ਸਰਕਾਰੀ ਹਸਪਤਾਲ ਨੇੜੇ ਮਿਲੀ ਲਾਸ਼, ਬੋਅ ਆਉਣ ''ਤੇ ਹੋਇਆ ਖ਼ੁਲਾਸਾ

Friday, Mar 13, 2026 - 05:45 PM (IST)

ਸਰਕਾਰੀ ਹਸਪਤਾਲ ਨੇੜੇ ਮਿਲੀ ਲਾਸ਼, ਬੋਅ ਆਉਣ ''ਤੇ ਹੋਇਆ ਖ਼ੁਲਾਸਾ

ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਤੋਂ ਬਾਹਰ ਖਾਲੀ ਜਗ੍ਹਾ ਤੋਂ ਲਾਵਾਰਿਸ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਕਾਫ਼ੀ ਦਿਨ ਪੁਰਾਣੀ ਹੈ, ਜਿਸ ਦਾ ਪਤਾ ਉਦੋਂ ਲੱਗਿਆ ਜਦੋਂ ਬਦਬੋ ਆਉਣੀ ਸ਼ੁਰੂ ਹੋ ਗਈ। ਮੌਕੇ 'ਤੇ ਹਸਪਤਾਲ ਦੇ ਗਾਰਡ ਤੇ ਹੋਰ ਐਂਬੂਲੈਂਸ ਸੰਚਾਲਕ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਗਲੀ ਸੜੀ ਹਾਲਤ ਵਿਚ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ ਹੈ ਤੇ ਹੁਣ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਵਿਚ ਜੁਟ ਗਈ। 

ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਮੌਜੂਦ ਰਾਜਾ ਸਰਦਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਹਸਪਤਾਲ ਵਿਚ ਸਾਰੇ ਐਂਬੂਲੈਂਸ ਸੰਚਾਲਕਾਂ ਦੇ ਨਾਲ ਬੈਠੇ ਰਹਿੰਦੇ ਹਨ। ਦੇਰ ਰਾਤ ਤਕ ਹਸਪਤਾਲ ਵਿਚ ਬੈਠ ਘਰਾਂ ਨੂੰ ਚਲੇ ਜਾਂਦੇ ਹਨ। ਅੱਜ ਜਦੋਂ ਉਹ ਹਸਪਤਾਲ ਵਿਚ ਮੌਜੂਦ ਸਨ ਤਾਂ ਬਦਬੋ ਆ ਰਹੀ ਸੀ। ਜਿਸ ਨਾਲ ਉਨ੍ਹਾਂ ਨੂੰ ਲੱਗਿਆ ਕਿ ਆਲੇ-ਦੁਆਲੇ ਕਿਸੇ ਜਾਨਵਰ ਦੀ ਮੌਤ ਹੋਈ ਹੈ। ਜਦੋਂ ਉਨ੍ਹਾਂ ਦਾ ਇਕ ਸਾਥੀ ਪਿਸ਼ਾਬ ਕਰਨ ਗਿਆ ਤਾਂ ਵੇਖਿਆ ਕਿ ਇਕ ਲਾਵਾਰਸ ਲਾਸ਼ ਗਲੀ-ਸੜੀ ਹਾਲਤ ਵਿਚ ਪਈ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਹਸਪਤਾਲ ਦੇ ਸੁਰੱਖਿਆ ਮੁਲਜ਼ਮਾਂ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਸੁਰੱਖਿਆ ਮੁਲਾਜ਼ਮ ਨੇ ਕਿਹਾ ਕਿ ਵੇਖਣ ਵਿਚ ਲੱਗਦਾ ਹੈ ਕਿ ਲਾਸ਼ ਤਕਰੀਬਨ 10-12 ਦਿਨ ਪੁਰਾਣੀ ਹੈ, ਜੋ ਪੂਰੀ ਤਰ੍ਹਾਂ ਕਾਲੀ ਹੋ ਚੁੱਕੀ ਹੈ। 

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਪੁਲਸ ਮੌਕੇ 'ਤੇ ਪਹੁੰਚੀ। ਐੱਸ. ਐੱਚ. ਓ. ਸਚਿਨ ਕੰਬੋਜ ਨੇ ਦੱਸਿਆ ਕਿ ਪੁਲਸ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਜਾਂਚ ਪੜਤਾਲ ਮਗਰੋਂ ਹੀ ਇਸ ਬਾਰੇ ਪਤਾ ਲੱਗ ਸਕੇਗਾ ਕਿ ਇਹ ਲਾਸ਼ ਆਖਿਰ ਹੈ ਕਿਸ ਦੀ। ਫ਼ਿਲਹਾਲ ਜਾਂਚ ਜਾਰੀ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। 
 


author

Anmol Tagra

Content Editor

Related News