ਬਾਰਡਰ ਰੇਂਜ ਪੁਲਸ ਦੀ ਵੱਡੀ ਕਾਮਯਾਬੀ: ਹੈਰੋਇਨ ਦੀ ਸਮੱਗਲਿੰਗ ਕਰਨ ਵਾਲਾ ਅੰਤਰਰਾਸ਼ਟਰੀ ਸਮੱਗਲਰ ਗ੍ਰਿਫ਼ਤਾਰ

Thursday, May 02, 2024 - 06:31 PM (IST)

ਬਾਰਡਰ ਰੇਂਜ ਪੁਲਸ ਦੀ ਵੱਡੀ ਕਾਮਯਾਬੀ: ਹੈਰੋਇਨ ਦੀ ਸਮੱਗਲਿੰਗ ਕਰਨ ਵਾਲਾ ਅੰਤਰਰਾਸ਼ਟਰੀ ਸਮੱਗਲਰ ਗ੍ਰਿਫ਼ਤਾਰ

ਅੰਮ੍ਰਿਤਸਰ (ਇੰਦਰਜੀਤ/ਨੀਰਜ)-ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਬੀ. ਐੱਸ. ਐੱਫ. ਦੀ ਮਦਦ ਨਾਲ ਪਾਕਿਸਤਾਨ ਤੋਂ ਆ ਰਹੇ ਡਰੋਨ ਰਾਹੀਂ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਇਕ ਸਮੱਗਲਰ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਅੱਧਾ ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਦੇ ਕਪਤਾਨ ਡੀ. ਆਈ. ਜੀ. ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਮੁਲਜ਼ਮ ਦੀ ਪਹਿਚਾਣ ਜਗਰੂਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜਠੌਲ, ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ, ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

ਦੱਸਿਆ ਜਾਂਦਾ ਹੈ ਕਿ ਡੀ. ਆਈ. ਜੀ. ਰਾਕੇਸ਼ ਕੌਸ਼ਲ ਨੂੰ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਘਰਿੰਡਾ ਦੇ ਖੇਤਰ ਵਿੱਚ ਡਰੋਨਾਂ ਰਾਹੀਂ ਨਸ਼ਾ ਭੇਜਣ ਦੀ ਸੂਚਨਾ ਮਿਲੀ ਸੀ। ਡੀ. ਆਈ. ਜੀ., ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ, ਏ. ਕੇ. ਮਿਸ਼ਰਾ, ਕਮਾਂਡੈਂਟ, 144 ਬਟਾਲੀਅਨ, ਸੀਮਾ ਸੁਰੱਖਿਆ ਬਲ, ਖਾਸਾ ਨੂੰ ਸਾਂਝੇ ਆਪ੍ਰੇਸ਼ਨ ਕਰਨ ਦੇ ਨਿਰਦੇਸ਼ ਦਿੱਤੇ। ਇਸ ’ਤੇ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਆਈ. ਪੀ. ਸੀ. ਦੇ ਅਧਿਕਾਰੀਆਂ ਵੱਲੋਂ ਉਕਤ ਸਥਾਨ ਦੀ ਸ਼ਨਾਖਤ ਕੀਤੀ ਗਈ ਅਤੇ ਇਕ ਸਾਂਝੇ ਸਰਚ ਅਭਿਆਨ ਵਿਚ ਨਸ਼ਾ ਸਮੱਗਲਰ ਜਗਰੂਪ ਸਿੰਘ ਨੂੰ ਕਾਬੂ ਕੀਤਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਸਮੱਗਲਰ ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਉਂਦਾ ਸੀ ਅਤੇ ਉਸ ਤੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਐੱਫ. ਆਈ. ਆਰ. ਨੰਬਰ 223 ਮਿਤੀ 01. 11. 2023 ਨੂੰ 10/11/12 ਏਅਰਕ੍ਰਾਫਟ ਐਕਟ, 21/23/29 ਐੱਨ. ਡੀ. ਪੀ. ਐੱਸ. ਐਕਟ, ਥਾਣਾ ਘਰਿੰਡਾ  ਕੇਸ ਦਰਜ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੋਂ ਰੋਕਣ ਵਾਲੇ ਵਿਅਕਤੀ ਦਾ ਕਤਲ

ਅੰਤਰਰਾਸ਼ਟਰੀ ਸਮੱਗਲਰ ਸ਼ਾਹ ਦਾ ਨਾਂ ਆਇਆ ਸਾਹਮਣੇ, 10 ਵਾਰ ਪਹਿਲਾਂ ਵੀ ਮੰਗਵਾਂ ਚੁੱਕੈ ਹੈਰੋਇਨ 

ਡੀ. ਆਈ. ਜੀ. ਕੌਸ਼ਲ ਨੇ ਦੱਸਿਆ ਕਿ ਹਿਰਾਸਤ ਵਿੱਚ ਪੁੱਛਗਿੱਛ ਦੌਰਾਨ ਮੁਲਜ਼ਮ ਜਗਰੂਪ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਪਹਿਲਾਂ ਵੀ ਸ਼ਾਹ ਨਾਂ ਦੇ ਪਾਕਿਸਤਾਨੀ ਸਮੱਗਲਰ ਤੋਂ ਸਰਹੱਦ ਪਾਰੋਂ 9/10 ਖੇਪਾਂ ਪ੍ਰਾਪਤ ਕੀਤੀਆ ਸਨ ਅਤੇ ਇਹ ਡਿਲੀਵਰੀ ਵੀ ਸ਼ਾਹ ਦੇ ਕਹਿਣ ’ਤੇ ਹੀ ਅਣਪਛਾਤੇ ਵਿਅਕਤੀਆਂ ਨੂੰ ਦਿੱਤੀ ਗਈ ਸੀ। ਮੁਲਜ਼ਮ ਨੇ ਦੱਸਿਆ ਕਿ ਪਾਕਿਸਤਾਨੀ ਸਮੱਗਲਰ ਸ਼ਾਹ ਅਤੇ ਹੋਰ ਵਿਅਕਤੀਆਂ ਤੋਂ ਪ੍ਰਤੀ ਡਲਿਵਰੀ 50,000 ਰੁਪਏ ਵਸੂਲਦਾ ਸੀ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਮੁਲਜ਼ਮ ਜਗਰੂਪ ਦਾ ਦੋ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ। ਇਸ ਦੌਰਾਨ ਪੁਲਸ ਨੂੰ ਹੋਰ ਵੀ ਕਈ ਭੇਤ ਖੋਲ੍ਹਣ ਦੀ ਉਮੀਦ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਘਰ ’ਚ ਇਕੱਲੀ ਰਹਿੰਦੀ ਔਰਤ ਦਾ ਬੇਰਹਿਮੀ ਨਾਲ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News