'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ ਮੁਲਾਜ਼ਮਾਂ ਦੇ ਕਤਲ ਪਿੱਛੋਂ ਲਾਰੈਂਸ ਦੀ ਸਿੱਧੀ ਧਮਕੀ

Monday, Feb 23, 2026 - 02:23 PM (IST)

'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ ਮੁਲਾਜ਼ਮਾਂ ਦੇ ਕਤਲ ਪਿੱਛੋਂ ਲਾਰੈਂਸ ਦੀ ਸਿੱਧੀ ਧਮਕੀ

ਗੁਰਦਾਸਪੁਰ- ਗੁਰਦਾਸਪੁਰ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਦੀਆਂ ਪੁਲਸ ਚੌਕੀ 'ਚ ਡਿਊਟੀ 'ਤੇ ਤਾਇਨਾਤ ਏ. ਐੱਸ. ਆਈ. ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਹਾਲਾਂਕਿ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (TTH) ਨਾਮਕ ਸੰਗਠਨ ਨੇ ਇਸ ਕਤਲ ਦੀ ਜ਼ਿੰਮੇਵਾਰੀ ਪੋਸਟ ਪਾ ਕੇ ਲਈ ਹੈ, ਜਿਸ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਲਾਰੈਂਸ ਗੈਂਗ ਵੱਲੋਂ ਐਂਟਰੀ ਕੀਤੀ ਗਈ। 

ਇਹ ਵੀ ਪੜ੍ਹੋ- ਪੁਲਸ ਚੌਕੀ 'ਚ ਮੁਲਾਜ਼ਮਾਂ ਦੇ ਕਤਲ ਦੀ ਭੱਟੀ ਨੇ ਜਾਰੀ ਕਰ'ਤੀ ਵੀਡੀਓ

ਦੱਸ ਦੇਈਏ ਕਿ ਲਾਰੈਂਸ ਗੈਂਗ ਦੇ ਗੈਂਗਸਟਰ ਹੈਰੀ ਬਾਕਸਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਅੱਤਵਾਦੀਆਂ ਨੂੰ ਸਿੱਧੀ ਧਮਕੀ ਦਿੱਤੀ ਹੈ। ਹਾਲਾਂਕਿ, 'ਜਗਬਾਣੀ' ਵਾਇਰਲ ਪੋਸਟਾਂ ਦੀ ਪੁਸ਼ਟੀ ਨਹੀਂ ਕਰਦਾ। ਪੋਸਟ ਵਿੱਚ ਕਿਹਾ ਗਿਆ ਹੈ ਕਿ ''ਸਾਡੇ ਦੇਸ਼ ਦੇ ਦੋ ਯੋਗ ਅਤੇ ਈਮਾਨਦਾਰ ਅਫਸਰ ਅੱਤਵਾਦੀਆਂ ਦੁਆਰਾ ਸ਼ਹੀਦ ਕੀਤੇ ਗਏ ਹਨ। ਅਸੀਂ ਇਸਦਾ ਬਦਲਾ ਖੂਨ ਨਾਲ ਲਵਾਂਗੇ। ਤੁਸੀਂ ਦੋ ਸ਼ਹੀਦ ਕੀਤੇ ਹਨ, ਅਸੀਂ 10 ਨੂੰ ਮਾਰਾਂਗੇ। ਅਸੀਂ ਇਨ੍ਹਾਂ ਅੱਤਵਾਦੀਆਂ ਦਾ ਸਮਰਥਨ ਕਰਨ ਵਾਲੇ ਗੱਦਾਰ ਗੈਂਗਸਟਰਾਂ ਦੇ ਗਲੇ ਵੱਢ ਦਿਆਂਗੇ। ਅਸੀਂ ਉਨ੍ਹਾਂ ਲੋਕਾਂ ਦੀਆਂ ਅੱਖਾਂ ਕੱਢ ਦੇਵਾਂਗੇ ਜੋ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਅਤੇ ਪ੍ਰਸ਼ਾਸਨ ਦਾ ਵਿਰੋਧ ਕਰਨ ਦੀ ਹਿੰਮਤ ਕਰਦੇ ਹਨ। ਲਾਰੈਂਸ ਬਿਸ਼ਨੋਈ ਸਮੂਹ ਤੁਹਾਨੂੰ ਅਜਿਹੀ ਭਿਆਨਕ ਮੌਤ ਦੇਵੇਗਾ ਕਿ ਕੋਈ ਵੀ ਦੁਬਾਰਾ ਅਜਿਹਾ ਕਰਨ ਦੀ ਹਿੰਮਤ ਨਹੀਂ ਕਰੇਗਾ।

ਇਹ ਵੀ ਪੜ੍ਹੋ- ਪੁਲਸ ਮੁਲਜ਼ਮਾਂ ਦੇ ਕਤਲ ਮਾਮਲੇ 'ਚ ਨਵਾਂ ਮੋੜ, ਪੋਸਟ ਮਗਰੋਂ ਹੁਣ 5 ਵਿਅਕਤੀਆਂ ਦੀ cctv ਹੋ ਰਹੀ ਵਾਇਰਲ

ਲਾਰੈਂਸ ਸਮੂਹ ਵੱਲੋਂ ਇਹ ਸਿੱਧੀ ਧਮਕੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (TTH) ਨੂੰ ਦਿੱਤੀ ਗਈ ਹੈ, ਜਿਸਨੇ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ। ਕੱਲ੍ਹ, TTH ਦੇ ਨਾਮ 'ਤੇ ਇੱਕ ਪੋਸਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਅਲ ਬੁਰਕਾ ਬ੍ਰਿਗੇਡ ਨੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ: ਡਿਊਟੀ 'ਤੇ ਤਾਇਨਾਤ 2 ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ, ਚੈਕ ਪੋਸਟ ਦੇ ਅੰਦਰੋਂ ਮਿਲੀਆਂ ਲਾਸ਼ਾਂ

ਅੱਤਵਾਦੀ ਸੰਗਠਨ ਦਾ ਕੀ ਸੀ ਦਾਅਵਾ

ਇਸ ਕਤਲ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (TTH) ਨਾਮਕ ਸੰਗਠਨ ਨੇ ਲਈ ਹੈ। ਸੰਗਠਨ ਵੱਲੋਂ ਜਾਰੀ ਕੀਤੇ ਗਏ ਇੱਕ ਪੋਸਟਰ ਵਿੱਚ ਇਸ ਹਮਲੇ ਨੂੰ 'ਗਜ਼ਵਾ-ਏ-ਹਿੰਦ' ਦੀ ਸਫਲਤਾ ਦੱਸਿਆ ਗਿਆ ਹੈ ਅਤੇ ਭਾਰਤੀ ਸੁਰੱਖਿਆ ਬਲਾਂ (ਪੁਲਿਸ, ਫੌਜ ਅਤੇ BSF) ਨੂੰ ਅਸਤੀਫਾ ਦੇਣ ਦੀ ਚੇਤਾਵਨੀ ਦਿੱਤੀ ਗਈ ਹੈ, ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਘਰਾਂ ਵਿੱਚ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ, ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਅਜਿਹੇ ਕਿਸੇ ਸੰਗਠਨ ਦੀ ਮੌਜੂਦਗੀ ਨਹੀਂ ਹੈ ਅਤੇ ਇਹ ਸਿਰਫ਼ ਇੱਕ ਪਾਕਿਸਤਾਨੀ ਪ੍ਰੋਪੇਗੈਂਡਾ ਹੋ ਸਕਦਾ ਹੈ। ਜਿਸ ਤੋਂ ਬਾਅਦ ਲਾਰੈਂਸ ਗੈਂਗ ਨੇ ਵੀ ਇਸ ਮਾਮਲੇ 'ਚ ਐਂਟਰੀ ਕਰ ਲਈ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ

ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਜਾਰੀ ਕੀਤੀ ਵੀਡੀਓ

ਇਸ ਵਾਰਦਾਤ ਦੀ ਵੀਡੀਓ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਜਾਰੀ ਕੀਤੀ ਹੈ, ਜੋ ਕਿ ਬਹੁਤ ਵਾਇਰਲ ਰਹੀ ਹੈ, ਪਰ 'ਜਾਗਬਾਣੀ' ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਵਾਇਰਲ ਵੀਡੀਓ 'ਚ ਏਐਸਆਈ ਗੁਰਨਾਮ ਸਿੰਘ ਨੂੰ ਬਹੁਤ ਨੇੜੇ ਤੋਂ ਗੋਲੀ ਮਾਰਦੇ ਦਿਖਾਇਆ ਗਿਆ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਦੀ ਲਾਸ਼ ਚੌਕੀ ਦੇ ਅੰਦਰ ਕੁਰਸੀ 'ਤੇ ਬੈਠੀ ਹਾਲਤ ਵਿੱਚ ਮਿਲੀ, ਜਦੋਂ ਕਿ ਹੋਮਗਾਰਡ ਦੀ ਲਾਸ਼ ਰਜ਼ਾਈ 'ਚ ਪਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News