ਜਲੰਧਰ ‘ਚ ਹੋਣ ਜਾ ਰਿਹਾ ਰਾਣਾ ਰਣਬੀਰ ਦਾ ਸ਼ੋਅ ''ਬੰਦੇ ਬਣੋ ਬੰਦੇ'', ਹੁਣੇ ਫ੍ਰੀ ਬੁੱਕ ਕਰਾਓ ਆਪਣੀ ਸੀਟ
Tuesday, Jan 06, 2026 - 07:49 PM (IST)
ਜਲੰਧਰ : ਆਉਣ ਵਾਲੀ 17 ਜਨਵਰੀ ਦਿਨ ਸ਼ਨੀਵਾਰ ਨੂੰ ਕਲਾ ਤੇ ਸੱਭਿਆਚਾਰ ਪ੍ਰੇਮੀਆਂ ਲਈ ਵੱਡਾ ਦਿਨ ਹੋਣ ਵਾਲਾ ਹੈ। ਇਸ ਦਿਨ ਜਲੰਧਰ ਵਿਚ ਮਸ਼ਹੂਰ ਪੰਜਾਬੀ ਕਲਾਕਾਰ ਰਾਣਾ ਰਣਬੀਰ ਦਾ ਖਾਸ ਸ਼ੋਅ 'ਬੰਦੇ ਬਣੋ ਬੰਦੇ' ਹੋਣ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਸ਼ੋਅ ਲਈ ਤੁਸੀਂ ਫ੍ਰੀ ਪਾਸ ਬੁੱਕ ਕਰ ਸਕਦੇ ਹੋ।
ਇਵੈਂਟ ਦੀ ਡਿਟੇਲ
'ਬੰਦੇ ਬਣੋ ਬੰਦੇ' ਨਾਮਕ ਨਾਟਕ ਦਾ ਪ੍ਰਦਰਸ਼ਨ ਸ਼ਨੀਵਾਰ, 17 ਜਨਵਰੀ, 2026 ਨੂੰ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਸ਼ਾਮ 6:00 ਵਜੇ ਸ਼ੁਰੂ ਹੋਵੇਗਾ। ਇਸ ਦਾ ਆਯੋਜਨ ਸੀ.ਟੀ. ਇੰਸਟੀਚਿਊਟ (CT Institute), ਜਲੰਧਰ ਦੇ ਸ਼ਾਹਪੁਰ ਕੈਂਪਸ, 66 ਫੁੱਟ ਰੋਡ ਵਿਖੇ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਜਾਂ ਕਿਸੇ ਵੀ ਪੁੱਛਗਿੱਛ ਲਈ, ਤੁਸੀਂ 9988955500 'ਤੇ ਸੰਪਰਕ ਕਰ ਸਕਦੇ ਹੋ।

ਇੰਝ ਬੁੱਕ ਕਰਵਾਓ ਸੀਟਾਂ
ਆਪਣੀਆਂ ਸੀਟਾਂ ਰਿਜ਼ਰਵ ਕਰਨ ਤੇ ਨਿਰਵਿਘਨ ਤਜਰਬੇ ਲਈ ਨੂੰ ਯਕੀਨੀ ਬਣਾਉਣ ਲਈ ਹੇਠ ਲਿਖੀ ਜਾਣਕਾਰੀ WhatsApp ਨੰਬਰ +91 99889 55500 'ਤੇ ਰਜਿਸਟ੍ਰੇਸ਼ਨ ਅਤੇ ਬੁਕਿੰਗ ਲਈ ਭੇਜੋ:
* ਨਾਂ
* ਪਿਤਾ ਜੀ ਦਾ ਨਾਂ
* ਉਮਰ
* ਮੋਬਾਈਲ ਨੰਬਰ
* ਲੋੜੀਂਦੀਆਂ ਸੀਟਾਂ ਦੀ ਗਿਣਤੀ
ਦੱਸ ਦਈਏ ਕਿ ਪਾਸ ਇਵੈਂਟ ਵਾਲੇ ਦਿਨ ਵੈਨਿਊ 'ਤੇ 5:00 ਵਜੇ ਤੋਂ ਇਕੱਠੇ ਕੀਤੇ ਜਾ ਸਕਦੇ ਹਨ ਜਾਂ ਪਹਿਲਾਂ ਤੋਂ ਸਾਡੇ JSDC ਗਲੋਬਲ ਹੈੱਡ ਆਫਿਸ ਤੋਂ 178, ਪੁਲਸ ਲਾਈਨਜ਼ ਰੋਡ, ਰਣਜੀਤ ਨਗਰ, ਜਲੰਧਰ ਵਿਖੇ ਲਏ ਜਾ ਸਕਦੇ ਹਨ। ਇਸ ਦੌਰਾਨ ਕਲਾ ਤੇ ਸੱਭਿਆਚਾਰ ਦੇ ਇਸ ਪ੍ਰੇਰਨਾਦਾਇਕ ਜਸ਼ਨ ਨੂੰ ਸਾਂਝਾ ਕਰਨ ਦੀ ਉਮੀਦ ਕਰਦਿਆਂ JSDC ਗਲੋਬਲ ਦੇ ਚੇਅਰਮੈਨ ਬੀਰ ਕਮਲ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
