ਚੈਕਿੰਗ ਸਟਾਫ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਤੋਂ ਵਸੂਲੇ 2.56 ਕਰੋੜ, ਟੀਚੇ ਤੋਂ ਵੱਧ ਵਸੂਲਿਆ ਜੁਰਮਾਨਾ

Saturday, Jan 03, 2026 - 08:14 AM (IST)

ਚੈਕਿੰਗ ਸਟਾਫ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਤੋਂ ਵਸੂਲੇ 2.56 ਕਰੋੜ, ਟੀਚੇ ਤੋਂ ਵੱਧ ਵਸੂਲਿਆ ਜੁਰਮਾਨਾ

ਲੁਧਿਆਣਾ (ਗੌਤਮ) : ਫਿਰੋਜ਼ਪੁਰ ਡਵੀਜ਼ਨ ਦੇ ਟਿਕਟ ਸਟਾਫ ਵਲੋਂ ਨਿਯਮਾਂ ਦੀ ਉਲੰਘਣਾ ਕਰ ਕੇ ਯਾਤਰਾ ਕਰਨ ਵਾਲੇ ਰੇਲ ਯਾਤਰੀਆਂ ਤੋਂ 2 ਕਰੋੜ 56 ਲੱਖ ਦਾ ਮਾਲੀਆ ਪ੍ਰਾਪਤ ਕੀਤਾ ਗਿਆ। ਡੀ.ਆਰ.ਐੱਮ. ਸੰਜੀਵ ਕੁਮਾਰ ਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਦਸੰਬਰ 2024 ’ਚ 2 ਕਰੋੜ 18 ਲੱਖ ਵਸੂਲ ਕੀਤੇ ਗਏ ਸਨ, ਜਦਕਿ ਇਸ ਸਾਲ ਦੀ ਆਮਦਨੀ 17 ਪ੍ਰਤੀਸ਼ਤ ਵੱਧ ਹੈ। ਬਿਨਾਂ ਟਿਕਟ ਯਾਤਰਾ, ਅਨਿਯਮਿਤ ਯਾਤਰਾ, ਬਿਨਾਂ ਬੁੱਕ ਕੀਤੇ ਸਾਮਾਨ, ਐਂਟੀ ਲਿਟਰਿੰਗ ਤੇ ਸਿਗਰਟਨੋਸ਼ੀ ਨਾਲ ਸਬੰਧਤ ਕੁੱਲ 36,516 ਮਾਮਲਿਆਂ 'ਚ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ : ਜਾਨਲੇਵਾ ਡੋਰ ਦਾ ਸ਼ਿਕਾਰ ਹੋਇਆ ਵਿਦਿਆਰਥੀ, ਗਰਦਨ ’ਤੇ ਲੱਗਾ ਕੱਟ

ਸਾਲ 2025 ਦੇ ਅਪ੍ਰੈਲ ਤੋਂ ਦਸੰਬਰ ਮਹੀਨੇ ਦੌਰਾਨ ਟਿਕਟ ਚੈਕਿੰਗ ਦੁਆਰਾ ਪ੍ਰਾਪਤ ਮਾਲੀਆ 23 ਕਰੋੜ 97 ਲੱਖ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ’ਚ ਲਗਭਗ 13 ਪ੍ਰਤੀਸ਼ਤ ਵੱਧ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਡਵੀਜ਼ਨ ਵਲੋਂ ਯਾਤਰੀਆਂ ਨੂੰ ਟਿਕਟਾਂ ਲੈ ਕੇ ਯਾਤਰਾ ਕਰਨ, ਸਾਫ਼-ਸਫ਼ਾਈ ਬਣਾਈ ਰੱਖਣ ਅਤੇ ਰੇਲਵੇ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਹਿਤੂ ਲਗਾਤਾਰ ਟਿਕਟ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ।


author

Sandeep Kumar

Content Editor

Related News