ਅਫਗਾਨਿਸਤਾਨ : 13 ਸਾਲਾ ਮੁੰਡੇ ਨੇ ਕੀਤਾ ਆਤਮਘਾਤੀ ਧਮਾਕਾ, 6 ਲੋਕਾਂ ਦੀ ਮੌਤ

Friday, Jul 12, 2019 - 02:50 PM (IST)

ਅਫਗਾਨਿਸਤਾਨ : 13 ਸਾਲਾ ਮੁੰਡੇ ਨੇ ਕੀਤਾ ਆਤਮਘਾਤੀ ਧਮਾਕਾ, 6 ਲੋਕਾਂ ਦੀ ਮੌਤ

ਕਾਬੁਲ (ਬਿਊਰੋ)— ਪੂਰਬੀ ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਵਿਚ 13 ਸਾਲਾ ਮੁੰਡੇ ਨੇ ਇਕ ਵਿਆਹ ਸਮਾਰੋਹ ਵਿਚ ਆਤਮਘਾਤੀ ਧਮਾਕਾ ਕੀਤਾ। ਇਸ ਧਮਾਕੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਫੈਯਾਜ਼ ਮੁਹੰਮਦ ਬਾਬਰਖਿਲ ਨੇ ਕਿਹਾ  ਕਿ ਮੁੰਡੇ ਨੇ ਸ਼ੁੱਕਰਵਾਰ ਸਵੇਰੇ ਸਰਕਾਰ ਸਮਰਥਕ ਮਿਲੀਸ਼ੀਆ ਦੇ ਕਮਾਂਡਰ ਮਲਿਕ ਤੂਰ ਦੇ ਇੱਥੇ ਆਯੋਜਿਤ ਵਿਆਹ ਸਮਾਰੋਹ ਵਿਚ ਜਾ ਕੇ ਖੁਦ ਨੂੰ ਉਡਾ ਲਿਆ।

ਹਮਲੇ ਵਿਚ ਮਲਿਕ ਤੂਰ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਮਲਾਵਰ ਦਾ ਨਿਸ਼ਾਨਾ ਸੀ। ਇਹ ਹਮਲਾ ਨਾਂਗਰਹਾਰ ਸੂਬੇ ਦੇ ਪਚਿਰਵਾ ਅਗਮ ਜ਼ਿਲੇ ਵਿਚ ਹੋਇਆ। ਫਿਲਹਾਲ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਜ਼ਿਕਰਯੋਗ ਹੈ ਕਿ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੇ ਸਹਿਯੋਗੀ ਦੋਹਾਂ ਦੀ ਪੂਰਬੀ ਅਫਗਾਨਿਸਤਾਨ ਵਿਚ ਮੌਜੂਦਗੀ ਹੈ ਅਤੇ ਆਈ.ਐੱਸ.ਆਈ.ਐੱਸ. ਦਾ ਹੈੱਡਕੁਆਰਟਰ ਨਾਂਗਰਹਾਰ ਸੂਬੇ ਵਿਚ ਹੈ।


author

Vandana

Content Editor

Related News