ਤੰਬਾਕੂ ਉਤਪਾਦ ਨਿਰਮਾਤਾਵਾਂ ਨੂੰ 1 ਫਰਵਰੀ ਤੋਂ ਲਾਉਣਾ ਹੋਵੇਗਾ CCTV, ਇਨ੍ਹਾਂ ਨਿਯਮਾਂ ਦੀ ਪਾਲਣਾ ਹੋਵੇਗੀ ਲਾਜ਼ਮੀ
Thursday, Jan 01, 2026 - 07:07 PM (IST)
ਨਵੀਂ ਦਿੱਲੀ(ਭਾਸ਼ਾ) - ਤੰਬਾਕੂ, ਜਰਦਾ ਖੁਸ਼ਬੂਦਾਰ ਤੰਬਾਕੂ ਅਤੇ ਗੁਟਖਾ ਬਣਾਉਣ ਵਾਲੀਆਂ ਕੰਪਨੀਆਂ ਨੂੰ 1 ਫਰਵਰੀ ਤੋਂ ਸਾਰੀਆਂ ਪੈਕਿੰਗ ਮਸ਼ੀਨਾਂ ’ਤੇ ਸੀ. ਸੀ. ਟੀ. ਵੀ. ਪ੍ਰਣਾਲੀ ਲਾਉਣੀ ਹੋਵੇਗੀ ਅਤੇ ਉਸ ਦੀ ਫੁਟੇਜ ਨੂੰ ਘੱਟ-ਤੋਂ-ਘੱਟ 24 ਮਹੀਨੇ ਭਾਵ 2 ਸਾਲ ਤੱਕ ਸੁਰੱਖਿਅਤ ਰੱਖਣਾ ਲਾਜ਼ਮੀ ਹੋਵੇਗਾ। ਇਕ ਸਰਕਾਰੀ ਨੋਟੀਫਿਕੇਸ਼ਨ ’ਚ ਇਹ ਵਿਵਸਥਾ ਕੀਤੀ ਗਈ ਹੈ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ
ਵਿੱਤ ਮੰਤਰਾਲਾ ਵੱਲੋਂ ਨੋਟੀਫਾਈਡ ਚੱਬਣ ਵਾਲਾ ਤੰਬਾਕੂ, ਜਰਦਾ, ਖੁਸ਼ਬੂਦਾਰ ਤੰਬਾਕੂ ਅਤੇ ਗੁਟਖਾ ਪੈਕਿੰਗ ਮਸ਼ੀਨ (ਸਮਰੱਥਾ ਮੁਲਾਂਕਣ ਅਤੇ ਟੈਕਸ ਕੁਲੈਕਸ਼ਨ) ਨਿਯਮ ਤਹਿਤ ਇਹ ਵਿਵਸਥਾ ਕੀਤੀ ਗਈ ਹੈ। ਇਹ ਨਿਯਮ ਉਨ੍ਹਾਂ ਨਿਰਮਾਤਾਵਾਂ ’ਤੇ ਲਾਗੂ ਹੋਣਗੇ, ਜੋ ਇਨ੍ਹਾਂ ਉਤਪਾਦਾਂ ਨੂੰ ਪਾਊਚ ’ਚ ਪੈਕ ਕਰਦੇ ਹਨ। ਹਾਲਾਂਕਿ ਟੀਨ ਦੇ ਡੱਬਿਆਂ ’ਚ ਇਨ੍ਹਾਂ ਉਤਪਾਦਾਂ ਦੀ ਵਿਕਰੀ ਕਰਨ ਵਾਲੀਆਂ ਕੰਪਨੀਆਂ ਨੂੰ ਮੁਲਾਂਕਣ ਮੁੱਲ ’ਤੇ ਲਾਗੂ ਚਾਰਜ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ
ਨੋਟੀਫਿਕੇਸ਼ਨ ਮੁਤਾਬਕ, ਜੇਕਰ ਕੋਈ ਪੈਕਿੰਗ ਮਸ਼ੀਨ ਲਗਾਤਾਰ ਘੱਟ-ਤੋਂ-ਘੱਟ 15 ਦਿਨਾਂ ਤੱਕ ਬੰਦ ਰਹਿੰਦੀ ਹੈ, ਤਾਂ ਨਿਰਮਾਤਾ ਉਤਪਾਦ ਚਾਰਜ ’ਚ ਛੋਟ ਦਾ ਦਾਅਵਾ ਕਰ ਸਕਦਾ ਹੈ ਪਰ ਇਸ ਲਈ ਵਿਭਾਗ ਨੂੰ 3 ਕੰਮਕਾਜੀ ਦਿਨ ਪਹਿਲਾਂ ਸੂਚਨਾ ਦੇਣਾ ਅਤੇ ਮਸ਼ੀਨ ਨੂੰ ਸੀਲ ਕਰਵਾਉਣਾ ਲਾਜ਼ਮੀ ਹੋਵੇਗਾ। ਉਸ ਮਸ਼ੀਨ ਨੂੰ ਫਿਰ ਚਾਲੂ ਕਰਨ ਜਾਂ ਫੈਕਟਰੀ ਤੋਂ ਹਟਾਉਣ ਲਈ ਵੀ ਪਹਿਲਾਂ ਸੂਚਨਾ ਦੇਣਾ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ : ਚਾਂਦੀ ਦੀਆਂ ਕੀਮਤਾਂ 'ਚ ਵਾਧੇ ਕਾਰਨ ਗੂਜਰਾਤ ਦੇ 44 ਕਾਰੋਬਾਰੀ ਹੋ ਗਏ ਦੀਵਾਲੀਆ, 3,500 ਕਰੋੜ ਫਸੇ
ਇਹ ਵੀ ਪੜ੍ਹੋ : Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
