ਸ਼ੱਕੀ ਹਾਲਤ 'ਚ ਵਿਅਕਤੀ ਦੀ ਮੌਤ, ਸਿਰ 'ਤੇ ਲੱਗੀਆਂ ਗੰਭੀਰ ਸੱਟਾਂ, ਪਰਿਵਾਰ ਨੇ ਲਾਇਆ ਕਤਲ ਦਾ ਇਲਜ਼ਾਮ

04/23/2024 5:27:53 PM

ਗੜ੍ਹਦੀਵਾਲਾ (ਵਰਿੰਦਰ)- ਗੜ੍ਹਦੀਵਾਲਾ ਦੇ ਨੇੜਲੇ ਪਿੰਡ ਭਾਣੋਵਾਲ ਦੇ ਇੱਕ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੜ੍ਹਦੀਵਾਲਾ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਸਤਵਿੰਦਰ ਸਿੰਘ ਪੁੱਤਰ ਸ੍ਰੀ ਗਿਆਨ ਚੰਦ ਵਾਸੀ ਪਿੰਡ ਭਾਣੋਵਾਲ ਥਾਣਾ ਗੜ੍ਹਦੀਵਾਲਾ ਨੇ ਦੱਸਿਆ ਕਿ ਉਹ 21 ਅਪ੍ਰੈਲ ਨੂੰ ਆਪਣੇ ਘਰ ਸੁੱਤਾ ਪਿਆ ਸੀ ਤਾਂ ਕਰੀਬ ਰਾਤ 11 ਵਜੇ ਉਸਦੀ ਭਰਜਾਈ ਰੁਪਿੰਦਰ ਕੌਰ ਪਤਨੀ ਪ੍ਰਦੀਪ ਸਿੰਘ ਵਾਸੀ ਭਾਣੋਵਾਲ ਦਾ ਫੋਨ ਆਇਆ ਕਿ ਉਸਦਾ ਪਤੀ ਪ੍ਰਦੀਪ ਸਿੰਘ ਉਮਰ ਕਰੀਬ 40 ਸਾਲ ਕਰੀਬ 6.30 ਸ਼ਾਮ ਜੋ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਘਰੋਂ ਕੀਤੇ ਬਾਹਰ ਗਿਆ ਸੀ ਪਰ ਅਜੇ ਤੱਕ ਘਰ ਵਾਪਸ ਨਹੀਂ ਆਇਆ। ਉਸ ਵਕਤ ਉਸਨੇ ਆਪਣੇ ਭਰਾ ਦੇ ਫੋਨ ਨੰਬਰ 'ਤੇ ਫੋਨ ਕੀਤਾ ਪਰ ਉਸਦੇ ਭਰਾ ਪ੍ਰਦੀਪ ਨੇ ਫੋਨ ਨਹੀਂ ਚੁੱਕਿਆ ਤਾਂ ਉਸਨੇ ਆਪਣੀ ਗੱਡੀ ਲੈ ਕੇ ਆਪਣੇ ਭਰਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਦੋਸਤਾਂ ਨਾਲ ਘਰੋਂ ਗਏ ਨੌਜਵਾਨ ਦੀ ਗੰਦੇ ਨਾਲੇ 'ਚੋਂ ਮਿਲੀ ਲਾਸ਼, ਪੁੱਤ ਨੂੰ ਮ੍ਰਿਤਕ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

 ਜਦੋਂ ਉਹ ਉਸ ਦੀ ਭਾਲ ਕਰਦਾ ਹੋਇਆ ਨਹਿਰ ਦੇ ਨਾਲ-ਨਾਲ ਸੜਕ 'ਤੇ ਜਾ ਰਿਹਾ ਸੀ ਤਾਂ ਕਰੀਬ 12 ਵਜੇ ਰਾਤ ਸਮੇਂ ਸੀ, ਕਿ ਪਿੰਡ ਭੱਟਲਾ ਤੋਂ ਅੱਗੇ ਨਹਿਰ ਦੇ ਸਾਇਫਨ ਪਾਸ ਪੁੱਜਾ ਤਾਂ ਉਸਦੀ ਗੱਡੀ ਦੀ ਲਾਈਟ ਨਹਿਰ ਦੇ ਸਾਇਫਨ 'ਤੇ ਪਈ ਤਾਂ ਉਸਨੂੰ ਇਕ ਮੋਟਰਸਾਇਕਲ ਡਿੱਗਿਆ ਦਿਖਾਈ ਦਿੱਤਾ। ਉਸਨੇ ਜਦੋਂ ਕਾਰ 'ਚੋਂ ਉੱਤਰ ਕੇ ਦੇਖਿਆ ਤਾਂ ਮੋਟਰਸਾਇਕਲ 'ਤੇ ਥੋੜਾ ਦੂਰ ਉਸਦਾ ਭਰਾ ਪ੍ਰਦੀਪ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਡਿੱਗਿਆ ਪਿਆ ਸੀ। ਜਿਸ ਦੇ ਸਿਰ ਵਿਚ ਬਹੁਤ ਗੰਭੀਰ ਸੱਟ ਲੱਗੀ ਹੋਈ ਸੀ ਤੇ ਬਹੁਤ ਜ਼ਿਆਦਾ ਖੂਨ ਵੱਗ ਰਿਹਾ ਸੀ। ਮੋਟਰਸਾਇਕਲ ਅੱਗੋਂ ਟੁੱਟਾ ਹੋਇਆ ਸੀ ਜਦੋਂ ਉਸਨੇ ਆਪਣੇ ਭਰਾ ਪ੍ਰਦੀਪ ਸਿੰਘ ਦੇ ਨੇੜੇ ਜਾ ਕੇ ਦੇਖਿਆ ਤਾਂ ਲੱਗ ਰਿਹਾ ਸੀ ਕਿ ਕਿਸੇ ਨਾ ਮਾਲੂਮ ਵਿਅਕਤੀਆ ਨੇ ਇਸ ਦੇ ਸਿਰ ਵਿਚ ਕਿਸੇ ਹਥਿਆਰ ਨਾਲ ਸੱਟ ਮਾਰੀ ਹੈ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਸੀ । 

ਇਹ ਵੀ ਪੜ੍ਹੋ- ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਵੱਡੇ ਭਰਾ ਦੀ ਮੌਤ ਤੋਂ ਦੋ ਦਿਨ ਬਾਅਦ ਛੋਟੇ ਦੀ ਵੀ ਹੋਈ ਮੌਤ

ਉਸਨੇ ਦੱਸਿਆ ਕਿ ਉਹ ਆਪਣੇ ਭਰਾ ਪ੍ਰਦੀਪ ਸਿੰਘ ਨੂੰ ਆਪਣੇ ਪਰਿਵਾਰਕ ਮੈਬਰਾਂ ਨਾਲ ਆਪਣੀ ਗੱਡੀ ਵਿੱਚ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਲੈ ਗਏ। ਜਿੱਥੇ ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਉਸਦੇ ਭਰਾ ਪ੍ਰਦੀਪ ਸਿੰਘ ਨੂੰ ਅੱਗੇ ਰੈਫਰ ਕਰ ਦਿੱਤਾ ਤੇ ਫਿਰ ਉਸਨੇ ਆਪਣੇ ਭਰਾ ਪ੍ਰਦੀਪ ਸਿੰਘ ਨੂੰ  ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾ ਦਿੱਤਾ। ਉਸਨੇ ਦੱਸਿਆ ਕਿ ਸੋਮਵਾਰ 22 ਅਪ੍ਰੈਲ ਦੁਪਹਿਰ 4 ਵਜੇ ਉਸਦੇ ਭਰਾ ਪ੍ਰਦੀਪ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ- ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਉੱਕਤ ਘਟਨਾ ਦਾ ਪਤਾ ਚੱਲਦਿਆਂ ਸਾਰ ਡੀ. ਐੱਸ. ਪੀ. ਸਬ-ਡਿਵੀਜ਼ਨ ਟਾਂਡਾ ਹਰਜੀਤ ਸਿੰਘ ਰੰਧਾਵਾ, ਐੱਸ.ਐੱਚ.ਓ ਥਾਣਾ ਗੜ੍ਹਦੀਵਾਲਾ ਇੰਸਪੈਕਟਰ ਹਰਦੇਵਪ੍ਰੀਤ ਸਿੰਘ , ਸੀ. ਆਈ. ਏ. ਸਟਾਫ ਹੁਸ਼ਿਆਰਪੁਰ ਵਲੋਂ ਮੌਕੇ 'ਤੇ ਪੁੱਜ ਕੇ ਆਪਣੀ ਤਫਦੀਸ਼ ਸ਼ੁਰੂ ਕਰ ਦਿੱਤੀ ਗਈ। ਗੜ੍ਹਦੀਵਾਲਾ ਪੁਲਸ ਵਲੋਂ ਮ੍ਰਿਤਕ ਦੇ ਭਰਾ ਸਤਵਿੰਦਰ ਸਿੰਘ ਪੁੱਤਰ ਲੇਟ ਸ੍ਰੀ ਗਿਆਨ ਚੰਦ ਵਾਸੀ ਪਿੰਡ ਭਾਣੋਵਾਲ ਦੇ ਬਿਆਨਾਂ 'ਤੇ ਧਾਰਾ 302 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਪ੍ਰਦੀਪ ਸਿੰਘ ਦੀ ਪਾਰਥਿਕ ਦੇਹ ਘਰ ਵਿੱਚ ਰੱਖਵਾ ਦਿੱਤੀ ਗਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ ਮ੍ਰਿਤਕ ਪ੍ਰਦੀਪ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News