ਜੰਮੂ ਕਸ਼ਮੀਰ : ਪੁਲਸ ਨੇ ਪਾਕਿਸਤਾਨ ''ਚ ਰਹਿ ਰਹੇ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ

05/01/2024 12:17:33 PM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ 'ਚ ਪੁਲਸ ਨੇ ਬੁੱਧਵਾਰ ਨੂੰ ਬਾਰਾਮੂਲਾ ਜ਼ਿਲ੍ਹੇ 'ਚ ਪਾਕਿਸਤਾਨ 'ਚ ਰਹਿ ਰਹੇ 7 ਅੱਤਵਾਦੀਆਂ ਦੀ ਜਾਇਦਾਦ ਜ਼ਬਤ ਕੀਤੀ। ਪੁਲਸ ਨੇ ਕਿਹਾ ਕਿ ਉੜੀ ਦੇ ਵੱਖ-ਵੱਖ ਪਿੰਡਾਂ ਦੇ 7 ਅੱਤਵਾਦੀ ਲੀਡਰਾਂ ਦੀਆਂ ਲੱਖਾਂ ਰੁਪਏ ਦੀ ਕੀਮਤ ਵਾਲੀ 8 ਕਨਾਲ, 6 ਮਰਲਾ ਅਤੇ 2 ਸੇਰਸਾਈ ਜ਼ਮੀਨ ਹੈ ਇਹ ਅੱਤਵਾਦੀ ਹੁਣ ਪਾਕਿਸਤਾਨ 'ਚ ਹਨ।

ਪੁਲਸ ਨੇ ਕਿਹਾ ਕਿ ਇਹ ਕਾਰਵਾਈ ਐਡੀਸ਼ਨਲ ਸੈਸ਼ਨ ਅਦਾਲਤ ਬਾਰਾਮੂਲਾ ਤੋਂ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਕੀਤੀ ਗਈ। ਪੁਲਸ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ 'ਚ ਬਰਦਾਨ ਦੇ ਸੱਜਾਦ ਅਹਿਮਦ ਭੱਟ, ਪ੍ਰਿੰਗਲ ਦੇ ਮੁਹੰਮਦ ਅਸਲਮ ਖਾਨ, ਇਜਾਰਾ ਦੇ ਮੁਹੰਮਦ ਬੇਗ, ਹਿਲਰ ਪੀਰਨਿਯਨ ਦੇ ਖਾਲਿਦ ਮੀਰ ਅਤੇ ਲਿੰਬਰ ਦੇ ਰਫੀਕ ਅਹਿਮਦ ਬਕਰਵਾਲ ਦੀਆਂ ਜਾਇਦਾਦਾਂ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News