ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ! ਪੰਜਾਬ ਵਾਸੀਆਂ ਲੱਗ ਸਕਦੈ ਝਟਕਾ
Monday, Feb 16, 2026 - 01:28 PM (IST)
ਪਟਿਆਲਾ : ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਜਲੀ ਦੀਆਂ ਕੀਮਤਾਂ ਵਿਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਚੋਣਾਂ ਵਾਲੇ ਸਾਲ ਵਿਚ ਸਰਕਾਰਾਂ ਆਮ ਤੌਰ 'ਤੇ ਬਿਜਲੀ ਦਰਾਂ ਵਧਾਉਣ ਤੋਂ ਗੁਰੇਜ਼ ਕਰਦੀਆਂ ਹਨ ਪਰ ਪੰਜਾਬ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਨੇ ਬਿਜਲੀ ਦੇ ਟੈਰਿਫ 'ਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨ ਦੇ ਸਾਹਮਣੇ ਇਕ 'ਰੈਵੇਨਿਊ ਡਿਮਾਂਡ' ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਵਿਚ ਸਾਲ 2024-25 ਦੇ ਖਰਚਿਆਂ ਦੇ ਮਿਲਾਨ ਦੇ ਨਾਲ-ਨਾਲ ਆਉਣ ਵਾਲੇ ਸਮੇਂ ਦੀਆਂ ਮਾਲੀਆ ਲੋੜਾਂ ਦਾ ਵੇਰਵਾ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ, ਪਾਵਰਕੌਮ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ 3 ਹਜ਼ਾਰ ਕਰੋੜ ਰੁਪਏ ਦੇ ਵਾਧੂ ਫੰਡਾਂ ਦੀ ਲੋੜ ਹੈ।
ਇਹ ਵੀ ਪੜ੍ਹੋ : ਮੋਗਾ 'ਚ 'ਆਪ' ਦੀ ਰੈਲੀ, ਭਗਵੰਤ ਮਾਨ ਹਸਪਤਾਲ 'ਚ ! ਸੁਖਬੀਰ ਬਾਦਲ ਨੇ ਲਈ ਚੁਟਕੀ
ਅਗਲੇ ਤਿੰਨ ਸਾਲਾਂ ਦਾ ਅੰਦਾਜ਼ਨ ਖਰਚਾ ਕਰੋੜਾਂ ਵਿਚ
| ਸਾਲ | 2026-27 | 2027-28 | 2028-29 |
| ਲੋੜ | 51106 | 54905 | 60370 |
| ਖਰੀਦ ਲਾਗਤ | 33924 | 35757 | 39726 |
| ਤਨਖਾਹ ਖਰਚ | 8634 | 9372 | 9614 |
ਇਸ ਤੋਂ ਇਲਾਵਾ ਤਨਖਾਹਾਂ ਅਤੇ ਬਾਲਣ (fuel) ਦੇ ਖਰਚਿਆਂ ਵਿੱਚ ਵੀ ਲਗਾਤਾਰ ਵਾਧਾ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਉਪਭੋਗਤਾ 5 ਦਿਨਾਂ ਵਿਚ ਦਰਜ ਕਰਵਾ ਸਕਦੇ ਹਨ। ਪਾਵਰਕੌਮ ਦੀ ਇਸ ਅਰਜ਼ੀ 'ਤੇ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਜਾਂ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਹ 5 ਦਿਨਾਂ ਦੇ ਅੰਦਰ-ਅੰਦਰ ਸੈਕਟਰ-18-ਏ, ਚੰਡੀਗੜ੍ਹ ਸਥਿਤ ਰੈਗੂਲੇਟਰੀ ਕਮਿਸ਼ਨ ਦੇ ਦਫ਼ਤਰ ਵਿਚ ਦਰਜ ਕਰਵਾ ਸਕਦਾ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਪੰਜਾਬ ਵਿਚ ਕਰ 'ਤਾ ਵੱਡਾ ਐਲਾਨ, 117 ਵਿਧਾਨ ਸਭਾ ਹਲਕਿਆਂ 'ਚ ਕੀਤੀਆਂ ਨਿਯੁਕਤੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
