ਅਫਗਾਨਿਸਤਾਨ ਨੇ ਚੀਨ ਦੇ 10 ਜਾਸੂਸਾਂ ਨੂੰ ਚੁੱਪ-ਚਾਪ ਦਿੱਤੀ ਮੁਆਫ਼ੀ

01/04/2021 4:19:25 PM

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਤਵਾਦੀ ਸੈੱਲ ਚਲਾਉਣ ਦੇ ਦੋਸ਼ ਵਿਚ ਹਿਰਾਸਤ ਵਿਚ ਲਏ ਚੀਨ ਦੇ 10 ਜਾਸੂਸਾਂ ਨੂੰ ਅਫਗਾਨ ਸਰਕਾਰ ਨੇ ਚੁੱਪ-ਚਾਪ ਮੁਆਫੀ ਦੇ ਦਿੱਤੀ ਹੈ। ਉਨ੍ਹਾਂ ਨੂੰ ਵਿਸ਼ੇਸ਼ ਚਾਰਟਡ ਫਲਾਈਟ ਤੋਂ ਚੀਨ ਵਾਪਸ ਲਿਆਂਦਾ ਗਿਆ ਹੈ। ਸਾਰੇ ਜਾਸੂਸ ਚੀਨ ਦੀ ਖੁਫੀਆ ਏਜੰਸੀ ਨਾਲ ਜੁੜੇ ਦੱਸੇ ਜਾ ਰਹੇ ਹਨ ਜਿਸ ਵਿਚ ਇਕ ਜਨਾਨੀ ਵੀ ਸ਼ਾਮਲ ਹੈ। 

ਮੀਡੀਆ ਰਿਪੋਰਟ ਮੁਤਾਬਕ 25 ਦਸੰਬਰ ਨੂੰ ਇਸ ਚੀਨੀ ਨੈੱਟਵਰਕ ਦਾ ਖੁਲਾਸਾ ਹੋਇਆ ਸੀ। ਇਸ ਦੇ ਬਾਅਦ ਅਫਗਾਨਿਸਤਾਨ ਦੀ ਸੁਰੱਖਿਆ ਸੇਵਾ ਐੱਨ. ਡੀ. ਐੱਸ. ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਅਫਗਾਨਿਸਤਾਨ ਨੇ ਚੀਨ ਨੂੰ ਪ੍ਰਸਤਾਵ ਦਿੱਤਾ ਸੀ ਕਿ ਜੇਕਰ ਉਹ ਜਾਸੂਸੀ ਲਈ ਮੁਆਫੀ ਮੰਗ ਲੈਣ ਤਾਂ ਚੀਨ ਇਨ੍ਹਾਂ ਜਾਸੂਸਾਂ ਨੂੰ ਮੁਆਫ ਕਰ ਦੇਵੇਗਾ। ਅਫਗਾਨਿਸਤਾਨ ਨੇ ਕਿਨ੍ਹਾਂ ਸ਼ਰਤਾਂ 'ਤੇ ਚੀਨੀ ਜਾਸੂਸਾਂ ਨੂੰ ਰਿਹਾਅ ਕੀਤਾ ਹੈ, ਅਜੇ ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ। 

ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਾਰੇ 10 ਚੀਨੀ ਜਾਸੂਸਾਂ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਚੀਨ ਵਾਪਸ ਜਾਣ ਦਿੱਤਾ ਗਿਆ। ਇਹ ਸਾਰੇ ਜਾਸੂਸ ਤਕਰੀਬਨ 23 ਦਿਨ ਤੱਕ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਦੀ ਹਿਰਾਸਤ ਵਿਚ ਰਹੇ। ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਚੀਨ ਦੇ ਅੰਬੈਸਡਰ ਵਾਂਗ ਯੂ ਨੂੰ ਆਫਰ ਦਿੱਤਾ ਸੀ ਕਿ ਜੇਕਰ ਚੀਨ ਰਮਸੀ ਮੁਆਫੀ ਮੰਗ ਲਵੇ ਤਾਂ ਉਹ ਸਾਰੇ ਚੀਨੀ ਜਾਸੂਸਾਂ ਨੂੰ ਰਿਹਾਅ ਕਰ ਸਕਦੇ ਹਨ। ਹਾਲਾਂਕਿ ਚੀਨ ਦਾ ਕਹਿਣਾ ਸੀ ਕਿ ਅਫਗਾਨਿਸਤਾਨ ਨੇ ਕੌਮਾਂਤਰੀ ਮਾਣਕਾਂ ਦਾ ਉਲੰਘਣ ਕੀਤਾ ਤੇ ਅਫਗਾਨਿਸਤਾਨ ਦੇ ਵਿਸ਼ਵਾਸ ਨੂੰ ਤੋੜਿਆ ਹੈ। 

ਇਸ ਦੇ ਬਾਅਦ ਚੀਨੀ ਰਾਜਦੂਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਅਫਗਾਨਿਸਤਾਨ ਚੀਨ ਦੇ 10 ਜਾਸੂਸਾਂ ਨੂੰ ਹਿਰਾਸਤ ਵਿਚ ਲੈਣ ਦੀ ਘੋਸ਼ਣਾ ਨਾ ਕਰੇ।  ਆਸਟ੍ਰੇਲੀਆ ਦੇ ਅਖ਼ਬਾਰ ਵਿਚ ਖੁਲ੍ਹਾਸਾ ਕੀਤਾ ਸੀ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਦੁਨੀਆ ਦੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਏਜੰਸੀਆਂ ਵਿਚ ਮੌਜੂਦ ਹਨ। ਇਸ ਵਿਚ ਪੱਛਮੀ ਦੇਸ਼ਾਂ ਵਿਚ ਸਥਿਤ ਵਣਜ ਦੂਤਘਰ ਸ਼ਾਮਲ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ ਜਾਸੂਸੀ ਨੈੱਟਵਰਕ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। 


Lalita Mam

Content Editor

Related News