ਬਜਾਜ ਫਾਇਨਾਂਸ ਦੇ ਰਿਕਵਰੀ ਏਜੰਟ ਕੋਲੋਂ ਲੁੱਟਖੋਹ ਕਰਨ ਵਾਲੇ 3 ਨੌਜਵਾਨ ਗ੍ਰਿਫ਼ਤਾਰ

Sunday, Sep 15, 2024 - 04:06 PM (IST)

ਬਜਾਜ ਫਾਇਨਾਂਸ ਦੇ ਰਿਕਵਰੀ ਏਜੰਟ ਕੋਲੋਂ ਲੁੱਟਖੋਹ ਕਰਨ ਵਾਲੇ 3 ਨੌਜਵਾਨ ਗ੍ਰਿਫ਼ਤਾਰ

ਬੇਗੋਵਾਲ (ਰਜਿੰਦਰ)- ਐੱਸ. ਐੱਸ.ਪੀ. ਕਪੂਰਥਲਾ ਵਤਸਲਾ ਗੁਪਤਾ ਦੀਆਂ ਹਦਾਇਤਾਂ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਬੇਗੋਵਾਲ ਪੁਲਸ ਨੇ ਬਜਾਜ ਫਾਇਨਾਂਸ ਦੇ ਰਿਕਵਰੀ ਏਜੰਟ ਕੋਲੋਂ ਲੁੱਟਖੋਹ ਕਰਨ ਦੇ ਮਾਮਲੇ ਨੂੰ ਟ੍ਰੇਸ ਕਰਦੇ ਹੋਏ ਲੁੱਟਖੋਹ ਕਰਨ ਵਾਲੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਲੁੱਟਖੋਹ ਕਰਨ ਵਾਲੇ ਨੌਜਵਾਨਾਂ ਕੋਲੋਂ ਖੋਹੇ ਗਏ 3800 ਰੁਪਏ, ਮੋਬਾਇਲ ਫੋਨ ਅਤੇ ਚਾਂਦੀ ਦੀ ਚੇਨ ਦੇ ਨਾਲ-ਨਾਲ ਲੁੱਟਖੋਹ ਸਮੇਂ ਵਰਤਿਆ ਗਿਆ ਦਾਤਰ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। 

ਸਬ ਡਿਵੀਜ਼ਨ ਭੁਲੱਥ ਦੇ ਡੀ. ਐੱਸ. ਪੀ. ਕਰਨੈਲ ਸਿੰਘ ਨੇ ਥਾਣਾ ਬੇਗੋਵਾਲ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਦਸਿਆ ਕਿ ਸਾਹਿਲ ਪੁੱਤਰ ਕਸ਼ਮੀਰ ਸਿੰਘ ਵਾਸੀ ਡਡਿਆਲ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਬੇਗੋਵਾਲ ਵਿਖੇ ਬਜਾਜ ਫਾਇਨਾਂਸ ਵਿਚ ਰਿਕਵਰੀ ਏਜੰਟ ਹੈ। 13 ਸਤੰਬਰ ਨੂੰ ਰਾਤ ਸਾਢੇ 9 ਵਜੇ ਸਾਹਿਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਲੱਥ ਤੋਂ ਬੇਗੋਵਾਲ ਨੂੰ ਆ ਰਿਹਾ ਸੀ ਕਿ ਬੇਗੋਵਾਲ ਵੱਲੋਂ ਸੀ. ਟੀ. 100 ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨਾਂ ਨੇ ਸਾਹਿਲ ਨੂੰ ਘੇਰ ਕੇ ਦਾਤਰ ਦੀ ਨੋਕ 'ਤੇ ਉਸ ਕੋਲੋਂ ਓਪੋ ਰੇਨੋ ਮੋਬਾਇਲ ਫੋਨ, 3800 ਰੁਪਏ ਨਕਦੀ ਅਤੇ ਚਾਂਦੀ ਦੀ ਚੇਨ ਖੋਹ ਲਈ ਅਤੇ ਫਰਾਰ ਹੋ ਗਏ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ ਰਹਿਣਗੇ ਬੰਦ

ਜਿਸ ਉਪਰੰਤ ਐੱਸ. ਐੱਚ. ਓ. ਬੇਗੋਵਾਲ ਰਣਜੀਤ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਅਤੇ ਖੋਹ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਬਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਅਜੀਤ ਸਿੰਘ, ਸਾਹਿਲ ਕੁਮਾਰ ਉਰਫ਼ ਸੁਨੀਲ ਪੁੱਤਰ ਕਾਲਾ ਰਾਮ ਅਤੇ ਮੇਜਰ ਸਿੰਘ ਪੁੱਤਰ ਬਲਜਿੰਦਰ ਸਿੰਘ ਸਾਰੇ ਵਾਸੀ ਭੁਲੱਥ ਹੈ। 

ਡੀ. ਐੱਸ. ਪੀ. ਭੁਲੱਥ ਕਰਨੈਲ ਸਿੰਘ ਨੇ ਦਸਿਆ ਕਿ ਫੜੇ ਗਏ ਨੌਜਵਾਨਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਦਾਤਰ ਅਤੇ ਸੀ.ਟੀ. 100 ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਥਾਣਾ ਬੇਗੋਵਾਲ ਵਿਖੇ ਮੁਕਦਮਾ ਦਰਜ ਹੈ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਉਪਰੰਤ ਅਗਲੇਰੀ ਪੁੱਛਗਿੱਛ ਹੋਵੇਗੀ।

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇਕ ਹੋਰ ਖ਼ੁਸ਼ਖਬਰੀ, ਡੇਰੇ ਵੱਲੋਂ ਕੀਤਾ ਗਿਆ ਵੱਡਾ ਐਲਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News