ਗਰਮੀਆਂ ਦੇ ਦਿਨਾਂ ''ਚ ਰੋਜ਼ਾਨਾ ਪੀਓ ''ਮਿੱਠੀ ਲੱਸੀ'', ਸਿਰ ਦਰਦ ਸਣੇ ਇਹ ਬੀਮਾਰੀਆਂ ਹੋਣਗੀਆਂ ਛੂ-ਮੰਤਰ
Thursday, May 16, 2024 - 05:55 PM (IST)
ਜਲੰਧਰ (ਬਿਊਰੋ)– ਮਿੱਠੀ ਲੱਸੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ’ਚ ਕਾਰਬੋਹਾਈਡਰੇਟ, ਸੋਡੀਅਮ, ਪ੍ਰੋਟੀਨ, ਕੈਲਸ਼ੀਅਮ ਤੇ ਫਾਈਬਰ ਆਦਿ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਗਰਮੀਆਂ ’ਚ ਲੱਸੀ ਪੀਣਾ ਸਿਹਤ ਦੇ ਨਜ਼ਰੀਏ ਤੋਂ ਬਹੁਤ ਵਧੀਆ ਹੈ। ਲੱਸੀ ਢਿੱਡ ਨੂੰ ਠੰਡਾ ਰੱਖਣ ਦੇ ਨਾਲ-ਨਾਲ ਸਰੀਰ ਨੂੰ ਹੀਟ ਸਟ੍ਰੋਕ ਤੋਂ ਵੀ ਬਚਾਉਂਦੀ ਹੈ। ਮਿੱਠੀ ਲੱਸੀ ਪੀਣ ’ਚ ਸੁਆਦ ਹੋਣ ਦੇ ਨਾਲ-ਨਾਲ ਸਰੀਰ ਲਈ ਫ਼ਾਇਦੇਮੰਦ ਵੀ ਹੈ। ਇਸ ’ਚ ਮੌਜੂਦ ਇਲੈਕਟ੍ਰੋਲਾਈਟਸ ਸਰੀਰ ਨੂੰ ਡੀਹਾਈਡ੍ਰੇਸ਼ਨ ਨਹੀਂ ਹੋਣ ਦਿੰਦੇ ਤੇ ਢਿੱਡ ਨੂੰ ਸਿਹਤਮੰਦ ਰੱਖਦੇ ਹਨ। ਮਿੱਠੀ ਲੱਸੀ ਪੀਣ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਮਿੱਠੀ ਲੱਸੀ ਪੀਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਗਰਮੀ ਤੋਂ ਬਚਾਅ
ਗਰਮੀਆਂ ’ਚ ਮਿੱਠੀ ਲੱਸੀ ਪੀਣ ਨਾਲ ਸਰੀਰ ਨੂੰ ਹੀਟ ਸਟ੍ਰੋਕ ਤੋਂ ਬਚਾਇਆ ਜਾਂਦਾ ਹੈ। ਗਰਮੀਆਂ ’ਚ ਹੀਟ ਸਟ੍ਰੋਕ ਦੇ ਪ੍ਰਕੋਪ ਤੋਂ ਬਚਣ ਲਈ ਇਸ ਨੂੰ ਦਿਨ ’ਚ ਰੋਜ਼ਾਨਾ ਪੀਓ। ਘਰ ਤੋਂ ਬਾਹਰ ਨਿਕਲਦੇ ਸਮੇਂ ਲੱਸੀ ਪੀਣ ਨਾਲ ਹੀਟ ਸਟ੍ਰੋਕ ਨਹੀਂ ਹੁੰਦਾ ਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ।
ਭਾਰ ਘਟਾਉਣ ’ਚ ਮਦਦਗਾਰ
ਜੇਕਰ ਤੁਸੀਂ ਲੰਬੇ ਸਮੇਂ ਤੋਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਗਰਮੀਆਂ ਦੀ ਖੁਰਾਕ ’ਚ ਮਿੱਠੀ ਲੱਸੀ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਮਿੱਠੀ ਲੱਸੀ ਪੀਣ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ ਤੇ ਢਿੱਡ ਦੀ ਚਰਬੀ ਵੀ ਘੱਟ ਹੁੰਦੀ ਹੈ ਪਰ ਧਿਆਨ ਰੱਖੋ ਕਿ ਭਾਰ ਘਟਾਉਣ ਲਈ ਲੱਸੀ ’ਚ ਚੀਨੀ ਦੀ ਬਜਾਏ ਕਿਸੇ ਹੋਰ ਚੀਜ਼ ਦੀ ਵਰਤੋਂ ਕਰੋ।
ਪਾਚਨ ਸਿਸਟਮ ਨੂੰ ਕਰੇ ਮਜ਼ਬੂਤ
ਗਰਮੀਆਂ ’ਚ ਮਿੱਠੀ ਲੱਸੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਤੇ ਢਿੱਡ ਵੀ ਸਿਹਤਮੰਦ ਰਹਿੰਦਾ ਹੈ। ਮਿੱਠੀ ਲੱਸੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ’ਚ ਮੌਜੂਦ ਫਾਈਬਰ ਢਿੱਡ ’ਚ ਕਬਜ਼, ਗੈਸ ਤੇ ਐਸੀਡਿਟੀ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰ ਦਿੰਦੇ ਹਨ। ਦਿਨ ਵੇਲੇ ਮਿੱਠੀ ਲੱਸੀ ਪੀਣਾ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੁੰਦੀ ਹੈ।
ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਸਰੀਰ 'ਚ ਨਾ ਹੋਣ ਦਿਓ ਪਾਣੀ ਦੀ ਘਾਟ, ਹੋ ਸਕਦੀਆਂ ਨੇ ਇਹ ਸਮੱਸਿਆਵਾਂ
ਹੱਡੀਆਂ ਨੂੰ ਕਰੇ ਮਜ਼ਬੂਤ
ਗਰਮੀਆਂ ’ਚ ਮਿੱਠੀ ਲੱਸੀ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਆਸਾਨੀ ਨਾਲ ਰਾਹਤ ਮਿਲਦੀ ਹੈ। ਮਿੱਠੀ ਲੱਸੀ ’ਚ ਮੌਜੂਦ ਕੈਲਸ਼ੀਅਮ ਵੀ ਥਕਾਵਟ ਨੂੰ ਆਸਾਨੀ ਨਾਲ ਦੂਰ ਕਰਦਾ ਹੈ। ਇਸ ਨੂੰ ਰੋਜ਼ਾਨਾ ਪੀਣ ਨਾਲ ਦੰਦ ਵੀ ਮਜ਼ਬੂਤ ਤੇ ਸਿਹਤਮੰਦ ਰਹਿੰਦੇ ਹਨ।
ਸਿਰ ਦਰਦ ਦੀ ਸਮੱਸਿਆ
ਗਰਮੀਆਂ ਦੇ ਦਿਨਾਂ ਵਿਚ ਧੁੱਪੇ ਰਹਿਣ ਕਾਰਨ ਕਈ ਵਾਰ ਸਿਰ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਲੱਸੀ ਪੀਣ ਨਾਲ ਹੀਟ ਸਟ੍ਰੋਕ ਕਾਰਨ ਹੋਣ ਵਾਲਾ ਸਿਰ ਦਰਦ ਕੁਝ ਸਮੇਂ ਵਿਚ ਦੂਰ ਹੋ ਜਾਂਦਾ ਹੈ ਅਤੇ ਸਰੀਰ ਦੀ ਥਕਾਵਟ ਦੀ ਦੂਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਜੇਕਰ ਤੁਹਾਡੇ ਬੱਚਿਆਂ ਦੇ ਨਿਕਲਦੀ ਹੈ ਪਿੱਤ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਤਣਾਅ ਦੂਰ ਹੁੰਦਾ ਹੈ
ਗਰਮੀਆਂ ’ਚ ਮਿੱਠੀ ਲੱਸੀ ਪੀਣ ਨਾਲ ਦਿਮਾਗ ਠੰਡਾ ਰਹਿੰਦਾ ਹੈ ਤੇ ਤਣਾਅ ਦੂਰ ਹੁੰਦਾ ਹੈ। ਇਹ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦੀ ਹੈ, ਜਿਸ ਨਾਲ ਮੂਡ ਤਾਜ਼ਾ ਰਹਿੰਦਾ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ। ਗਰਮੀਆਂ ’ਚ ਮਿੱਠੀ ਲੱਸੀ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ ਤੇ ਸਰੀਰ ਤੰਦਰੁਸਤ ਰਹਿੰਦਾ ਹੈ।