ਆਸਟ੍ਸਾਰੇਲੀਆ ਫੈਡਰਲ ਚੋਣਾਂ 2019 : ਪੀਟਰ ਡੱਟਨ ਡਿਕਸਨ ਸੀਟ ਤੋਂ ਜੇਤੂ

Saturday, May 18, 2019 - 05:29 PM (IST)

ਆਸਟ੍ਸਾਰੇਲੀਆ ਫੈਡਰਲ ਚੋਣਾਂ 2019 : ਪੀਟਰ ਡੱਟਨ ਡਿਕਸਨ ਸੀਟ ਤੋਂ ਜੇਤੂ

ਮੈਲਬੋਰਨ (ਮਨਦੀਪ ਸੈਣੀ)- ਸਾਬਕਾ ਇੰਮੀਗ੍ਰੇਸ਼ਨ ਮੰਤਰੀ ਪੀਟਰ ਡੱਟਨ ਨੇ ਡਿਕਸਨ ਸੀਟ ਤੋਂ ਮੁੜ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਵਿਰੁੱਧ ਲੇਬਰ ਪਾਰਟੀ ਦੇ ਉਮੀਦਵਾਰ ਅਲੀ ਫਰਾਂਸ ਨੂੰ ਕਰਾਰੀ ਮਾਤ ਦਿੱਤੀ ਅਤੇ ਆਪਣੀ ਜਿੱਤ ਦਾ ਪਰਚਮ ਲਹਿਰਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਗੱਠਜੋੜ ਵਾਲੀ ਲਿਬਰਲ ਪਾਰਟੀ ਇਸ ਵੇਲੇ 70 ਸੀਟਾਂ ਅਤੇ ਲੇਬਰ ਪਾਰਟੀ 58 ਸੀਟਾਂ ਹਾਸਲ ਕਰ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਵੋਟਿੰਗ ਫੀਸਦੀ 91% ਤੋਂ ਕਦੇ ਘੱਟ ਨਹੀਂ ਹੋਈ ਹੈ ਕਿਉਂਕਿ ਇਥੇ ਵੋਟ ਨਾ ਪਾਉਣ ਵਾਲੇ ਨੂੰ 1000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਂਦਾ ਹੈ, ਜਿਸ ਕਾਰਨ ਹਰ ਵਿਅਕਤੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦਾ ਹੈ। ਆਸਟ੍ਰੇਲੀਆ ਚੋਣਾਂ ਦੇ ਇਤਿਹਾਸ ਵਿਚ ਇਕ ਵਾਰ ਤਾਂ ਵੋਟਿੰਗ ਫੀਸਦੀ 96% ਤੱਕ ਵੀ ਪਹੁੰਚ ਚੁੱਕੀ ਹੈ। ਇਸ ਵਾਰ ਦੇਖਣਾ ਹੋਵੇਗਾ ਕਿ ਹੋਈ ਵੋਟਿੰਗ ਨਵਾਂ ਰਿਕਾਰਡ ਕਾਇਮ ਕਰੇਗੀ ਜਾਂ ਫਿਰ ਇਹ ਗਿਣਤੀ 96 ਫੀਸਦੀ ਤੋਂ ਹੇਠਾਂ ਹੀ ਸਿਮਟ ਕੇ ਰਹਿ ਜਾਵੇਗੀ।


author

Sunny Mehra

Content Editor

Related News