ਡੈਨਮਾਰਕ ''ਚ ਬੁਰਕਾ ਪਹਿਨਣ ''ਤੇ ਲੱਗੇਗਾ 1 ਲੱਖ ਰੁਪਏ ਦਾ ਜੁਰਮਾਨਾ

02/07/2018 7:57:32 PM

ਕੋਪੇਨਹੇਗਨ— ਡੈਨਮਾਰਕ ਦੀ ਸਰਕਾਰ ਦੇਸ਼ 'ਚ ਔਰਤਾਂ ਦੇ ਬੁਰਕਾ ਪਹਿਨਣ 'ਤੇ ਰੋਕ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਜਨਤਕ ਥਾਵਾਂ 'ਤੇ ਔਰਤਾਂ ਦੇ ਅਜਿਹੇ ਪਹਿਰਾਵੇ 'ਤੇ ਰੋਕ ਲਗਾਏਗੀ, ਜਿਸ ਨਾਲ ਚਿਹਰਾ ਪੂਰੀ ਤਰ੍ਹਾਂ ਢੱਕ ਜਾਂਦੇ ਹੋਵੇ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਜਨਤਕ ਥਾਵਾਂ 'ਤੇ ਬੁਰਕਾ ਜਾਂ ਹਿਜ਼ਾਬ ਪਹਿਨਣ 'ਤੇ ਰੋਕ ਲਗਾਉਣ ਦਾ ਪ੍ਰਸਤਾਵ ਲਿਆਉਣ 'ਤੇ ਵਿਚਾਰ ਕਰ ਰਹੇ ਹਾਂ। ਜਨਤਕ ਥਾਵਾਂ 'ਤੇ ਅਜਿਹਾ ਕਰਨ ਵਾਲੇ ਨੂੰ ਜੁਰਮਾਨਾ ਦੇਣਾ ਹੋਵੇਗਾ।
ਪ੍ਰਸਤਾਵ ਮੁਤਾਬਕ ਕਾਨੂੰਨ ਦੀ ਉਲੰਘਣਾ ਕਰਨ 'ਤੇ 120 ਪਾਊਂਡ ਭਾਵ ਕਰੀਬ 9,545 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਜੇਕਰ ਕੋਈ ਇਸ ਕਾਨੂੰਨ ਦੀ ਇਕ ਵਾਰ ਤੋਂ ਜ਼ਿਆਦਾ ਵਾਰ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨੇ ਦੇ ਤੌਰ 'ਤੇ 1 ਲੱਖ ਰੁਪਏ ਦੇਣਾ ਹੋਵੇਗਾ। ਡੈਨਮਾਰਕ ਦੇ ਜੱਜ ਮੰਤਰੀ ਸੋਰੇਨ ਪਾਪੇ ਪਾਉਸੇਨ ਨੇ ਕਿਹਾ, 'ਜਨਤਕ ਥਾਵਾਂ 'ਤੇ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਚਿਹਰਾ ਢੱਕ ਕੇ ਰੱਖਣਾ ਸਮਾਜ ਦੇ ਕਦਰਾਂ ਕੀਮਤਾਂ ਦੇ ਉਲਟ ਹੈ।'
ਉਨ੍ਹਾਂ ਕਿਹਾ, 'ਇਸ ਬੈਨ ਦੇ ਜ਼ਰੀਏ ਇਹ ਸਾਬਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਅਜਿਹੇ ਸਮਾਜ ਰਹਿੰਦੇ ਹਾਂ ਜੋ ਇਤ ਦੂਜੇ 'ਤੇ ਭਰੋਸਾ ਕਰਦਾ ਹੈ ਤੇ ਮੁਲਾਕਾਤ ਦੌਰਾਨ ਆਹਮੋ-ਸਾਹਮਣੇ ਹੋ ਕੇ ਗੱਲ ਕਰਦਾ ਹੈ।' ਸਰਕਾਰ ਦੇ ਇਸ ਪ੍ਰਸਤਾਵ ਨੂੰ ਸੱਤਾਧਾਰੀ ਗਠਜੋੜ 'ਚ ਸ਼ਾਮਲ ਤਿੰਨਾਂ ਦਲਾਂ ਦਾ ਸਮਰਥਨ ਹਾਸਲ ਹੈ। ਹਾਲਾਂਕਿ ਡੈਨਮਾਰਕ 'ਚ ਮੁਸਲਿਮ ਅਬਾਦੀ ਕਾਫੀ ਘੱਟ ਹੈ ਤੇ ਇਸ ਬੈਨ ਦਾ ਅਸਰ ਕਰੀਬ 200 ਔਰਤਾਂ 'ਤੇ ਹੀ ਪਵੇਗਾ।
ਦੱਸ ਦਈਏ ਕਿ ਡੈਨਮਾਰਕ ਤੋਂ ਪਹਿਲਾਂ ਫਰਾਂਸ, ਬੈਲਜ਼ੀਅਮ, ਨੀਦਰਲੈਂਡ, ਬੁਲਗਾਰੀਆ ਤੇ ਜਰਮਨੀ ਵਰਗੇ ਦੋਸ਼ ਵੀ ਬੁਰਕੇ 'ਤੇ ਬੈਨ ਲਗਾ ਚੁੱਕੇ ਹਨ। 2011 'ਚ ਬੇਲਜ਼ੀਅਮ 'ਚ ਇਸ ਬੈਨ ਨੂੰ ਕਾਨੂੰਨੀ ਚੁਣੌਤੀ ਵੀ ਦਿੱਤੀ ਗਈ ਸੀ ਪਰ ਯੂਰੋਪੀਅਨ ਕੋਰਟ ਆਫ ਹਿਊਮਨ ਰਾਇਟਸ ਨੇ ਇਕ ਕਹਿੰਦੇ ਹੋਏ ਬਰਕਾਰ ਰੱਖਿਆ ਕਿ ਬੈਲਜ਼ੀਅਮ ਨੂੰ ਬੈਨ ਲਗਾਉਣ ਦਾ ਅਧਿਕਾਰ ਹੈ।


Related News