ਪੁਲਸ ਮਹਿਕਮੇ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੇ 11 ਲੱਖ 15 ਹਜ਼ਾਰ ਰੁਪਏ

Saturday, Nov 22, 2025 - 11:48 PM (IST)

ਪੁਲਸ ਮਹਿਕਮੇ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੇ 11 ਲੱਖ 15 ਹਜ਼ਾਰ ਰੁਪਏ

ਫਗਵਾੜਾ (ਜਲੋਟਾ) - ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਕਥਿਤ ਤੌਰ ’ਤੇ ਪੁਲਸ ਮਹਿਕਮੇ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਹੋਈ ਲੱਖਾਂ ਰੁਪਏ ਦੀ ਧੋਖਾਦੇਹੀ ਦੇ ਮਾਮਲੇ ’ਚ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਦੋਨੋਂ ਮੁਲਜ਼ਮ ਪੁਲਸ ਕੁਆਰਟਰ ਫਗਵਾੜੇ ਵਿਖੇ ਹੀ ਰਹਿੰਦੇ ਹਨ?

ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਸੂਬੇਦਾਰ ਮੇਜਰ ਮਨਜੀਤ ਸਿੰਘ ਵਾਸੀ ਗਲੀ ਨੰਬਰ 1 ਕਿਰਪਾ ਨਗਰ ਫਗਵਾੜਾ ਦੀ ਸ਼ਿਕਾਇਤ ’ਤੇ ਪੁਲਸ ਨੇ ਸੁਨੇਹ ਪ੍ਰਤਾਪ ਸਿੰਘ ਵਾਸੀ ਪੁਲਸ ਕੁਆਰਟਰ ਨੰਬਰ 42 ਥਾਣਾ ਸਦਰ ਫਗਵਾੜਾ ਅਤੇ ਵਿਜੇ ਪ੍ਰਤਾਪ ਸਿੰਘ ਵਾਸੀ ਪੁਲਸ ਕੁਆਰਟਰ ਨੰਬਰ 42 ਥਾਣਾ ਸਦਰ ਫਗਵਾੜਾ ਦੇ ਖਿਲਾਫ ਕਰੀਬ 11 ਲੱਖ 15 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਮਾਮਲੇ ’ਚ ਧੋਖਾਦੇਹੀ ਦੇ ਦੋਸ਼ ’ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਦੋਸ਼ੀ ਪੁਲਸ ਗ੍ਰਿਫਤਾਰੀ ਤੋਂ ਬਾਹਰ ਚੱਲ ਰਹੇ ਹਨ। ਪੁਲਸ ਜਾਂਚ ਦਾ ਦੌਰ ਜਾਰੀ ਹੈ।


author

Inder Prajapati

Content Editor

Related News