ਰੇਲਵੇ ਪੁੱਲ ਤੋਂ ਡਿੱਗ ਕੇ ਨੌਜਵਾਨ ਦੀ ਮੌਤ
Wednesday, Dec 31, 2025 - 12:02 PM (IST)
ਮਾਨਸਾ (ਜੱਸਲ) : ਸ਼ਹਿਰ ਮਾਨਸਾ ਦੇ ਰੇਲਵੇ ਪੁੱਲ ਤੋਂ ਡਿੱਗ ਕੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸਦੀ ਪਛਾਣ ਨਹੀਂ ਹੋ ਸਕੀ। ਉਸਦੀ ਮ੍ਰਿਤਕ ਦੇਹ ਨੂੰ 72 ਘੰਟਿਆਂ ਲਈ ਪਛਾਣ ਖ਼ਾਤਰ ਹਸਪਤਾਲ ਦੇ ਮੁਰਦਾ ਘਰ ’ਚ ਰਖਵਾਇਆ ਗਿਆ ਹੈ। ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਪਾਖਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਮੰਗਲਵਾਰ ਦੀ ਸਵੇਰ ਰੇਲਵੇ ਸਟੇਸ਼ਨ ਤੇ ਬਣਦੇ ਨਵੇਂ ਪੁੱਲ ਤੋਂ ਹੇਠਾਂ ਲਾਈਨਾਂ ਵਿਚ ਡਿੱਗਾ ਤੇ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਅਨੇਕਾਂ ਯਤਨਾਂ ਦੇ ਬਾਅਦ ਉਸਦੀ ਕੋਈ ਪਛਾਣ ਨਹੀਂ ਹੋ ਸਕੀ। ਉਨ੍ਹਾਂ ਮ੍ਰਿਤਕ ਦਾ ਹੁਲੀਆ ਰੰਗ ਸਾਂਵਲਾ, ਕੱਦ ਪੰਜ ਫੁੱਟ ਸੱਤ ਇੰਚ, ਦਾੜ੍ਹੀ ਕੇਸ ਕੱਟੇ ਹੋਏ, ਵਾਲ ਕਾਲੇ, ਨੀਲੀ ਜੀਨਸ ਪੈਂਟ, ਲਾਲ ਕੋਟੀ ਤੇ ਸੱਜੇ ਹੱਥ ਤੇ ਐਸ ਕੇ ਤੇ ਓਮ ਦਾ, ਚਿੰਨ੍ਹ ਹੈ। ਉਸਦੀ ਉਮਰ ਕਰੀਬ 35 ਸਾਲ ਦੱਸੀ ਗਈ ਹੈ।
