ਬੱਚੇ ਦੇ ਇਲਾਜ ਲਈ ਮਿਲਿਆ ਫੰਡ, ਮਾਂ ਨੇ ਜੂਏ 'ਚ ਉਡਾਏ 93 ਲੱਖ

Tuesday, Mar 05, 2019 - 05:44 PM (IST)

ਬੱਚੇ ਦੇ ਇਲਾਜ ਲਈ ਮਿਲਿਆ ਫੰਡ, ਮਾਂ ਨੇ ਜੂਏ 'ਚ ਉਡਾਏ 93 ਲੱਖ

ਬ੍ਰਿਟੇਨ (ਬਿਊਰੋ)— ਦੁਨੀਆ ਵਿਚ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਕ ਮਾਂ ਹੀ ਆਪਣੇ ਬੱਚੇ ਦੇ ਦੁੱਖ-ਸੁੱਖ ਨੂੰ ਸਮਝ ਸਕਦੀ ਹੈ। ਅੱਜ ਅਸੀਂ ਤੁਹਾਨੂੰ ਜਿਸ ਮਾਂ ਬਾਰੇ ਦੱਸ ਰਹੇ ਹਾਂ ਉਸ ਬਾਰੇ ਜਾਣ ਕੇ ਤੁਹਾਨੂੰ ਦੁਬਾਰਾ ਸੋਚਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਹ ਮਾਮਲਾ ਇੰਗਲੈਂਡ ਦਾ ਹੈ। ਇੱਥੇ ਇਕ ਮਾਂ ਨੇ ਆਪਣੇ ਬੇਟੇ ਦੇ ਕੈਂਸਰ ਦੇ ਇਲਾਜ ਲਈ ਮਿਲੇ ਫੰਡ ਵਿਚੋਂ 93 ਲੱਖ ਰੁਪਏ ਚੋਰੀ ਕਰ ਲਏ। ਇੰਨਾ ਹੀ ਨਹੀਂ ਉਸ ਮਾਂ ਨੇ ਇਹ ਰਾਸ਼ੀ ਜੂਆ ਖੇਡਣ ਵਿਚ ਉੱਡਾ ਦਿੱਤੀ। ਉੱਧਰ ਔਰਤ ਦੇ 6 ਸਾਲ ਦੇ ਬੀਮਾਰ ਬੇਟੇ ਨੂੰ ਇਲਾਜ ਦੇ ਬਾਅਦ ਵੀ ਬਚਾਇਆ ਨਹੀਂ ਜਾ ਸਕਿਆ। 

PunjabKesari

ਇੰਗਲੈਂਡ ਦੇ ਲੀਡਸ ਦੀ ਰਹਿਣ ਵਾਲੀ 32 ਸਾਲਾ ਸਟੇਸੀ ਵਰਸਲੀ ਨੇ ਅਦਾਲਤ ਵਿਚ ਆਪਣਾ ਅਪਰਾਧ ਸਵੀਕਾਰ ਕਰ ਲਿਆ। ਉਸ ਦੇ ਬੇਟੇ ਟੋਬੀ ਦੇ ਦੁਰਲੱਭ ਕੈਂਸਰ ਦੇ ਇਲਾਜ ਲਈ ਇਕ ਫੰਡ ਸੈਟਅੱਪ ਕੀਤਾ ਗਿਆ ਸੀ। ਸਾਲ 2017 ਵਿਚ ਸਟੇਸੀ ਨੂੰ ਪਤਾ ਲੱਗਿਆ ਸੀ ਕਿ ਉਸ ਦੇ ਬੇਟੇ ਟੋਬੀ ਨੂੰ ਦੁਰਲੱਭ ਕੈਂਸਰ ਹੈ। ਇਸ ਮਗਰੋਂ ਇਲਾਜ ਲਈ ਕਰੀਬ 2 ਕਰੋੜ ਰੁਪਏ ਇਕੱਠੇ ਕਰਨ ਦੇ ਉਦੇਸ਼ ਨਾਲ ਫੰਡ ਸੈਟਅੱਪ ਕੀਤਾ ਗਿਆ। ਲੀਡਸ ਯੂਨਾਈਟਿਡ ਅਤੇ ਉਸ ਦੇ ਫੈਨਜ਼ ਨੇ ਫੰਡ ਦਾ ਜ਼ਿਆਦਾਤਰ ਹਿੱਸਾ ਦਾਨ ਕੀਤਾ ਸੀ।

PunjabKesari

ਬੇਟੇ ਦੀ ਮੌਤ ਦੇ ਕਰੀਬ 2 ਮਹੀਨੇ ਬਾਅਦ ਸਟੇਸੀ ਨੇ ਲੀਡਸ ਕ੍ਰਾਊਨ ਕੋਰਟ ਵਿਚ ਆਪਣਾ ਅਪਰਾਧ ਸਵੀਕਾਰ ਕੀਤਾ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਟਰੱਸਟੀ ਦੇ ਤੌਰ 'ਤੇ ਮਾਂ ਨੇ ਫੰਡ ਦੀ ਰਾਸ਼ੀ ਦੀ ਦੁਰਵਰਤੋਂ ਕੀਤੀ। ਹਾਲਾਂਕਿ ਪੁਲਸ ਨੇ ਦੱਸਿਆ ਕਿ ਫੰਡਿੰਗ ਦੀ ਦੁਰਵਰਤੋਂ ਨਾਲ ਬੱਚੇ ਦੇ ਇਲਾਜ 'ਤੇ ਕੋਈ ਅਸਰ ਨਹੀਂ ਪਿਆ ਸੀ। ਸਟੇਸੀ ਨੂੰ ਜਮਾਨਤ ਦੇ ਦਿੱਤੀ ਗਈ। ਇਸ ਮਾਮਲੇ ਵਿਚ ਅਦਾਲਤ 29 ਮਾਰਚ ਨੂੰ ਫੈਸਲਾ ਸੁਣਾਏਗੀ।


author

Vandana

Content Editor

Related News