ਚੰਡੀਗੜ੍ਹ ''ਚ ਮੇਅਰ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼, ਵੋਟਿੰਗ ਸਿਸਟਮ ''ਚ ਕੀਤਾ ਜਾ ਸਕਦੈ ਵੱਡਾ ਬਦਲਾਅ
Friday, Jan 02, 2026 - 11:14 AM (IST)
ਚੰਡੀਗੜ੍ਹ (ਮਨਪ੍ਰੀਤ) : ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਸ਼ੁੱਕਰਵਾਰ ਨੂੰ ਸੈਕਟਰ-17 ’ਚ ਨਿਗਮ ਅਸੈਂਬਲੀ ਹਾਲ ਦਾ ਨਿਰੀਖਣ ਕਰਨਗੇ। ਚਰਚਾ ਹੈ ਕਿ ਪ੍ਰਸ਼ਾਸਨ ਇਸ ਵਾਰ ਚੋਣਾਂ ਦੌਰਾਨ ਹੋਣ ਵਾਲੇ ਸੰਭਾਵੀ ਵਿਵਾਦਾਂ ਨੂੰ ਰੋਕਣ ਲਈ ਵੋਟਿੰਗ ਦੀ ਪੁਰਾਣੀ ਪ੍ਰਣਾਲੀ ’ਚ ਵੱਡੀ ਤਬਦੀਲੀ ਕਰ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਵਾਹਨ ਚਾਲਕਾਂ ਲਈ ਬੁਰੀ ਖ਼ਬਰ! ਹੋ ਜਾਣ ਸਾਵਧਾਨ, ਡਰਾਈਵਿੰਗ ਲਾਇਸੈਂਸ ਹੋ ਜਾਵੇਗਾ...
ਜਨਵਰੀ ਦੇ ਆਖ਼ਰੀ ਹਫ਼ਤੇ ਹੋਣ ਵਾਲੀਆਂ ਚੋਣਾਂ ਇਸ ਵਾਰ ਗੁਪਤ ਬੈਲਟ ਦੀ ਬਜਾਏ 'ਹੱਥ ਖੜ੍ਹੇ ਕਰਕੇ' ਕਰਵਾਉਣ ਦੀ ਤਿਆਰੀ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਵੋਟਿੰਗ ਪ੍ਰਣਾਲੀ ਨਾਲ ਪਿਛਲੇ ਸਾਲਾਂ ਦੌਰਾਨ ਚੋਣ ਪ੍ਰਕਿਰਿਆ ’ਤੇ ਉੱਠੇ ਸਵਾਲਾਂ 'ਤੇ ਕਾਨੂੰਨੀ ਉਲਝਣਾਂ ਨੂੰ ਨੱਥ ਪਾਈ ਜਾ ਸਕਦੀ ਹੈ। ਪ੍ਰਸ਼ਾਸਨ ਨੇ ਯਕੀਨੀ ਬਣਾਉਣ ਲਈ ਐੱਸ. ਓ. ਪੀ. ਵਿਕਸਤ ਕੀਤੀ ਤਾਂ ਜੋ ਵੋਟਿੰਗ ਦੌਰਾਨ ਬੇਨਿਯਮੀਆਂ ਦੀ ਕੋਈ ਗੁੰਜਾਇਸ਼ ਨਾ ਰਹੇ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਕਿਤੇ ਆਹ ਗਲਤੀ ਨਾ ਕਰ ਬੈਠਿਓ ਨਹੀਂ ਤਾਂ...
ਚੋਣਾਂ ਦੀ ਨਿਗਰਾਨੀ ਲਈ ਉੱਚ-ਤਕਨੀਕੀ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ’ਚ ਹਰ ਵੋਟ ਦੀ ਸਪੱਸ਼ਟ ਰਿਕਾਰਡਿੰਗ ਨੂੰ ਯਕੀਨੀ ਬਣਾਉਣ ਲਈ ਹਾਲ ’ਚ ਲਾਏ ਹਾਈ-ਐਂਗਲ ਸੀ. ਸੀ. ਟੀ. ਵੀ. ਕੈਮਰੇ ਸ਼ਾਮਲ ਹਨ। ਹਾਲ ਅੰਦਰ ਬੈਠਣ ਦੇ ਪ੍ਰਬੰਧਾਂ ਨੂੰ ਬਦਲਿਆ ਜਾ ਰਿਹਾ ਹੈ ਤਾਂ ਜੋ ਨਿਰੀਖਕ ਹਰ ਗਤੀਵਿਧੀ ਦੇਖ ਸਕਣ। ਇਸ ਵਾਰ ਵਿਸ਼ੇਸ਼ ਪੁਲਸ ਫੋਰਸ ਤਾਇਨਾਤ ਕੀਤੀ ਜਾਵੇਗੀ। ਡੀ. ਸੀ. ਵੱਲੋਂ ਰਸਮੀ ਤੌਰ ’ਤੇ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਬਾਅਦ ਨਿਗਮ ਸਕੱਤਰ ਅਧਿਕਾਰਤ ਨੋਟਿਸ ਜਾਰੀ ਕਰੇਗਾ। ਇਸ ਨਾਲ ਤਿੰਨੇ ਅਹੁਦਿਆਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਵਾਰ ਪ੍ਰਸ਼ਾਸਨ ਸੁਰੱਖਿਆ ਤੇ ਪ੍ਰਸ਼ਾਸਕੀ ਪਹਿਲੂਆਂ ’ਤੇ ਨੇੜਿਓਂ ਕੰਮ ਕਰ ਰਿਹਾ ਹੈ ਤਾਂ ਜੋ ਚੋਣਾਂ ਸ਼ਾਂਤੀਪੂਰਵਕ ਤੇ ਬਿਨਾਂ ਵਿਵਾਦ ਕਰਵਾਈਆਂ ਜਾ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
