ਯੂਨੀਵਰਸਿਟੀ 'ਚ ਵਿਦਿਆਰਥਣ ਨਾਲ ਵਾਪਰੀ ਅਣਹੋਣੀ, ਛੱਤ ਤੋਂ ਡਿੱਗਣ ਕਾਰਨ ਹੋਈ ਮੌਤ
Wednesday, Feb 18, 2026 - 05:11 PM (IST)
ਚੌਂਕੀਮਾਨ (ਗਗਨਦੀਪ): ਚੌਂਕੀਮਾਨ ਨੇੜੇ ਸਥਿਤ ਸੀ.ਟੀ. ਯੂਨੀਵਰਸਿਟੀ ਜਗਰਾਉਂ ਵਿਖੇ ਇਕ ਦੁੱਖਦਾਈ ਘਟਨਾ ਵਾਪਰੀ। ਬੀ.ਬੀ.ਏ. ਦੀ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਦੀ ਯੂਨੀਵਰਸਿਟੀ ਦੀ ਦੂਜੀ ਮੰਜ਼ਿਲ ਤੋਂ ਅਚਾਨਕ ਫਿਸਲ ਕੇ ਥੱਲੇ ਡਿੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਵਿਦਿਆਰਥਣ ਲੁਧਿਆਣਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਇਸ ਦਰਦਨਾਕ ਹਾਦਸੇ ਨਾਲ ਯੂਨੀਵਰਸਿਟੀ ਕੈਂਪਸ ਵਿਚ ਸੋਗ ਦਾ ਮਾਹੌਲ ਬਣ ਗਿਆ ਹੈ।
