ਗੈਸ ਸਿਲੰਡਰਾਂ ਦੀ ਸਪਲਾਈ ਕਰਨ ਵਾਲੇ ਨੂੰ ਨੌਜਵਾਨਾਂ ਨੇ ਰੋਕਿਆ, ਫ਼ਿਰ ਚਾਕੂ ਦੀ ਨੋਕ ''ਤੇ ਕਰ ਗਏ ਕਾਂਡ

Tuesday, Sep 17, 2024 - 05:15 AM (IST)

ਚੰਡੀਗੜ੍ਹ (ਨਵਿੰਦਰ) : ਅਣਪਛਾਤੇ ਦੋ ਮੋਟਰਸਾਈਕਲ ਸਵਾਰ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਵਾਲੇ ਕਰਿੰਦੇ ਤੋਂ ਚਾਕੂ ਦੀ ਨੋਕ ਤੇ ਪਰਸ ਖੋਹ ਕੇ ਲੈ ਗਏ, ਜਿਸ ’ਚ 15 ਹਜ਼ਾਰ ਰੁਪਏ ਨਕਦੀ ਸਮੇਤ ਕਈ ਜ਼ਰੂਰੀ ਕਾਗ਼ਜ਼ਾਤ ਸਨ। ਪੀੜਤ ਸੁਰਿੰਦਰ ਸਿੰਘ (30) ਨੇ ਮਾਮਲੇ ਦੀ ਸ਼ਿਕਾਇਤ ਸਥਾਨਕ ਪੁਲਸ ਨੂੰ ਦਿੱਤੀ। 

ਉਸ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਅਚਾਨਕ ਦੋ ਲੜਕੇ ਆਏ, ਜਿਨ੍ਹਾਂ ਨੇ ਗੈਸ ਸਿਲੰਡਰ ਸਬੰਧੀ ਪੁੱਛਿਆ। ਦੋਵੇਂ ਉਸ ਦੇ ਆਟੋ ਕੋਲ ਆ ਗਏ, ਜਿਨ੍ਹਾਂ ਨੇ ਸੁਰਿੰਦਰ ਤੇ ਉਸ ਦੇ ਸਹਾਇਕ ਸੰਜੇ ਨੂੰ ਆਟੋ ’ਚੋਂ ਬਾਹਰ ਨਿਕਲਣ ਲਈ ਕਿਹਾ। ਜਦੋਂ ਦੋਵਾਂ ਨੇ ਆਟੋ ’ਚੋਂ ਬਾਹਰ ਆਉਣ ਤੋਂ ਮਨ੍ਹਾ ਕੀਤਾ ਤਾਂ ਇਕ ਲੜਕੇ ਨੇ ਚਾਕੂ ਕੱਢ ਕੇ ਸੁਰਿੰਦਰ ਸਿੰਘ ਦੀ ਗਰਦਨ ’ਤੇ ਰੱਖ ਦਿੱਤਾ ਤੇ ਕਿਹਾ ਕਿ ਜੋ ਕੁਝ ਵੀ ਤੇਰੇ ਕੋਲ ਹੈ, ਸਾਨੂੰ ਦੇ। 

ਇਹ ਵੀ ਪੜ੍ਹੋ- Gym ਤੋਂ ਘਰ ਆ ਰਹੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ, ਪਿਤਾ ਨੇ ਕਿਹਾ- 'ਹਾਦਸਾ ਨਹੀਂ, ਕਤਲ ਹੋਇਆ ਮੇਰਾ ਪੁੱਤ'

ਜਦੋਂ ਉਸ ਨੇ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਨਾਲ ਖੜ੍ਹੇ ਦੂਜੇ ਲੜਕੇ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਦੂਜੇ ਨੇ ਉਸ ਦੀ ਕਮੀਜ਼ ਦੀ ਜੇਬ ’ਚੋਂ ਉਸ ਦਾ ਪਰਸ ਕੱਢ ਲਿਆ ਤੇ ਦੋਵੇਂ ਜਣੇ ਮੋਟਰਸਾਈਕਲ ’ਤੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਚਾਹ ਦੀ ਦੁਕਾਨ ਕਰਦੇ ਵਿਅਕਤੀ ਨੂੰ ਆਇਆ ਪੁੱਤ ਦਾ ਫ਼ੋਨ, ਸੁਣ ਕੇ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News