ਦੁਨੀਆ ’ਚ ਹਰ ਮਿੰਟ ਭੁੱਖ ਨਾਲ ਮਰਦੇ ਹਨ 11 ਲੋਕ, 15 ਕਰੋੜ ਲੋਕ ਕਰ ਰਹੇ ਭਿਆਨਕ ਆਫ਼ਤ ਦਾ ਸਾਹਮਣਾ

Friday, Jul 09, 2021 - 05:27 PM (IST)

ਇੰਟਰਨੈਸ਼ਨਲ ਡੈਸਕ : ਗ਼ਰੀਬੀ ਦੇ ਖਾਤਮੇ ਲਈ ਕੰਮ ਕਰਨ ਵਾਲੇ ਸੰਗਠਨ ‘ਆਕਸਫੈਮ’ ਨੇ ਕਿਹਾ ਹੈ ਕਿ ਦੁਨੀਆ ਭਰ ’ਚ ਭੁੱਖਮਰੀ ਕਾਰਨ ਹਰ ਇਕ ਮਿੰਟ ’ਚ 11 ਲੋਕਾਂ ਦੀ ਮੌਤ ਹੁੰਦੀ ਹੈ ਤੇ ਬੀਤੇ ਇਕ ਸਾਲ ’ਚ ਪੂਰੀ ਦੁਨੀਆ ਵਿਚ ਅਕਾਲ ਵਰਗੇ ਹਾਲਾਤ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਛੇ ਗੁਣਾ ਵਧ ਗਈ ਹੈ। ਆਕਸਫੈਮ ਨੇ ‘ਦਿ ਹੰਗਰ ਵਾਇਰਸ ਮਲਟੀਪਲਾਈਜ਼’ ਨਾਂ ਦੀ ਰਿਪੋਰਟ ’ਚ ਕਿਹਾ ਕਿ ਭੁੱਖਮਰੀ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹੋ ਗਈ ਹੈ। ਕੋਰੋਨਾ ਕਾਰਨ ਦੁਨੀਆ ’ਚ ਹਰ ਇਕ ਮਿੰਟ ’ਚ ਤਕਰੀਬਨ 7 ਲੋਕਾਂ ਦੀ ਜਾਨ ਜਾਂਦੀ ਹੈ।
ਆਕਸਫੈਮ ਅਮਰੀਕਾ ਦੇ ਪ੍ਰਧਾਨ ਤੇ ਸੀ. ਈ. ਓ. ਐਬੀ ਮੈਕਸਮੈਨ ਨੇ ਕਿਹਾ ਕਿ ਅੰਕੜੇ ਹੈਰਾਨ ਕਰਨ ਵਾਲੇ ਹਨ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਅੰਕੜੇ ਉਨ੍ਹਾਂ ਲੋਕਾਂ ਤੋਂ ਬਣੇ ਹਨ, ਜੋ ਨਾ-ਕਲਪਨਾਯੋਗ ਪੀੜਾ ’ਚੋਂ ਲੰਘ ਰਹੇ ਹਨ।

ਇਹ ਵੀ ਪੜ੍ਹੋ : ਬੰਗਲਾਦੇਸ਼ : ਨੂਡਲਜ਼ ਫੈਕਟਰੀ ’ਚ ਲੱਗੀ ਭਿਆਨਕ ਅੱਗ, 40 ਮਜ਼ਦੂਰਾਂ ਦੀ ਮੌਤ, ਦਰਜਨਾਂ ਫਸੇ

ਰਿਪੋਰਟ ’ਚ ਕਿਹਾ ਗਿਆ ਕਿ ਦੁਨੀਆ ’ਚ ਤਕਰੀਬਨ 15.5 ਕਰੋੜ ਲੋਕ ਖਾਧ ਅਸੁਰੱਖਿਆ ਦੇ ਭਿਆਨਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਤੇ ਇਹ ਅੰਕੜਾ ਪਿਛਲੇ ਸਾਲ ਦੇ ਅੰਕੜਿਆਂ ਦੀ ਤੁਲਨਾ ’ਚ ਦੋ ਕਰੋੜ ਵੱਧ ਹੈ। ਇਨ੍ਹਾਂ ’ਚੋਂ ਤਕਰੀਬਨ ਦੋ-ਤਿਹਾਈ ਲੋਕ ਭੁੱਖਮਰੀ ਦੇ ਸ਼ਿਕਾਰ ਹਨ ਤੇ ਇਸ ਦਾ ਕਾਰਨ ਹੈ ਉਨ੍ਹਾਂ ਦੇ ਦੇਸ਼ ’ਚ ਚੱਲ ਰਿਹਾ ਫੌਜੀ ਸੰਘਰਸ਼। ਮੈਕਸਮੈਨ ਨੇ ਕਿਹਾ ਕਿ ਕੋਰੋਨਾ ਦੇ ਜ਼ਿਆਦਾ ਮਾੜੇ ਪ੍ਰਭਾਵ ਤੇ ਬੇਰਹਿਮ ਸੰਘਰਸ਼ਾਂ, ਵਿਗੜਦੇ ਜਲਵਾਯੂ ਸੰਕਟ ਨੇ 5,20,000 ਤੋਂ ਵੱਧ ਲੋਕਾਂ ਨੂੰ ਭੁੱਖਮਰੀ ਦੇ ਕੰਢੇ ’ਤੇ ਪਹੁੰਚਾ ਦਿੱਤਾ ਹੈ। ਵਿਸ਼ਵ ਪੱਧਰੀ ਮਹਾਮਾਰੀ ਨਾਲ ਮੁਕਾਬਲਾ ਕਰਨ ਦੀ ਬਜਾਏ ਵਿਰੋਧੀ ਧੜੇ ਇਕ-ਦੂਜੇ ਨਾਲ ਲੜ ਰਹੇ ਹਨ, ਜਿਸ ਦਾ ਅਸਰ ਆਖਿਰ ਉਨ੍ਹਾਂ ਲੱਖਾਂ ਲੋਕਾਂ ’ਤੇ ਪੈਂਦਾ ਹੈ, ਜੋ ਪਹਿਲਾਂ ਹੀ ਮੌਸਮ ਸਬੰਧੀ ਆਫਤਾਂ ਤੇ ਆਰਥਿਕ ਝਟਕਿਆਂ ਨਾਲ ਬੇਹਾਲ ਹਨ। ਆਕਸਫੈਮ ਨੇ ਕਿਹਾ ਕਿ ਵਿਸ਼ਵ ਪੱਧਰੀ ਮਹਾਮਾਰੀ ਵਾਇਰਸ ਦੇ ਬਾਵਜੂਦ ਵਿਸ਼ਵ ਭਰ ’ਚ ਫੌਜਾਂ ’ਤੇ ਹੋਣ ਵਾਲਾ ਖਰਚ ਮਹਾਮਾਰੀ ਕਾਲ ’ਚ 51 ਅਰਬ ਡਾਲਰ ਵਧ ਗਿਆ, ਇਹ ਰਕਮ ਭੁੱਖਮਰੀ ਨੂੰ ਖਤਮ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਜਿੰਨੇ ਪੈਸਿਆਂ ਦੀ ਲੋੜ ਹੈ, ਉਸ ਦੇ ਮੁਕਾਬਲੇ ਘੱਟ ਤੋਂ ਘੱਟ ਛੇ ਗੁਣਾ ਜ਼ਿਆਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਓਮਾਨ ਨੇ ਭਾਰਤ, ਪਾਕਿਸਤਾਨ ਸਮੇਤ 24 ਦੇਸ਼ਾਂ ਦੇ ਯਾਤਰੀਆਂ ’ਤੇ ਲਾਈ ਪਾਬੰਦੀ 

ਇਸ ਰਿਪੋਰਟ ’ਚ ਜਿਨ੍ਹਾਂ ਦੇਸ਼ਾਂ ਨੂੰ ‘ਭੁੱਖਮਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ’ ਦੀ ਸੂਚੀ ਵਿਚ ਰੱਖਿਆ ਗਿਆ ਹੈ, ਉਹ ਦੇਸ਼ ਹਨ ਅਫ਼ਗਾਨਿਸਤਾਨ, ਇਥੋਪੀਆ, ਦੱਖਣੀ ਸੂਡਾਨ, ਸੀਰੀਆ ਤੇ ਯਮਨ। ਇਨ੍ਹਾਂ ਸਾਰੇ ਦੇਸ਼ਾਂ ਵਿਚ ਸੰਘਰਸ਼ ਦੇ ਹਾਲਾਤ ਹਨ। ਮੈਕਸਮੈਨ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਭੋਜਨ ਤੇ ਪਾਣੀ ਤੋਂ ਵਾਂਝੇ ਰੱਖ ਕੇ ਤੇ ਉਨ੍ਹਾਂ ਤਕ ਮਨੁੱਖੀ ਰਾਹਤ ਨਾ ਪਹੁੰਚਣ ਦੇ ਕੇ ਭੁੱਖਮਰੀ ਨੂੰ ਯੁੱਧ ਦੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਬਾਜ਼ਾਰਾਂ ’ਤੇ ਬੰਬ ਵਰ੍ਹਾਏ ਜਾ ਰਹੇ ਹੋਣ, ਫ਼ਸਲਾਂ ਤੇ ਪਸ਼ੂਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੋਵੇ ਤਾਂ ਲੋਕ ਸੁਰੱਖਿਅਤ ਨਹੀਂ ਰਹਿ ਸਕਦੇ ਤੇ ਨਾ ਹੀ ਭੋਜਨ ਦੀ ਭਾਲ ਕਰ ਸਕਦੇ ਹਨ। ਸੰਗਠਨ ਨੇ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਸੰਘਰਸ਼ਾਂ ਨੂੰ ਰੋਕਣ, ਨਹੀਂ ਤਾਂ ਭੁੱਖਮਰੀ ਦੇ ਹਾਲਾਤ ਤਬਾਹਕੁੰਨ ਹੋ ਜਾਣਗੇ। 


Manoj

Content Editor

Related News