ਬੇਅਵਾਚ ਸਟਾਰ ਪਾਮੇਲਾ ਵਿਆਹ ਤੋਂ 12 ਦਿਨ ਬਾਅਦ ਆਪਣੇ ਪਤੀ ਤੋਂ ਹੋਈ ਵੱਖ

2/5/2020 1:34:51 AM

ਵਾਸ਼ਿੰਗਟਨ - ਬੇਅਵਾਚ ਸਟਾਰ ਦੇ ਰੂਪ ਵਿਚ ਆਪਣੀ ਪਛਾਣ ਬਣਾ ਚੁੱਕੀ ਪਾਮੇਲਾ ਐਂਡਰਸਨ ਅਤੇ ਫਿਲਮ ਮੋਗੁਲ ਜਾਨ ਪੀਟਰਸ ਵਿਆਹ ਤੋਂ ਸਿਰਫ 12 ਦਿਨਾਂ ਬਾਅਦ ਵੀ ਵੱਖ ਹੋ ਗਏ ਹਨ। ਅਦਾਕਾਰਾ ਅਤੇ ਪਸ਼ੂ ਅਧਿਕਾਰ ਵਰਕਰ ਨੇ 20 ਜਨਵਰੀ ਨੂੰ ਮਾਲੀਬੂ ਇਕ ਪ੍ਰੋਗਰਾਮ ਵਿਚ ਬੈਟਮੈਨ ਫਿਲਮ ਦੇ ਨਿਰਮਾਤਾ ਪੀਟਰਸ ਦੇ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਪਾਮੇਲਾ ਦੇ 2 ਪੁੱਤਰ ਅਤੇ ਪੀਟਰਸ ਦੀਆਂ 3 ਧੀਆਂ ਅਤੇ ਸਾਬਕਾ ਪਤਨੀ ਮੌਜੂਦ ਰਹੇ ਸਨ। ਪਰ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਅਤੇ ਪੀਟਰਸ ਦੀ ਇਕ ਤਸਵੀਰ ਪੋਸਟ ਕਰਨ ਤੋਂ ਕੁਝ ਦਿਨਾਂ ਬਾਅਦ ਅਚਾਨਕ ਪਾਮੇਲਾ ਐਂਡਰਸਨ ਸ਼ਨੀਵਾਰ ਸਵੇਰੇ ਆਪਣੇ ਮੂਲ ਦੇਸ਼ ਕੈਨੇਡਾ ਲਈ ਫਲਾਈਟ ਫੱਡ਼ ਕੇ ਚਲੀ ਗਈ। 52 ਸਾਲਾ ਜਾਨ ਐਂਡਰਸਨ ਨੇ ਅਮਰੀਕੀ ਮੀਡੀਆ ਨੂੰ ਇਕ ਦਿੱਤੇ ਬਿਆਨ ਵਿਚ ਆਖਿਆ ਕਿ ਮੈਂ ਅਤੇ ਜਾਨ ਗਰਮਜੋਸ਼ੀ ਨਾਲ ਵਿਆਹ ਤੋਂ ਬਾਅਦ ਅੱਗੇ ਵਧ ਗਏ ਹਾਂ। ਅਸੀਂ ਤੁਹਾਡੇ ਸਮਰਥਨ ਲਈ ਬਹੁਤ ਧੰਨਵਾਦੀ ਹੋਵਾਂਗੇ। ਅਸੀਂ ਜ਼ਿੰਦਗੀ ਅਤੇ ਇਕ ਦੂਜੇ ਤੋਂ ਕੀ ਚਾਹੁੰਦੇ ਹਾਂ, ਇਸ ਦੇ ਬਾਰੇ ਤੋਂ ਸੋਚਣ ਲਈ ਅਸੀਂ ਕੁਝ ਸਮੇਂ ਲਈ ਵੱਖ ਹੋ ਰਹੇ ਹਾਂ।

ਦੱਸ ਦਈਏ ਕਿ ਪਾਮੇਲਾ ਅਤੇ ਪੀਟਰਸ, ਦੋਹਾਂ ਨੇ ਇਸ ਤੋਂ ਪਹਿਲਾਂ 4 ਵਾਰ ਵਿਆਹ ਕੀਤਾ ਹੈ। ਪਾਮੇਲਾ ਨੇ ਆਪਣੇ ਬਿਆਨ ਵਿਚ ਆਖਿਆ ਕਿ ਵਿਆਹ ਨੂੰ ਕਦੇ ਰਸਮੀ ਰੂਪ ਨਹੀਂ ਦਿੱਤਾ ਗਿਆ ਸੀ ਅਤੇ ਦੋਹਾਂ ਨੇ ਵਾਪਸ ਜਾਣ ਦਾ ਫੈਸਲਾ ਕੀਤਾ। ਪਾਮੇਲਾ ਨੇ ਇਸ ਤੋਂ ਪਹਿਲਾਂ ਟਾਮੀ ਲੀ ਅਤੇ ਕਿੱਡ ਰਾਕ ਨਾਲ ਵਿਆਹ ਕੀਤਾ ਸੀ। ਇਸ ਤੋਂ ਇਲਾਵਾ ਪੇਸ਼ੇਵਰ ਪੋਕਰ ਖਿਡਾਰੀ ਰਿਕ ਸਾਲੋਮਨ ਨਾਲ 2 ਵਾਰ ਵਿਆਹ ਕੀਤਾ। ਹਾਲ ਹੀ ਵਿਚ ਉਸ ਨੇ ਫ੍ਰਾਂਸੀਸੀ ਫੁੱਟਬਾਲ ਸਟਾਰ ਆਦਿਲ ਰਾਮੀ ਨੂੰ ਡੇਟ ਕੀਤਾ, ਜਿਸ ਤੋਂ ਬਾਅਦ ਉਹ ਫਰਾਂਸ ਵਿਚ ਰਹਿੰਦੀ ਸੀ।

ਸਾਬਕਾ ਹੇਅਰ ਸਟਾਈਲਿਸਟ, 74 ਸਾਲਾ ਪੀਟਰਸ ਨੇ ਬਾਰਬਰਾ ਸਟ੍ਰੀਸੈਂਡ ਦੇ ਨਾਲ ਇਕ ਹਾਈ ਪ੍ਰੋਫਾਇਲ ਰੋਮਾਂਸ ਤੋਂ ਬਾਅਦ ਹਾਲੀਵੁੱਡ ਵਿਚ ਪ੍ਰਸਿੱਧੀ ਹਾਸਲ ਕੀਤੀ। ਉਹ ਏ-ਸਟਾਰ ਇਜ਼ ਬਾਰਨ ਦੇ ਉਨ੍ਹਾਂ ਦੇ 1976 ਵਰਜਨ ਦਾ ਨਿਰਮਾਣ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ 1980 ਅਤੇ 1990 ਦੇ ਦਹਾਕੇ ਵਿਚ ਟਿਮ ਬਰਟਨ ਬੈਟਮੈਨ ਫਿਲਮਾਂ ਨੂੰ ਪ੍ਰੋਡਿਊਸ ਕੀਤਾ। ਇਸ ਤੋਂ ਇਲਾਵਾ ਸਾਲ 2006 ਵਿਚ ਉਹ ਸੁਪਰਮੈਨ ਰਿਟਰਨਸ ਵਿਚ ਇਕ ਹੋਕ ਡੀ. ਸੀ. ਕਾਮਿਕ ਬੁਕਸ ਦੇ ਆਇਕਾਨ ਨੂੰ ਸਕ੍ਰੀਨ 'ਤੇ ਵਾਪਸ ਲਿਆਏ ਸਨ। ਉਹ 1990 ਦੇ ਦਹਾਕੇ ਵਿਚ ਕੋਲੰਬੀਆ ਪਿਕਰਚਸ ਦੇ ਕੋ-ਚੇਅਰਮੈਨ ਸਨ।

ਪੀਟਰਸ ਨੇ ਕਥਿਤ ਤੌਰ 'ਤੇ 1980 ਦੇ ਦਹਾਕੇ ਵਿਚ ਪਹਿਲੀ ਵਾਰ ਐਂਡਰਸਨ ਤੋਂ ਪਲੇਅਬੁਆਏ ਮੈਂਸ਼ਨ ਵਿਚ ਮੁਲਾਕਾਤ ਕੀਤੀ ਸੀ ਅਤੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਦੇ ਸਾਹਮਣੇ ਪ੍ਰਸਤਾਵ ਰੱਖਿਆ ਸੀ। ਜਨਵਰੀ ਵਿਚ ਆਪਣੇ ਵਿਆਹ ਵੇਲੇ ਪੀਟਰਸ ਨੇ ਹਾਲੀਵੁੱਡ ਰਿਪੋਰਟਰ ਨੂੰ ਦੱਸਿਆ ਸੀ ਕਿ ਖੂਬਸੂਰਤ ਕੁਡ਼ੀਆਂ ਹਰ ਥਾਂ ਹੁੰਦੀਆਂ ਹਨ। ਮੈਂ ਆਪਣੀ ਪਿੱਕ ਲੈ ਸਕਦਾ ਹਾਂ ਪਰ 35 ਸਾਲ ਤੋਂ ਮੈਨੂੰ ਪਾਮੇਲਾ ਹੀ ਚਾਹੀਦੀ ਸੀ।


Khushdeep Jassi

Author Khushdeep Jassi