ਪੰਜਾਬ ਵਿੱਚੋਂ ਬੱਲੋਵਾਲ ਸੌਂਖੜੀ ਪਿੰਡ ਰਿਹਾ ਸਭ ਤੋਂ ਵੱਧ ਠੰਡਾ
Sunday, Dec 28, 2025 - 12:21 AM (IST)
ਬਲਾਚੌਰ (ਬ੍ਰਹਮਪੁਰੀ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਦਰਜ ਅੱਜ ਦੇ ਤਾਪਮਾਨ ਅਨੁਸਾਰ ਪੂਰੇ ਪੰਜਾਬ ਵਿੱਚੋਂ ਪਿੰਡ ਬੱਲੋਵਾਲ ਸੌਂਖੜੀ (ਬਲਾਚੌਰ) ਸਭ ਤੋਂ ਵੱਧ ਠੰਡਾ ਰਿਹਾ।
ਇਹ ਵੀ ਪੜ੍ਹੋ : ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁਆਫ਼ ਕਰਵਾਇਆ 6 ਲੱਖ ਰੁਪਏ ਦਾ ਬਿੱਲ, ਪਰਿਵਾਰ ਨੂੰ ਮਿਲੀ ਮ੍ਰਿਤਕ ਦੇਹ
ਇਸ ਬਾਰੇ ਖੋਜ ਕੇਂਦਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਜ ਦਾ ਤਾਪਮਾਨ ਘੱਟ ਤੋਂ ਘੱਟ 4.4 ਡਿਗਰੀ ਸੈਂਟੀਗ੍ਰੇਡ ਰਿਹਾ, ਜੋ ਕਿ ਪੂਰੇ ਪੰਜਾਬ ਨਾਲੋਂ ਠੰਡ ਸਭ ਤੋਂ ਵੱਧ ਬਲਾਚੌਰ (ਨਵਾਂਸ਼ਹਿਰ) ਵਿੱਚ ਪਈ। ਇੱਥੋਂ ਦਾ ਅੱਜ ਦਾ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਰਿਹਾ। ਮੌਸਮ ਵਿਭਾਗ ਅਨੁਸਾਰ ਰੇਤਲਾ ਇਲਾਕੇ ਹੋਣ ਕਰਕੇ ਇਸ ਇਲਾਕੇ ਵਿੱਚ ਹੋਰ ਠੰਡ ਵਧਣ ਦੀ ਸੰਭਾਵਨਾ ਹੈ।
