ਜਰਮਨੀ ''ਚ ਬਿਨਾਂ ਸਿਰ ਵਾਲੀ ਗੁੱਡੀ ਨੇ ਉਡਾਈ ਪੁਲਸ ਦੀ ਨੀਂਦ

04/17/2018 3:46:24 PM

ਬਰਲਿਨ(ਭਾਸ਼ਾ)— ਜਰਮਨੀ ਵਿਚ ਇਕ ਗੁੱਡੀ ਨੇ ਪੁਲਸ ਦੀ ਨੀਂਦ ਉਡਾਅ ਦਿੱਤੀ ਹੈ ਪਰ ਜਾਂਚ ਕਰਨ 'ਤੇ ਸੱਚਾਈ ਕੁੱਝ ਹੋਰ ਹੀ ਨਿਕਲੀ। ਦੇਸ਼ ਦੇ ਦੱਖਣੀ ਹਿੱਸੇ ਵਿਚ ਬਿਨਾਂ ਸਿਰ ਵਾਲੀ ਇਕ ਲਾਸ਼ ਦੀ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਇਕ ਗੁੱਡੀ ਹੈ।
ਬਾਡੇਨ ਵੁਰਟਮਬਰਗ ਵਿਚ ਪੁਲਸ ਨੇ ਦੱਸਿਆ ਕਿ ਸਟੁਗਾਰਟ ਨੇੜੇ ਰੇਮਸਟਾਲ ਵਿਚ ਇਕ ਨਦੀ ਨੇੜੇ ਕੱਲ ਰਾਤ ਕਿਸੇ ਵਿਅਕਤੀ ਨੂੰ ਬਿਨਾਂ ਸਿਰ ਦੇ ਧੜ ਵਰਗਾ ਕੁੱਝ ਨਜ਼ਰ ਆਇਆ। ਉਂਝ ਉਸ ਦੇ ਸਰੀਰ 'ਤੇ ਕੱਪੜੇ ਸਨ। ਇਹ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਸ਼ੱਕੀ ਅਪਰਾਧ ਸਥਾਨ ਨੂੰ ਘੇਰ ਲਿਆ। ਇੱਥੋਂ ਤੱਕ ਕਿ ਉਥੋਂ ਲਾਸ਼ ਚੁੱਕਣ ਲਈ ਫਾਇਰ ਕਰਮਚਾਰੀਆਂ ਨੂੰ ਵੀ ਸੱਦਿਆ ਗਿਆ, ਕਿਉਂਕਿ ਜਿੱਥੇ ਇਹ ਲਾਸ਼ ਪਈ ਸੀ, ਉਥੇ ਪਹੁੰਚਣਾ ਬਹੁਤ ਮੁਸ਼ਕਲ ਸੀ। ਪੁਲਸ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਜਦੋਂ ਫਾਇਰ ਕਰਮਚਾਰੀ ਉਸ ਕੋਲ ਪਹੁੰਚੇ ਤਾਂ ਉਦੋਂ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਤਾਂ ਸਿਰਫ ਇਕ ਗੁੱਡੀ (ਖਿਡੌਣਾ) ਹੈ।


Related News