ਕਰ ਲਓ ਤਿਆਰੀ! ਭਲਕੇ ਲੱਗੇਗਾ 7 ਘੰਟੇ ਲੰਬਾ Power Cut

Monday, Dec 15, 2025 - 08:29 PM (IST)

ਕਰ ਲਓ ਤਿਆਰੀ! ਭਲਕੇ ਲੱਗੇਗਾ 7 ਘੰਟੇ ਲੰਬਾ Power Cut

ਰੂਪਨਗਰ (ਵਿਜੇ ਸ਼ਰਮਾ)-132 ਕੇ.ਵੀ ਗਰਿੱਡ ਸ/ਸ ਰੂਪਨਗਰ ਤੋਂ ਚਲਦੇ 11 ਕੇ.ਵੀ ਯੂਪੀਐੱਸ-2, ਯੂਪੀਐੱਸ-1 ਬਹਿਰਾਮਪੁਰ, ਸੰਗਤਪੁਰਾ ਅਤੇ ਪੀਐੱਸਟੀਸੀ ਫੀਡਰਾਂ ਦੀ ਬਿਜਲੀ ਸਪਲਾਈ 16 ਦਸੰਬਰ ਨੂੰ ਕੇ. ਵੀ ਲਾਈਨਾਂ ਦੀ ਜਰੂਰੀ ਮੁਰੰਮਤ ਕੀਤੇ ਜਾਣ ਕਾਰਨ ਪਿੰਡ ਖੈਰਾਬਾਦ, ਹਵੇਲੀ, ਸੰਨਸਿਟੀ-2, ਸੰਨ ਇਨਕਲੇਵ, ਟੌਪ ਇੰਨਕਲੇਵ, ਰੈਲੋ ਰੋਡ, ਕ੍ਰਿਸ਼ਨਾ ਇੰਨਕਲੇਵ, ਹੇਮਕੁੰਟ ਇੰਨਕਲੇਵ, ਸ਼ਾਮਪੁਰਾ, ਪਪਰਾਲਾ, ਪੁਲਸ ਲਾਈਨ, ਬਾੜ੍ਹਾ ਸਲੌ੍ਹਰਾ, ਬੰਦੇ ਮਾਹਲਾਂ, ਝੱਲੀਆਂ, ਬਾਸਸੰਢਾ, ਪਥਰੇੜੀ ਜੱਟਾਂ, ਪਥਰੇੜੀ ਰਾਜਪੂਤਾਂ, ਗੋਬਿੰਦਪੁਰ ਅਤੇ ਪੱਥਰ ਮਾਜਰਾ ਪਿੰਡਾਂ ਦੀ ਘਰੇਲੂ, ਖੇਤੀਬਾੜੀ ਬਿਜਲੀ ਸਪਲਾਈ ਸਵੇਰੇ 10 ਤੋ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜ. ਪ੍ਰਭਾਤ ਸ਼ਰਮਾ ਵਲੋਂ ਦਿੱਤੀ ਗਈ।

ਬਨੂੜ (ਗੁਰਪਾਲ)- ਪਾਵਰਕਾਮ ਦੇ ਗੱਜੂ ਖੇੜਾ ਦੇ ਐੱਸ. ਡੀ. ਓ. ਪ੍ਰਦੀਪ ਸਿੰਘ ਨੇ ਦੱਸਿਆ ਕਿ 16 ਦਸੰਬਰ ਮੰਗਲਵਾਰ ਨੂੰ ਗੱਜੂ ਖੇੜਾ ਗਰਿੱਡ ਤੋਂ ਜ਼ਰੂਰੀ ਮੁਰੰਮਤ ਕਾਰਨ ਗਰਿੱਡ ਤੋਂ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਤੋਂ 5 ਵਜੇ ਤੱਕ ਬੰਦ ਰਹੇਗੀ। ਬਿਜਲੀ ਸਪਲਾਈ ਬੰਦ ਰਹਿਣ ਦਾ ਸਮਾਂ ਘੱਟ ਵੱਧ ਸਕਦਾ ਹੈ।

ਸ਼ਾਮ ਚੁਰਾਸੀ (ਦੀਪਕ ਮੱਟੂ) : ਯੂਪੀਐੱਸ ਫੀਡਰ ਤਾਰਾਗੜ੍ਹ ਅਧੀਨ ਚਲਦੇ ਕਈ ਪਿੰਡ ਦੀ ਬਿਜਲੀ ਦੀ ਸਪਲਾਈ 16 ਦਸੰਬਰ ਦਿਨ ਮੰਗਲਵਾਰ ਨੂੰ ਬਿਜਲੀ ਬੰਦ ਰਹਿਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਜਰੂਰੀ ਮੁਰਮੰਤ ਕਾਰਨ ਤਾਰਾਗੜ੍ਹ ਦੇ ਆਸਪਾਸ ਦੇ ਇਲਾਕਿਆਂ ਦੀ ਪੰ:ਸ:ਪਾ:ਕਾ:ਲਿ: ਸ਼ਾਮ ਚੁਰਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਦਸੰਬਰ ਦਿਨ ਮੰਗਲਵਾਰ ਨੂੰ 66 ਕੇਵੀ ਸਬ ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ ਯੂਪੀਐੱਸ ਫੀਡਰ ਤਾਰਾਗੜ੍ਹ 'ਤੇ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋ ਸ਼ਾਮ 17:00 ਵਜੇ ਤੱਕ ਬੰਦ ਰਹੇਗੀ । ਜਿਸ ਕਾਰਨ 66 ਕੇਵੀ ਸਬ ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ ਯੂਪੀਐਸ ਫੀਡਰ ਤਾਰਾਗੜ੍ਹ ਅਧੀਨ ਚਲਦੇ ਬਡਾਲਾ ਮਾਹੀ, ਵਾਹਿਦ, ਪੰਡੋਰੀ ਰਾਜਪੂਤਾਂ, ਮੰਡਿਆਲਾ, ਰੇਸੀਵਾਲ, ਤਾਰਾਗੜ੍ਹ, ਸਾਂਧਰਾ, ਰੰਧਾਵਾ ਬਰੋਟਾ, ਚੱਕ ਰਾਜੂ ਸਿੰਘ, ਹਰਗੜ੍ਹ, ਆਦਿ ਪਿੰਡਾ ਦੀ ਬਿਜਲੀ ਬੰਦ ਰਹੇਗੀ।

ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ, ਸੰਜੀਵ ਭੰਡਾਰੀ)- ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਵਿਚ ਜੇ. ਈ. ਅਜਮੇਰ ਸਿੰਘ ਰਾਹੀਂ ਦੱਸਿਆ‌ ਜਾਂਦਾ ਹੈ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ 11 ਕੇ. ਵੀ. ਹਰੀਪੁਰ ਫੀਡਰ ਅਧੀਨ ਪੈਂਦੇ ਪਿੰਡ ਪਚਰੰਡਾ ਉੱਪਰਲਾ, ਹੇਠਲਾ, ਰਾਏਪੁਰ, ਝੱਜ ਡੂਮੇਵਾਲ, ਹੀਰਪੁਰ ਰਾਮਪੁਰ ਹੇਠਲਾ ਦੀ ਬਿਜਲੀ ਸਪਲਾਈ 16-12-2025 ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 4 ਵਜੇ ਤੱਕ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।


author

Baljit Singh

Content Editor

Related News