ਲਾੜੀ ਨੇ ਪਿਤਾ ਦੀਆਂ ਅਸਥੀਆਂ ਨਾਲ ਕਰਵਾਇਆ ''ਨੇਲ ਆਰਟ'', ਤਸਵੀਰਾਂ

Sunday, Oct 06, 2019 - 01:33 PM (IST)

ਲਾੜੀ ਨੇ ਪਿਤਾ ਦੀਆਂ ਅਸਥੀਆਂ ਨਾਲ ਕਰਵਾਇਆ ''ਨੇਲ ਆਰਟ'', ਤਸਵੀਰਾਂ

ਲੰਡਨ (ਬਿਊਰੋ)— ਬ੍ਰਿਟੇਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਾੜੀ ਨੇ ਆਪਣੇ ਵਿਆਹ ਵਾਲੇ ਦਿਨ ਮ੍ਰਿਤਕ ਪਿਤਾ ਨੂੰ ਅਜੀਬ ਤਰੀਕੇ ਨਾਲ ਵਿਆਹ ਸਮਾਰੋਹ ਦਾ ਹਿੱਸਾ ਬਣਾਇਆ। ਜਾਣਕਾਰੀ ਮੁਤਾਬਕ ਲਾੜੀ ਦੇ ਪਿਤਾ ਦੀ ਮੌਤ 4 ਮਹੀਨੇ ਪਹਿਲਾਂ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਕ 26 ਸਾਲ ਦੀ ਚਾਰਲੋਟ ਵਾਟਸਨ ਅਤੇ ਉਸ ਦੇ ਪਤੀ ਨਿਕ ਨੇ ਆਪਣੇ ਵਿਆਹ ਦੀ ਤਰੀਕ ਅੱਗੇ ਵਧਾ ਲਈ ਸੀ ਕਿਉਂਕਿ 2017 ਵਿਚ ਚਾਰਲੋਟ ਦੇ ਪਿਤਾ ਮਿਕ ਬਾਰਬਰ ਦਾ ਕੈਂਸਰ ਫੈਲ ਗਿਆ ਸੀ। 

PunjabKesari

ਦੋਹਾਂ ਨੇ ਆਪਣੇ ਵਿਆਹ ਲਈ 30 ਅਗਸਤ, 2019 ਦੀ ਤਰੀਕ ਤੈਅ ਕੀਤੀ ਪਰ 29 ਅਪ੍ਰੈਲ, 2019 ਨੂੰ ਚਾਰਲੋਟ ਦੇ ਪਿਤਾ ਦੀ ਮੌਤ ਹੋ ਗਈ। ਬਾਅਦ ਵਿਚ ਚਾਰਲੋਟ ਨੇ ਆਪਣੀ ਨੇਲ ਆਰਟੀਸਟ ਕਜ਼ਨ ਕ੍ਰਿਸਟੀ ਦੀ ਮਦਦ ਨਾਲ ਅਸਥੀਆਂ ਨੂੰ ਆਪਣੇ ਡਿਜ਼ਾਈਨ ਵਿਚ ਸ਼ਾਮਲ ਕਰਨ ਬਾਰੇ ਸੋਚਿਆ।

PunjabKesari

ਸਟੋਕ-ਆਨ-ਟ੍ਰੇਂਟ ਦੀ ਰਹਿਣ ਵਾਲੀ ਚਾਰਲੋਟ ਨੇ ਕਿਹਾ,''ਮੈਨੂੰ ਅਸਲ ਵਿਚ ਇੰਝ ਲੱਗਿਆ ਜਿਵੇਂ ਉਹ ਸਾਡੇ ਨਾਲ ਹਨ।'' ਇਸ ਬਾਰੇ ਵਿਚ ਜਾਣਕਾਰੀ ਦਿੰਦਿਆਂ ਚਾਰਲੋਟ ਦੀ ਕਜ਼ਨ ਕ੍ਰਿਸਟੀ, ਜਿਸ ਦੇ ਯੂ-ਟਿਊਬ 'ਤੇ 10 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ ਨੇ ਦੱਸਿਆ ਕਿ ਅਸਥੀਆਂ ਇਕ ਛੋਟੇ ਜਿਹੇ ਕੱਚ ਦੇ ਬਰਤਨ ਵਿਚ ਸਨ। 

PunjabKesari

ਅਸੀਂ ਅਸਥੀਆਂ ਨੂੰ ਦੇਖਿਆ ਅਤੇ ਉਨ੍ਹਾਂ ਵਿਚੋਂ ਕੁਝ ਟੁੱਕੜੇ ਇਹ ਸੋਚ ਕੇ ਕੱਢ ਲਏ ਕਿ ਇਸ ਨਾਲ ਕੰਮ ਹੋ ਜਾਵੇਗਾ। ਉਸ ਨੇ ਅੱਗੇ ਦੱਸਿਆ ਕਿ ਉਹ ਚਾਰਲੋਟ ਦੇ ਨਹੁੰਆਂ 'ਤੇ ਐਕ੍ਰਿਲਿਕ ਦੇ ਤੌਰ 'ਤੇ ਅਸਥੀਆਂ ਨੂੰ ਸਜਿਆ ਦੇਖਣਾ ਚਾਹੁੰਦੀ ਸੀ। ਚਾਰਲੋਟ ਨੇ ਕਿਹਾ ਕਿ ਉਸ ਨੂੰ ਇਹ ਦੇਖ ਕੇ ਬਿਲਕੁੱਲ ਵਿਸ਼ਵਾਸ ਨਹੀਂ ਹੋਇਆ ਕਿ ਅਸਥੀਆਂ ਦੀ ਵਰਤੋਂ ਨਾਲ ਉਸ ਦੇ ਨਹੁੰਆਂ 'ਤੇ ਗੁਲਾਬੀ, ਗ੍ਰੇ ਅਤੇ ਸਫੇਦ ਰੰਗ ਦੇ ਡਿਜ਼ਾਈਨ ਦੇ ਨਾਲ ਜੇਮਜ਼ ਸਜੇ ਹੋਏ ਸਨ।


author

Vandana

Content Editor

Related News