ਸ਼ਹਿਰ ਵਾਸੀਆਂ ਨੂੰ ਮੰਤਰੀ ਬਲਕਾਰ ਸਿੰਘ ਦਾ ਵੱਡਾ ਤੋਹਫ਼ਾ ; ਕੂੜਾ ਇਕੱਠਾ ਕਰਨ ਲਈ 14 ਈ-ਵਾਹਨਾਂ ਦੀ ਕੀਤੀ ਸ਼ੁਰੂਆਤ
Saturday, Sep 07, 2024 - 05:13 AM (IST)
ਜਲੰਧਰ (ਖੁਰਾਣਾ, ਧਵਨ)- ਕੂੜਾ ਪ੍ਰਬੰਧਨ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਸ਼ਹਿਰ ’ਚੋਂ ਕੂੜਾ ਇਕੱਤਰ ਕਰਨ ਲਈ ਹਾਈਡ੍ਰੌਲਿਕ ਲਿਫ਼ਟ ਸਿਸਟਮ ਨਾਲ ਲੈਸ 14 ਈ-ਵਾਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਵਾਹਨ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਇਕੱਠਾ ਕਰਨਗੇ ਤੇ ਕੂੜੇ-ਕਰਕਟ ਦੇ ਸੁਚੱਜੇ ਨਿਪਟਾਰੇ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਐਲਾਨ ਕੀਤਾ ਕਿ ਸ਼ਹਿਰ ’ਚ ਅਜਿਹੇ 100 ਵਾਹਨ ਜਲਦ ਹੀ ਚਾਲੂ ਕੀਤੇ ਜਾਣਗੇ, ਜਿਸ ਨਾਲ ਸ਼ਹਿਰ ’ਚ ਸਫਾਈ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।
ਕੈਬਨਿਟ ਮੰਤਰੀ ਵੱਲੋਂ ਜਲੰਧਰ ਨਗਰ ਨਿਗਮ ’ਚ ਡਿਜੀਟਲ ਤਹਿਬਾਜ਼ਾਰੀ ਪ੍ਰਣਾਲੀ ਦੀ ਸ਼ੁਰੂਆਤ ਵੀ ਕੀਤੀ ਗਈ, ਜਿਸ ਨਾਲ ਰੇਹੜੀ ਮਾਲਕ ਫੀਸ ਦੀ ਅਦਾਇਗੀ ਕਿਊ ਆਰ ਕੋਡਸ ਰਾਹੀਂ ਕਰ ਸਕਣਗੇ। ਇਸ ਨਾਲ ਭੁਗਤਾਨ ਪ੍ਰਣਾਲੀ ਹੋਰ ਸੁਚਾਰੂ ਤੇ ਪਾਰਦਰਸ਼ੀ ਬਣੇਗੀ। ਆਪਣੇ ਦੌਰੇ ਦੌਰਾਨ ਮੰਤਰੀ ਨੇ ਸਫ਼ਾਈ ਕਰਮਚਾਰੀਆਂ ਲਈ ਲਾਏ ਮੈਡੀਕਲ ਕੈਂਪ ਦਾ ਨਿਰੀਖਣ ਵੀ ਕੀਤਾ ਤੇ ਜਲੰਧਰ ਨਗਰ ਨਿਗਮ ਵੱਲੋਂ ਇਨ੍ਹਾਂ ਕਾਮਿਆਂ ਨੂੰ ਈ-ਸ਼੍ਰਮ ਪੋਰਟਲ ਅਧੀਨ ਰਜਿਸਟਰ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ- ਕੇਸ ਦੀ ਸੁਣਵਾਈ ਦੌਰਾਨ ਵਕੀਲ ਨੂੰ ਆ ਗਿਆ ਹਾਰਟ ਅਟੈਕ, ਅਦਾਲਤ 'ਚ ਹੀ ਡਿੱਗੇ ਹੇਠਾਂ, ਹੋ ਗਈ ਮੌਤ
ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਦੀ ਸਫਾਈ ਨੂੰ ਬਣਾਈ ਰੱਖਣ ’ਚ ਸਫਾਈ ਕਰਮਚਾਰੀਆਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਲਈ ਨਵੀਂ ਪੈਨਸ਼ਨ ਸਕੀਮ ਤੇ ਆਈ.ਐੱਚ.ਆਰ.ਐੱਮ.ਐੱਸ. ਵਰਗੇ ਲਾਭਾਂ ਦੀ ਵਿਵਸਥਾ ’ਤੇ ਚਾਨਣਾ ਪਾਇਆ। ਇਸ ਮੌਕੇ ਵਿਧਾਇਕ ਮਹਿੰਦਰ ਭਗਤ, ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਕਮਿਸ਼ਨਰ ਨਗਰ ਨਿਗਮ ਗੌਤਮ ਜੈਨ, ਵਧੀਕ ਕਮਿਸ਼ਨਰ ਨਗਰ ਨਿਗਮ ਅਮਰਜੀਤ ਬੈਂਸ, ਜੁਆਇੰਟ ਕਮਿਸ਼ਨਰ ਨਗਰ ਨਿਗਮ ਪੁਨੀਤ ਸ਼ਰਮਾ, ਦਿਨੇਸ਼ ਢੱਲ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਪੜ੍ਹਾਈ ਪੂਰੀ ਕਰ ਕੇ ਕੰਮ ਲੱਭ ਰਿਹਾ ਸੀ ਨੌਜਵਾਨ, ਬਦਮਾਸ਼ਾਂ ਨੇ ਸ਼ਰੇਆਮ ਦਿਲ 'ਚ ਚਾਕੂ ਉਤਾਰ ਕੇ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e