PRTC ਬੱਸ ਦੇ ਡਰਾਈਵਰ ਦੀ ਵਾਇਰਲ ਵੀਡੀਓ ਨਾਲ ਮਚੀ ਤਰਥੱਲੀ! 20 ਮਿੰਟ ਤਕ...

Tuesday, Nov 11, 2025 - 01:34 PM (IST)

PRTC ਬੱਸ ਦੇ ਡਰਾਈਵਰ ਦੀ ਵਾਇਰਲ ਵੀਡੀਓ ਨਾਲ ਮਚੀ ਤਰਥੱਲੀ! 20 ਮਿੰਟ ਤਕ...

ਬਰਨਾਲਾ: ਪੀ. ਆਰ. ਟੀ. ਸੀ. ਦੇ ਡਰਾਈਵਰ ਨੇ ਦੋਸਤ ਦੇ ਨਾਲ ਹਾਸਾ-ਮਖ਼ੌਲ ਕਰਨ ਦੇ ਚੱਕਰ 'ਚ ਕਈ ਸਵਾਰੀਆਂ ਦੀ ਜ਼ਿੰਦਗੀ ਹੀ ਦਾਅ 'ਤੇ ਲਗਾ ਦਿੱਤੀ। ਉਸ ਨੇ ਡਰਾਈਵਿੰਗ ਸੀਟ 'ਤੇ ਆਪਣੇ ਦੋਸਤ ਨੂੰ ਨਾਲ ਬਿਠਾ ਕੇ ਬੱਸ ਚਲਾਈ। ਇਸ ਦੌਰਾਨ ਕਦੇ ਡਰਾਈਵਰ ਬੱਸ ਦਾ ਸਟੇਅਰਿੰਗ ਸੰਭਾਲਦਾ ਤਾਂ ਕਦੇ ਉਸ ਦਾ ਯਾਰ। ਇਹ ਸਿਲਸਿਲਾ ਤਕਰੀਬਨ 20 ਮਿੰਟ ਤਕ ਚੱਲਦਾ ਰਿਹਾ। ਬੱਸ ਅੰਦਰੋਂ ਕਿਸੇ ਨੇ ਇਸ ਦੀ ਵੀਡੀਓ ਬਣਾ ਲਈ, ਜੋ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਕਬੱਡੀ ਖਿਡਾਰੀ ਦੇ ਕਾਤਲਾਂ ਨੇ ਪੰਜਾਬ ਪੁਲਸ ਦੇ CIA ਇੰਚਾਰਜ ਨੂੰ ਮਾਰੀ ਗੋਲ਼ੀ! ਟੋਲ ਪਲਾਜ਼ੇ 'ਤੇ ਹੋ ਗਈ ਤਾੜ-ਤਾੜ

ਜਾਣਕਾਰੀ ਮੁਤਾਬਕ ਇਹ ਬੱਸ ਬਰਨਾਲਾ ਤੋਂ ਫ਼ਰੀਦਕੋਟ ਵੱਲ ਜਾ ਰਹੀ ਸੀ। ਇਸ ਦੌਰਾਨ ਬੱਸ ਡਰਾਈਵਰ ਤੇ ਉਸ ਦਾ ਦੋਸਤ ਇੱਕੋ ਸੀਟ 'ਤੇ  ਬੈਠੇ ਰਹੇ ਤੇ ਵਾਰੋ-ਵਾਰੀ ਸਟੇਅਰਿੰਗ ਸੰਭਾਲਦੇ ਰਹੇ। ਇੰਝ ਹੀ ਉਨ੍ਹਾਂ ਨੇ 14 ਕਿੱਲੋਮੀਟਰ ਤਕ ਬੱਸ ਚਲਾਈ ਤੇ ਸਵਾਰੀਆਂ ਦੀ ਜ਼ਿੰਦਗੀ ਨੂੰ ਦਾਅ 'ਤੇ ਲਾਈ ਰੱਖਿਆ। ਜਦੋਂ ਬੱਸ ਸ਼ਹਿਣਾ ਪਿੰਡ ਪਹੁੰਚੀ ਤਾਂ ਉੱਥੋਂ ਇਕ ਪੀ.ਆਰ.ਟੀ.ਸੀ. ਇੰਸਪੈਕਟਰ ਚੈਕਿੰਗ ਲਈ ਬੱਸ ਵਿਚ ਸਵਾਰ ਹੋਇਆ। ਉਸ ਨੂੰ ਵੇਖ ਕੇ ਡਰਾਈਵਰ ਘਬਰਾ ਗਿਆ ਤੇ ਫ਼ਟਾਫਟ ਆਪਣੇ ਦੋਸਤ ਨੂੰ ਸੀਟ ਤੋਂ ਉਤਾਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪਟਿਆਲਾ ਦੇ ਨਾਮੀ ਕਾਰੋਬਾਰੀ ਨੂੰ CBI ਦਾ ਸੰਮਨ, ਕਈ IAS ਤੇ IPS ਅਫ਼ਸਰ ਵੀ ਰਡਾਰ 'ਤੇ

ਇਸ ਮਾਮਲੇ ਵਿਚ ਤੁਰੰਤ ਐਕਸ਼ਨ ਲੈਂਦਿਆਂ ਪੀ. ਆਰ. ਟੀ. ਸੀ. ਵੱਲੋਂ ਉਕਤ ਡਰਾਈਵਰ ਨੂੰ ਬਰਾਖ਼ਾਸਤ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੀ. ਆਰ. ਟੀ. ਸੀ. ਬਰਨਾਲਾ ਦੇ ਜੀ.ਐੱਮ. ਰਮਨ ਸ਼ਰਮਾ ਵੱਲੋਂ ਕੀਤੀ ਗਈ ਹੈ। ਉਨ੍ਹਾਂ ਸਪਸ਼ਟ ਤੌਰ 'ਤੇ ਕਿਹਾ ਕਿ ਸਵਾਰੀਆਂ ਦੀ ਸੁਰੱਖਿਆ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਉਨ੍ਹਾਂ ਨੂੰ ਜਾਨ ਨੂੰ ਖ਼ਤਰੇ ਵਿਚ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

 


author

Anmol Tagra

Content Editor

Related News