਚ ਐੱਲ. ਪੀ. ਜੀ. ਦੀ ਸਪਲਾਈ ਚੇਨ ਪੂਰੀ ਤਰ੍ਹਾਂ ਲੜਖੜਾ ਗਈ ਹੈ। ਹਾਲਾਂਕਿ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਦੇਸ਼ ਵਿਚ ਗੈਸ ਦਾ ਢੁਕਵਾਂ ਸਟਾਕ ਮੌਜੂਦ ਹੈ ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਗੈਸ ਏਜੰਸੀਆਂ ਤੋਂ ਸਿਲੰਡਰ ਨਾ ਮਿਲਣ ਅਤੇ ਸਪਲਾਈ ਵਿਚ ਹੋ ਰਹੀ ਭਾਰੀ ਦੇਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮਿਡ ਡੇ ਮੀਲ (ਪੀ.ਐੱਮ.ਪੋਸ਼ਣ ਸਕੀਮ) ਦੇ ਚੁੱਲ੍ਹੇ ਠੰਢੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਬਦਲਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : '1000-1000 ਨਹੀਂ, 48000 ਚਾਹੀਦਾ...' AAP ਵਿਧਾਇਕ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਦੌਰਾਨ ਭੱਖ ਗਿਆ ਮਾਹੌਲ

ਸਰਕਾਰੀ ਦਾਅਵਿਆਂ ਤੇ ਜ਼ਮੀਨੀ ਹਕੀਕਤ 'ਚ ਵੱਡਾ ਫ਼ਰਕ

ਇਸ ਕਿੱਲਤ ਕਾਰਨ ਸਕੂਲ ਮੁਖੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਸਕੂਲ ਵਿਚ ਵਿਦਿਆਰਥੀਆਂ ਦੇ ਲਈ ਬਿਨਾਂ ਗੈਸ ਸਿਲੰਡਰ ਦੇ ਮਿਡ ਡੇ ਮੀਲ ਦਾ ਖਾਣਾ ਤਿਆਰ ਕਰਨਾ ਇਕ ਚੁਣੌਤੀ ਬਣ ਗਿਆ ਹੈ। ਮਿਡ ਡੇ ਮੀਲ ਸੁਸਾਇਟੀ ਨੇ ਇਕ ਪੱਤਰ ਦੇ ਜ਼ਰੀਏ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕਿਸੇ ਵੀ ਸੂਰਤ ਵਿਚ ਖਾਣਾ ਬੰਦ ਨਹੀਂ ਹੋਣਾ ਚਾਹੀਦਾ। ਜਾਰੀ ਪੱਤਰ ਵਿਚ ਸਾਫ ਕੀਤਾ ਗਿਆ ਹੈ ਕਿ ਜੇਕਰ ਸਿਲੰਡਰ ਮਿਲਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਇਸ ਦੇ ਲਈ ਸਥਾਨਕ ਪੱਧਰ ’ਤੇ ਬਦਲਵੇਂ ਪ੍ਰਬੰਧ ਕੀਤੇ ਜਾਣ।

ਕੀ ਕਹਿੰਦੇ ਹਨ ਅਧਿਆਪਕ

ਸਾਨੂੰ ਕਈ ਦਿਨ ਪਹਿਲਾਂ ਸਿਲੰਡਰ ਬੁਕ ਕਰਵਾਉਣਾ ਪੈਂਦਾ ਹੈ, ਫਿਰ ਵੀ ਸਮੇਂ ’ਤੇ ਡਲਿਵਰੀ ਨਹੀਂ ਮਿਲ ਰਹੀ। ਜੇਕਰ ਇਹੀ ਹਾਲ ਰਿਹਾ ਤਾਂ ਸਾਨੂੰ ਬੱਚਿਆਂ ਦੇ ਲਈ ਖਾਣਾ ਬਣਾਉਣ ਲਈ ਪੁਰਾਣੇ ਤਰੀਕਿਆਂ ’ਤੇ ਨਿਰਭਰ ਹੋਣਾ ਪਵੇਗਾ ਜੋ ਕਿ ਸਕੂਲ ਕੰਪਲੈਕਸ ਵਿਚ ਮੁਸ਼ਕਲ ਹੈ।

ਇਹ ਵੀ ਪੜ੍ਹੋ : FASTag ਐਨੂਅਲ ਪਾਸ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਕਿੰਨਾ ਕਰਨਾ ਹੋਵੇਗਾ ਭੁਗਤਾਨ

ਕੀ ਕਹਿਣਾ ਹੈ ਮਿਡ-ਡੇ ਮੀਲ ਇੰਚਾਰਜ ਦਾ

ਸਰਕਾਰੀ ਏਜੰਸੀ ਕਹਿੰਦੀ ਹੈ ਕਿ ਸਟਾਕ ਪੂਰਾ ਹੈ ਪਰ ਜਦੋਂ ਅਸੀਂ ਏਜੰਸੀ ਜਾਂਦੇ ਹਾਂ ਤਾਂ ਉਹ ਪੱਲਾ ਝਾੜ ਲੈਂਦੇ ਹਨ। ਮਿਡ-ਡੇ ਮੀਲ ਦੀ ਜ਼ਿੰਮੇਵਾਰੀ ਸਾਡੇ ਸਿਰ ’ਤੇ ਹੈ ਤੇ ਬਿਨਾਂ ਗੈਸ ਦੇ ਖਾਣਾ ਬਣਾਉਣਾ ਸੰਭਵ ਨਹੀਂ ਹੈ। ਵਿਭਾਗ ਨੇ ਬਦਲਵੇਂ ਪ੍ਰਬੰਧ ਕਰਨ ਨੂੰ ਤਾਂ ਕਹਿ ਦਿੱਤਾ ਹੈ ਪਰ ਲੱਕੜ ਜਾਂ ਕੋਲੇ ਦਾ ਪ੍ਰਬੰਧ ਕਰਨਾ ਵੀ ਇੰਨਾ ਆਸਾਨ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News