ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਜਲੰਧਰ! ਜੀਜੇ ਨੇ ਸਾਲੇ ''ਤੇ ਕੀਤੀ ਫਾਇਰਿੰਗ, ਸਹਿਮੇ ਲੋਕ

Saturday, Nov 22, 2025 - 12:53 PM (IST)

ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਜਲੰਧਰ! ਜੀਜੇ ਨੇ ਸਾਲੇ ''ਤੇ ਕੀਤੀ ਫਾਇਰਿੰਗ, ਸਹਿਮੇ ਲੋਕ

ਜਲੰਧਰ (ਵਰੁਣ)–ਗੜ੍ਹਾ ਦੇ ਗੁਰੂ ਦੀਵਾਨ ਨਗਰ ਵਿਚ ਵੀਰਵਾਰ ਦੇਰ ਰਾਤ ਜੀਜਾ ਨੇ ਆਪਣੇ ਹੀ ਸਾਲੇ ’ਤੇ ਗੋਲ਼ੀ ਚਲਾ ਦਿੱਤੀ। ਗੋਲ਼ੀ ਨੌਜਵਾਨ ਦੇ ਗੁੱਟ ’ਤੇ ਲੱਗੀ, ਜਿਸ ਦੇ ਬਾਅਦ ਦੋਵਾਂ ਧਿਰਾਂ ਮੌਕੇ ਤੋਂ ਫ਼ਰਾਰ ਹੋ ਗਈਆਂ। ਫਾਇਰਿੰਗ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 7 ਦੀ ਪੁਲਸ ਫੋਰੈਂਸਿਕ ਟੀਮ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਸ਼ੁੱਕਰਵਾਰ ਨੂੰ ਪੀੜਤ ਨੌਜਵਾਨ ਸਾਹਮਣੇ ਆਏ, ਜਿਸ ਨੇ ਆਪਣੇ ਜੀਜਾ ਖ਼ਿਲਾਫ਼ ਥਾਣਾ ਨੰਬਰ 7 ਵਿਚ ਸ਼ਿਕਾਇਤ ਦਰਜ ਕਰਵਾਈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜੀਜਾ ਸ਼ਿਆਮ ਅਤੇ ਸਾਲਾ ਅਮਰਜੀਤ ਵਿਚ 3 ਲੱਖ ਰੁਪਏ ਦੀ ਡਰੱਗ ਮਨੀ ਦੇ ਲੈਣ-ਦੇਣ ਦਾ ਵਿਵਾਦ ਚੱਲ ਰਿਹਾ ਹੈ। ਪੁਲਸ ਰਿਕਾਰਡ ਅਨੁਸਾਰ ਦੋਵਾਂ ਖ਼ਿਲਾਫ਼ ਨਸ਼ੇ ਅਤੇ ਕੁੱਟਮਾਰ ਦੇ ਕੇਸ ਵੀ ਦਰਜ ਹਨ, ਜਿਸ ਨਾਲ ਡਰੱਗ ਮਨੀ ਦਾ ਵਿਵਾਦ ਹੀ ਗੋਲ਼ੀ ਚੱਲਣ ਦਾ ਸਹੀ ਕਾਰਨ ਦੱਸਿਆ ਜਾ ਰਿਹਾ ਹੈ। ਜੀਜਾ ਸ਼ਿਆਮ ਅਤੇ ਸਾਲਾ ਅਮਰਜੀਤ ਦੋਵੇਂ ਹੀ ਗੜ੍ਹਾ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਚਲਾਈਆਂ ਜਾਣਗੀਆਂ ਵਿਸ਼ੇਸ਼ ਟ੍ਰੇਨਾਂ

PunjabKesari

ਥਾਣਾ ਨੰਬਰ 7 ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਗੋਲ਼ੀ ਚੱਲਣ ਦੀ ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ। ਮੌਕੇ ਤੋਂ ਗੋਲ਼ੀ ਦਾ ਖੋਲ੍ਹ ਤਾਂ ਨਹੀਂ ਮਿਲਿਆ ਪਰ ਸੜਕ ’ਤੇ ਖ਼ੂਨ ਫੈਲਿਆ ਹੋਇਆ ਸੀ। ਪੁਲਸ ਨੇ ਇਕ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਕਬਜ਼ੇ ਵਿਚ ਲਿਆ ਹੈ। ਫੋਰੈਂਸਿਕ ਲੈਬ ਨੇ ਸੜਕ ’ਤੇ ਫੈਲੇ ਖ਼ੂਨ ਦੇ ਸੈਂਪਲ ਲਏ ਹਨ, ਜਦਕਿ ਹੋਰ ਅਵਸ਼ੇਸ ਵੀ ਲਏ ਹਨ। ਪੁਲਸ ਦੀ ਮੰਨੀਏ ਤਾਂ ਦੇਰ ਰਾਤ ਕਿਸੇ ਵੀ ਧਿਰ ਦਾ ਕੋਈ ਬਿਆਨ ਨਹੀਂ ਆਇਆ ਸੀ ਅਤੇ ਨਾ ਹੀ ਧਿਰ ਸਾਹਮਣੇ ਆਈ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਗੋਲ਼ੀ ਅਮਰਜੀਤ ਨਾਂ ਦੇ ਵਿਅਕਤੀ ਦੇ ਹੱਥ ’ਤੇ ਲੱਗੀ ਹੈ, ਜਿਸ ਤੋਂ ਬਾਅਦ ਪੁਲਸ ਨੇ ਕੁਝ ਹਸਪਤਾਲ ਵੀ ਛਾਣੇ ਪਰ ਉਥੋਂ ਵੀ ਕੋਈ ਗੰਨ ਸ਼ਾਟ ਦਾ ਮਾਮਲਾ ਨਹੀਂ ਮਿਲਿਆ। ਸ਼ੁੱਕਰਵਾਰ ਨੂੰ ਅਚਾਨਕ ਪਤਾ ਲੱਗਾ ਕਿ ਅਮਰਜੀਤ ਨਾਂ ਦਾ ਵਿਅਕਤੀ ਸਿਵਲ ਹਸਪਤਾਲ ਵਿਚ ਦਾਖ਼ਲ ਹੈ, ਜਿਸ ਦੇ ਹੱਥ ’ਤੇ ਗੋਲ਼ੀ ਲੱਗੀ ਹੈ। ਪੁਲਸ ਤੁਰੰਤ ਸਿਵਲ ਹਸਪਤਾਲ ਪਹੁੰਚੀ ਅਤੇ ਅਮਰਜੀਤ ਦੇ ਬਿਆਨ ਦਰਜ ਕੀਤੇ।

PunjabKesari

ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! 25 ਨਵੰਬਰ ਲਈ ਕਿਸਾਨਾਂ ਵੱਲੋਂ ਵੱਡਾ ਐਲਾਨ

ਥਾਣਾ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਅਮਰਜੀਤ ਨੇ ਆਪਣੇਬਿਆਨਾਂ ਵਿਚ ਲਿਖਵਾਇਆ ਹੈਕਿ ਉਸ ਦੇ ਜੀਜੇ ਸ਼ਿਆਮ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਗੋਲੀ ਚਲਾਈ। ਸੂਤਰਾਂ ਦੀ ਮੰਨੀਏ ਤਾਂ ਸ਼ਿਆਮ ਕੋਲ ਲਾਇਸੈਂਸੀ ਰਿਵਾਲਵਰ ਨਹੀਂ ਹੈ, ਜਿਸ ਕਾਰਨ ਗੋਲੀ ਨਾਜਾਇਜ਼ ਪਿਸਤੌਲ ਨਾਲ ਹੀ ਚਲਾਈ ਗਈ। ਪੁਲਸ ਦਾ ਕਹਿਣਾ ਹੈ ਗੋਲ਼ੀ ਚਲਾਉਣ ਦੇ ਪਿੱਛੇ ਸਹੀ ਕਾਰਨ ਸਾਹਮਣੇ ਨਹੀਂ ਆਏ ਹਨ ਪਰ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਇਸ ਮਾਮਲੇ ਵਿਚ 2 ਸ਼ੱਕੀ ਨੌਜਵਾਨਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ ਅਤੇ ਗੋਲ਼ੀ ਚਲਾਉਣ ਵਾਲੇ ਸ਼ਿਆਮ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੇਰ ਰਾਤ ਪੁਲਸ ਐੱਫ਼. ਆਈ. ਆਰ. ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਦੋਵਾਂ ਖ਼ਿਲਾਫ਼ ਨਸ਼ੇ ਅਤੇ ਲੜਾਈ-ਝਗੜੇ ਦੇ ਪਹਿਲਾਂ ਤੋਂ ਹੀ ਕੇਸ ਦਰਜ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News