ਈ-ਸਿਗਰਟ ਪੀਣ ਵਾਲੇ ਨੌਜਵਾਨਾਂ ''ਚ ਸਿਗਰਟਨੋਸ਼ੀ ਸ਼ੁਰੂ ਕਰਨ ਦੀ ਸੰਭਾਵਨਾ ਵੱਧ

Wednesday, Jan 17, 2018 - 02:28 AM (IST)

ਲਾਸ ਏਂਜਲਸ— ਜੇ ਤੁਸੀਂ ਸ਼ੌਕ ਲਈ ਜਾਂ ਆਪਣੀ ਆਦਤ ਕਾਰਨ ਈ-ਸਿਗਰਟ ਜਾਂ ਹੁੱਕਾ ਪੀਂਦੇ ਹੋ ਤਾਂ ਇਸ ਗੱਲ ਦਾ ਖਦਸ਼ਾ ਵੱਧ ਹੈ ਕਿ ਤੁਸੀਂ ਇਕ ਸਾਲ ਦੇ ਅੰਦਰ ਹੀ ਆਮ ਸਿਗਰਟ ਪੀਣੀ ਸ਼ੁਰੂ ਕਰ ਸਕਦੇ ਹੋ। ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਯੂਨੀਵਰਸਿਟੀ ਆਫ ਕੈਲੇਫੋਰਨੀਆ (ਯੂ. ਸੀ. ਐੱਸ. ਐੱਫ.) ਦੇ ਖੋਜਕਾਰਾਂ ਨੇ 12 ਤੋਂ 17 ਸਾਲ ਦੀ ਉਮਰ ਵਿਚਾਲੇ 10 ਹਜ਼ਾਰ ਤੋਂ ਵੱਧ ਲੜਕਿਆਂ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਕੇ ਇਹ ਦੇਖਿਆ। ਇਸ ਵਿਚ ਕਿਹਾ ਗਿਆ ਹੈ ਕਿ ਜੋ ਲੜਕੇ ਈ-ਸਿਗਰਟ ਜਾਂ ਹੁੱਕਾ ਪੀਂਦੇ ਹਨ, ਉਹ ਇਕ ਸਾਲ ਦੇ ਅੰਦਰ ਹੀ ਆਮ ਸਿਗਰਟ ਪੀਣੀ ਸ਼ੁਰੂ ਕਰ ਦਿੰਦੇ ਹਨ। ਨੌਜਵਾਨਾਂ ਵਿਚ ਬਦਲ ਤਮਾਕੂ ਦੀ ਵਰਤੋਂ ਅਤੇ ਇਸ ਤੋਂ ਬਾਅਦ ਪ੍ਰੰਪਰਿਕ ਸਿਗਰਟ ਪੀਣਾ ਸ਼ੁਰੂ ਹੋਣ ਵਿਚਾਲੇ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਐਨ ਹੈ।


Related News