ਹੁਣ ਘਰ ਬੈਠੇ ਬਣਵਾਓ ਰਜਿਸਟਰੀ ! ਮਾਨ ਸਰਕਾਰ ਦੀ Easy Registry ਸਕੀਮ ਰਾਹੀਂ ਲੋਕ ਲੈ ਰਹੇ ਵੱਡਾ ਲਾਭ

Sunday, Nov 16, 2025 - 04:07 PM (IST)

ਹੁਣ ਘਰ ਬੈਠੇ ਬਣਵਾਓ ਰਜਿਸਟਰੀ ! ਮਾਨ ਸਰਕਾਰ ਦੀ Easy Registry ਸਕੀਮ ਰਾਹੀਂ ਲੋਕ ਲੈ ਰਹੇ ਵੱਡਾ ਲਾਭ

ਜਲੰਧਰ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਜਨਤਾ ਲਈ ਇਕ ਵੱਡੀ ਸੁਵਿਧਾ ਜਾਰੀ ਕਰਦਿਆਂ ਕਰਦਿਆਂ ''ਈਜ਼ੀ ਰਜਿਸਟਰੀ'' ਨਾਮਕ ਦੇਸ਼ ਦੀ ਪਹਿਲੀ ਪਾਰਦਰਸ਼ੀ ਸੰਪਤੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਇਸ ਨੀਤੀ ਦਾ ਮੁੱਖ ਮਕਸਦ ਪ੍ਰਸ਼ਾਸਨਿਕ ਕੰਮਾਂ ਵਿਚ ਲੋਕਾਂ ਦੀ ਅਸੁਵਿਧਾ ਨੂੰ ਘਟਾਉਣਾ ਅਤੇ ਭ੍ਰਿਸ਼ਟਾਚਾਰ 'ਤੇ ਲਗਾਮ ਲਗਾਉਣਾ ਹੈ। ਇਸ ਨਵੀਂ ਸਹੂਲਤ ਤਹਿਤ, ਕੋਈ ਵੀ ਵਿਅਕਤੀ ਸਿਰਫ਼ ਇਕ ਕਲਿੱਕ ਰਾਹੀਂ ਬੇਹੱਦ ਸੌਖੇ ਢੰਗ ਨਾਲ ਜ਼ਮੀਨ ਦੀ ਰਜਿਸਟਰੀ ਕਰਵਾ ਸਕਦਾ ਹੈ। ਹੁਣ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈ ਰਹੇ ਹਨ ਕਿਉਂਕਿ ਤੁਸੀਂ ਇਹ ਪ੍ਰਕਿਰਿਆ ਘਰ ਬੈਠੇ ਹੀ ਸਿਰਫ਼ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹੋ। ਇਸ ਦਾ ਲਾਭ ਲੈਣ ਲਈ ਲੋਕ www.easyregistry.punjab.gov.in 'ਤੇ ਅਪਲਾਈ ਕਰ ਸਕਦੇ ਹਨ ਅਤੇ ਘਰ ਬੈਠੇ ਹੀ ਆਨਲਾਈਨ ਰਜਿਸਟਰੀ ਕਰਵਾ ਸਕਦੇ ਹਨ। ਸਰਕਾਰ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ''ਈਜ਼ੀ ਰਜਿਸਟਰੀ'' ਪ੍ਰਣਾਲੀ ਨਾਲ ਸਬ-ਰਜਿਸਟ੍ਰਾਰ ਦੇ ਇਕਾਧਿਕਾਰ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਨਾਗਰਿਕ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ਜਾਂ ਆਪਣੇ ਘਰੋਂ ਹੀ ਆਨਲਾਈਨ ਰਜਿਸਟਰੀ ਕਰਵਾ ਸਕਦੇ ਹਨ। 

ਇਹ ਵੀ ਪੜ੍ਹੋ: ਪੰਜਾਬ ਦੀ ਧੀ ਨੇ ਵਿਦੇਸ਼ 'ਚ ਗੱਡੇ ਝੰਡੇ, ਇਟਲੀ ਪੁਲਸ ’ਚ ਭਰਤੀ ਹੋ ਕੇ ਚਮਕਾਇਆ ਨਾਂ

ਭ੍ਰਿਸ਼ਟਾਚਾਰ ਰੋਕਣ ਲਈ ਡੀ. ਸੀ. ਨੂੰ ਕਰ ਸਕਦੇ ਹੋ ਸਿੱਧਾ ਸ਼ਿਕਾਇਤ
ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਕ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਜੇਕਰ ਕਿਸੇ ਨਾਗਰਿਕ ਕੋਲ ਕੋਈ ਇਤਰਾਜ਼ (objection) ਸਬੰਧੀ ਮੈਸੇਜ ਵਟਸਐਪ 'ਤੇ ਆਉਂਦਾ ਹੈ ਤਾਂ ਉਸ ਮੈਸੇਜ ਵਿਚ ਇਕ ਲਿੰਕ ਵੀ ਆਵੇਗਾ। ਇਹ ਲਿੰਕ ਨਾਗਰਿਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਦਿੰਦਾ ਹੈ ਅਤੇ ਉਹ ਇਸ ਲਿੰਕ ਰਾਹੀਂ ਸਿੱਧਾ ਡੀ. ਸੀ. ਨੂੰ ਅਪੀਲ ਕਰ ਸਕਦੇ ਹਨ। ਖ਼ਾਸ ਤੌਰ 'ਤੇ, ਇਹ ਲਿੰਕ ਉਸ ਸਥਿਤੀ ਲਈ ਬਣਾਇਆ ਗਿਆ ਹੈ ਜੇਕਰ ਕਿਸੇ ਨੇ ਤੁਹਾਡੇ ਤੋਂ ਪੈਸੇ ਮੰਗੇ ਹੋਣ ਜਾਂ ਰਿਸ਼ਵਤ ਮੰਗਣ ਦੀ ਕੋਸ਼ਿਸ਼ ਕੀਤੀ ਹੋਵੇ, ਇਸ ਦੀ ਜਾਣਕਾਰੀ ਉੱਥੇ ਦਿੱਤੀ ਜਾ ਸਕਦੀ ਹੈ।

ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗਾਰੰਟੀ
ਸਰਕਾਰ ਨੇ ਇਸ ਪਹਿਲਕਦਮੀ ਨੂੰ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਨ ਦੀ ਗਾਰੰਟੀ ਦੀ 'ਅਹਿਮ ਪੌੜੀ' ਦੱਸਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਭਾਵੇਂ ਪਹਿਲਾਂ ਵੀ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਕੀਤਾ ਜਾ ਚੁੱਕਾ ਹੈ, ਪਰ ਤਹਿਸੀਲਾਂ ਦਾ ਭ੍ਰਿਸ਼ਟਾਚਾਰ ਗੁੰਝਲਦਾਰ ਸੀ। ਸਰਕਾਰ ਦਾ ਇਰਾਦਾ ਇਨ੍ਹਾਂ ਸਾਰੀਆਂ ਗੁੰਝਲਾਂ ਨੂੰ ਖ਼ਤਮ ਕਰਕੇ ਤਾਣਾ-ਬਾਣਾ ਸਿੱਧਾ ਕਰਨ ਦਾ ਹੈ।

ਇਹ ਵੀ ਪੜ੍ਹੋ: ਤਹਿਰਾਨ 'ਚ ਪਰਿਵਾਰ ਨੂੰ ਬੰਦੀ ਬਣਾ ਕੇ ਮੰਗੀ 70 ਲੱਖ ਦੀ ਫਿਰੌਤੀ! ਗਿਰੋਹ ਦੇ ਜਲੰਧਰ ਨਾਲ ਜੁੜੇ ਤਾਰ

ਜਾਣੋ ਈਜ਼ੀ ਰਜਿਸਟੀਰੀ ਦੀਆਂ ਕੁਝ ਖ਼ਾਸ ਗੱਲ੍ਹਾਂ
ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ’ਚ ਆਪਣੀ ਡੀਡ ਕਰਵਾਓ ਰਜਿਸਟਰ 
48 ਘੰਟਿਆਂ ’ਚ ਪੂਰੀ ਆਨਲਾਈਨ ਜਾਂਚ 
ਹੁਣ ਆਪਣੀ ਡੀਡ ਆਨਲਾਈਨ ਬਣਵਾਓ-1076 ’ਤੇ ਕਾਲ ਕਰੋ ਜਾਂ ਆਪਣੇ ਸਬ ਰਜਿਸਟਰਾਰ ਦਫ਼ਤਰ ਦੇ ਸੇਵਾ ਕੇਂਦਰ ’ਚ ਜਾਓ
ਹੁਣ ਤਹਿਸੀਲਦਾਰਾਂ ਵੱਲੋਂ ਨਹੀਂ ਲੱਗਣਗੇ ਕੋਈ ਵੀ ਬੇਬੁਨਿਆਦ ਇਤਰਾਜ 
ਡੀਸੀ ਇਹ ਯਕੀਨੀ ਬਣਾਉਣਗੇ ਕਿ ਤੁਹਾਡੀ ਰਜਿਸਟਰੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਹੋ ਜਾਵੇ
ਰਿਸ਼ਵਤ ਮੰਗੇ ਜਾਣ ’ਤੇ ਵੱਟਸਐਪ ’ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। 
ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਜਲੰਧਰ! ਕੰਬਿਆ ਇਲਾਕਾ, ਸਹਿਮੇ ਲੋਕ


author

shivani attri

Content Editor

Related News