ਅੰਮ੍ਰਿਤਸਰ ''ਚ ਸਾਬਕਾ ਗ੍ਰੰਥੀ ਨੇ ਠੇਕਾ ਕਰਮਚਾਰੀ ''ਤੇ ਚਲਾਈਆਂ ਗੋਲੀਆਂ
Monday, Mar 09, 2026 - 01:31 PM (IST)
ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਚਾਟੀਵਿੰਡ ਵਿੱਚ ਸ਼ੁਰਕਵਾਰ ਦੀ ਦੇਰ ਰਾਤ ਸ਼ਰਾਬ ਦੇ ਠੇਕੇ ’ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੌਰਾਨ ਠੇਕੇ ’ਤੇ ਕੰਮ ਕਰ ਰਹੇ ਆਕਾਸ਼ਦੀਪ ਸਿੰਘ ਉਰਫ਼ ਪ੍ਰਿੰਸ ਨੂੰ ਗੋਲੀ ਅਤੇ ਕੱਚ ਦੇ ਟੁਕੜੇ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪੁਲਸ ਅਨੁਸਾਰ ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਦੱਸਿਆ ਕਿ 6 ਮਾਰਚ ਦੀ ਰਾਤ ਉਹ ਆਪਣੇ ਭਰਾ ਭਗਵਾਨ ਸਿੰਘ ਦੇ ਘਰ ਮੌਜੂਦ ਸੀ। ਭਗਵਾਨ ਸਿੰਘ ਦੇ ਘਰ ਤੋਂ ਇੱਕ ਘਰ ਦੀ ਦੂਰੀ ’ਤੇ ਪ੍ਰਗਟ ਸਿੰਘ ਦੇ ਨਾਮ ’ਤੇ ਸ਼ਰਾਬ ਦਾ ਠੇਕਾ ਹੈ। ਰਾਤ ਕਰੀਬ 10:45 ਵਜੇ ਉਨ੍ਹਾਂ ਨੇ ਲੋਹੇ ਦੇ ਗੇਟ ’ਤੇ ਗੋਲੀ ਚਲਣ ਦੀ ਆਵਾਜ਼ ਸੁਣੀ। ਆਵਾਜ਼ ਸੁਣ ਕੇ ਦੋਵੇਂ ਭਰਾ ਬਾਹਰ ਆਏ ਤਾਂ ਵੇਖਿਆ ਕਿ ਅੱਡਾ ਚਾਟੀਵਿੰਡ ਵੱਲੋਂ ਇੱਕ ਗੱਡੀ ਗੁਜ਼ਰ ਰਹੀ ਸੀ, ਜਿਸ ਵਿੱਚ ਖੈਰਾਬਾਦ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਉਰਫ਼ ਮੰਨਾ ਆਪਣੇ ਦੋ-ਤਿੰਨ ਸਾਥੀਆਂ ਸਮੇਤ ਮੌਜੂਦ ਸੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ
ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਗੱਡੀ ਕੁਝ ਦੂਰੀ ’ਤੇ ਰੁਕਣ ਤੋਂ ਬਾਅਦ ਮਨਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਠੇਕੇ ਵੱਲ ਚਾਰ-ਪੰਜ ਰਾਊਂਡ ਗੋਲੀਬਾਰੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਗੋਲੀਬਾਰੀ ਦੌਰਾਨ ਠੇਕੇ ਦੇ ਅੰਦਰ ਮੌਜੂਦ ਆਕਾਸ਼ਦੀਪ ਸਿੰਘ ਨੂੰ ਗੋਲੀ ਅਤੇ ਕੱਚ ਦੇ ਟੁਕੜੇ ਲੱਗ ਗਏ। ਗੋਲੀ ਠੇਕੇ ਦੇ ਸ਼ੀਸ਼ੇ ਨੂੰ ਤੋੜਦਿਆਂ ਲੱਕੜ ਦੇ ਕਾਊਂਟਰ ਨਾਲ ਟਕਰਾਈ, ਜਿਸ ਕਾਰਨ ਆਕਾਸ਼ਦੀਪ ਦੇ ਪੇਟ ਅਤੇ ਖੱਬੇ ਹੱਥ ’ਤੇ ਚੋਟਾਂ ਆਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ 'ਆਪ' ਦੇ ਸਰਪੰਚ ਦੀ ਮੌਤ
ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਲਗਭਗ ਦੋ ਸਾਲ ਪਹਿਲਾਂ ਪਿੰਡ ਚਾਟੀਵਿੰਡ ਦੇ ਗੁਰਦੁਆਰਾ ਗੁਰੂ ਨਾਨਕ ਬਾਗ ਵਿੱਚ ਗ੍ਰੰਥੀ ਰਹਿ ਚੁੱਕਾ ਹੈ ਅਤੇ ਆਪਣੇ ਪਰਿਵਾਰ ਸਮੇਤ ਉੱਥੇ ਹੀ ਰਹਿੰਦਾ ਸੀ। ਕੁਝ ਸਮੇਂ ਤੋਂ ਦੋਵੇਂ ਧਿਰਾਂ ਵਿਚਕਾਰ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਪੁਲਸ ਨੇ ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਸਮੇਤ ਚਾਰ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਜਦਕਿ ਤਿੰਨ ਦੋਸ਼ੀ ਅਜੇ ਅਣਪਛਾਤੇ ਹਨ। ਪੁਲਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ: ਭੈਣ-ਭਰਾ ਨੇ ਰਾਤ ਨੂੰ ਖਾਧੀ ਸੀ ਚਾਪ! ਸਵੇਰੇ ਹੋ ਗਈ ਦੋਵਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
