ਦਿਲ ਕੰਬਾਊ ਹਾਦਸੇ 'ਚ 2 ਨੌਜਵਾਨਾਂ ਦੀ ਮੌਤ! ਫ਼ਲਾਈ ਓਵਰ ਦੇ ਸਰੀਏ 'ਚ ਟੰਗੀ ਰਹਿ ਗਈ ਲਾਸ਼, ਦੂਜਾ ਹੇਠਾਂ ਡਿੱਗਿਆ

Saturday, Sep 07, 2024 - 11:05 AM (IST)

ਦਿਲ ਕੰਬਾਊ ਹਾਦਸੇ 'ਚ 2 ਨੌਜਵਾਨਾਂ ਦੀ ਮੌਤ! ਫ਼ਲਾਈ ਓਵਰ ਦੇ ਸਰੀਏ 'ਚ ਟੰਗੀ ਰਹਿ ਗਈ ਲਾਸ਼, ਦੂਜਾ ਹੇਠਾਂ ਡਿੱਗਿਆ

ਗੁਰਾਇਆ (ਮੁਨੀਸ਼)- ਗੁਰਾਇਆ 'ਚ ਵਾਪਰੇ ਇਕ ਰੂਹ ਕੰਬਾਊ ਹਾਦਸੇ ’ਚ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਕ ਕਾਲੇ ਰੰਗ ਦੇ ਸਪਲੈਂਡਰ ਡੀਲਕਸ ਮੋਟਰਸਾਈਕਲ ’ਤੇ 2 ਨੌਜਵਾਨ ਫ਼ਿਲੌਰ ਸਾਈਡ ਤੋਂ ਜਲੰਧਰ ਵੱਲ ਜਾ ਰਹੇ ਸਨ, ਜਦ ਨੌਜਵਾਨ ਗੁਰਾਇਆ ਦੇ ਮੁੱਖ ਚੌਕ ਦੇ ਉੱਪਰ ਨੈਸ਼ਨਲ ਹਾਈਵੇ ਦੇ ਪੁਲ ’ਤੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਇਕ ਨੌਜਵਾਨ ਪੁਲ ਤੋਂ ਸਿੱਧਾ ਹੇਠਾਂ ਸੜਕ ’ਤੇ ਆ ਡਿੱਗਿਆ, ਜਿਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਦੂਸਰਾ ਨੌਜਵਾਨ ਪੁਲ਼ ’ਤੇ ਬਣੇ ਸੀਮੈਂਟ ਦੇ ਬੈਰੀਗੇਟਾਂ ਦੇ ਸਰੀਏ ’ਚ ਜਾ ਫਸਿਆ ਤੇ ਪੁਲ ਹੇਠਾਂ ਲਟਕ ਗਿਆ, ਜਿਸ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲ ’ਤੇ ਲਟਕੇ ਨੌਜਵਾਨ ਨੂੰ ਕਾਫੀ ਮੁਸ਼ੱਕਤ ਕਰ ਕੇ ਲੋਕਾਂ ਦੀ ਮਦਦ ਨਾਲ ਪੁਲਸ ਨੇ ਉੱਪਰ ਖਿੱਚਿਆ ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇੱਥੇ ਗੁਰਾਇਆ ਪੁਲਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਪੁਲ ਹੇਠਾਂ 112 ਨੰ. ਜੋ ਚਲਾਈ ਗਈ ਹੈ, ਉਸ ਦੇ ਜਵਾਨ ਖੜ੍ਹੇ ਰਹੇ ਪਰ ਕੁਝ ਕਦਮਾਂ ਦੀ ਦੂਰੀ ’ਤੇ ਵਾਪਰੇ ਹਾਦਸੇ ’ਤੇ ਜਾਣਾ ਉਨ੍ਹਾਂ ਨੇ ਮੁਨਾਸਬ ਨਹੀਂ ਸਮਝਿਆ।

ਉੱਥੇ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ, ਜਿਸ ਤੋਂ ਬਾਅਦ ਗੁਰਾਇਆ ਥਾਣੇ ਤੋਂ ਮੁਲਾਜ਼ਮ ਪਹੁੰਚੇ ਤਾਂ 112 ਡਿਊਟੀ ’ਤੇ ਤਾਇਨਾਤ ਮੁਲਾਜ਼ਮ, ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਮੌਕੇ ’ਤੇ ਪਹੁੰਚੇ। ਹਾਦਸੇ ਕਾਰਨ ਨੈਸ਼ਨਲ ਹਾਈਵੇ ’ਤੇ ਕਾਫੀ ਲੰਮਾ ਜਾਮ ਵੀ ਲੱਗ ਗਿਆ ਸੀ। ਪੁਲਸ ਨੇ ਦੋਵੇਂ ਨੌਜਵਾਨਾਂ ਦੀ ਮ੍ਰਿਤਕ ਦੇਹਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਫਿਲੌਰ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਨੌਜਵਾਨਾਂ ਤੋਂ ਮਿਲੇ ਆਧਾਰ ਕਾਰਡ ਮੁਤਾਬਕ ਪੁਲ ਤੋਂ ਹੇਠਾਂ ਡਿੱਗਣ ਵਾਲੇ ਨੌਜਵਾਨ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਉਚੋਕੇ ਕਲਾਂ ਅੰਮ੍ਰਿਤਸਰ ਤੇ ਦੂਜੇ ਨੌਜਵਾਨ ਦੀ ਸ਼ਨਾਖਤ ਨਵਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸ਼ੇਖਾਵਤ ਜੈਤੋ ਸਰਜਾ ਗੁਰਦਾਸਪੁਰ ਵਜੋਂ ਹੋਈ ਹੈ।

ਐੱਸ. ਐੱਚ. ਓ. ਨੇ ਫੋਨ ਚੁੱਕਣਾ ਨਹੀਂ ਸਮਝਿਆ ਮੁਨਾਸਬ

ਇਸ ਦਰਦਨਾਕ ਹਾਦਸੇ ’ਚ ਮ੍ਰਿਤਕ ਨੌਜਵਾਨਾਂ ਦੀ ਸ਼ਨਾਖਤ ਲਈ ਐੱਸ. ਐੱਚ. ਓ. ਗੁਰਾਇਆ ਦੇ ਸਰਕਾਰੀ ਨੰਬਰ ’ਤੇ ਮੀਡੀਆ ਵੱਲੋਂ ਕਈ ਵਾਰ ਫੋਨ ਕੀਤੇ ਗਏ ਪਰ ਨਾ ਤਾਂ ਐੱਸ. ਐੱਚ. ਓ. ਗੁਰਾਇਆ ਨੇ ਫੋਨ ਚੁੱਕਣਾ ਮੁਨਾਸਬ ਸਮਝਿਆ ਤੇ ਨਾ ਹੀ ਕੋਈ ਬੈਕ ਕਾਲ ਕਰ ਕੇ ਇਸ ਮਾਮਲੇ ਦੀ ਜਾਣਕਾਰੀ ਦੇਣੀ ਮੁਨਾਸਬ ਸਮਝੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ

ਪੁਲਸ ਵੱਲੋਂ ਪੱਤਰਕਾਰਾਂ ਦੇ ਬਣਾਏ ਗਏ ਸੋਸ਼ਲ ਮੀਡੀਆ ਦੇ ਗਰੁੱਪ ’ਚ ਵੀ ਮੀਡੀਆ ਕਰਮੀ ਇਸ ਮਾਮਲੇ ’ਚ ਮ੍ਰਿਤਕਾਂ ਦੀ ਸ਼ਨਾਖਤ ਲਈ ਪੁੱਛਦੇ ਰਹੇ ਤੇ ਕਾਰਵਾਈ ਬਾਰੇ ਜਾਣਕਾਰੀ ਮੰਗਦੇ ਰਹੇ ਪਰ ਲੱਗਦਾ ਹੈ ਕਿ ਗੁਰਾਇਆ ਪੁਲਸ ਆਪਣੀ ਡਿਊਟੀ ਪ੍ਰਤੀ ਸੰਜੀਦਗੀ ਦਿਖਾਉਣਾ ਜਾਂ ਲੋਕਾਂ ਤੱਕ ਸਹੀ ਜਾਣਕਾਰੀ ਦੇਣਾ ਮੁਨਾਸਬ ਨਹੀਂ ਸਮਝਦੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News