ਮਾਨਸੂਨ ‘ਚ ਆਟੇ ‘ਚ ਨਹੀਂ ਲੱਗਣਗੇ ਕੀੜੇ, ਸਿਰਫ਼ ਇਕ ਪੱਤੇ ਨਾਲ ਹੋਵੇਗਾ ਹੱਲ
Monday, Sep 08, 2025 - 05:16 PM (IST)

ਵੈੱਬ ਡੈਸਕ- ਮਾਨਸੂਨ ਦੇ ਮੌਸਮ ‘ਚ ਹਵਾ 'ਚ ਨਮੀ ਵਧਣ ਕਰਕੇ ਅਕਸਰ ਕਣਕ ਦੇ ਆਟੇ ‘ਚ ਕੀੜੇ ਪੈ ਜਾਂਦੇ ਹਨ ਅਤੇ ਘੁਣ ਲੱਗ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਆਟਾ ਖਰਾਬ ਹੋ ਜਾਂਦਾ ਹੈ, ਸਗੋਂ ਕਈ ਵਾਰ ਸਾਰਾ ਆਟਾ ਸੁੱਟਣਾ ਪੈਂਦਾ ਹੈ। ਪਰ ਹੁਣ ਤੁਹਾਨੂੰ ਆਟਾ ਵਾਰ-ਵਾਰ ਬਦਲਣ ਦੀ ਲੋੜ ਨਹੀਂ। ਇਕ ਸਧਾਰਣ ਘਰੇਲੂ ਨੁਸਖੇ ਨਾਲ ਤੁਸੀਂ ਆਪਣਾ ਆਟਾ ਸਾਲ ਭਰ ਤੱਕ ਕੀੜਿਆਂ ਤੋਂ ਬਚਾ ਸਕਦੇ ਹੋ।
ਸਿਰਫ਼ ਇਕ ਪੱਤਾ ਕਰੇਗਾ ਕਮਾਲ
ਜੀ ਹਾਂ, ਗੱਲ ਹੋ ਰਹੀ ਹੈ ਤੇਜ਼ ਪੱਤੇ (Bay Leaf) ਦੀ। ਇਹ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦਾ ਹੈ, ਸਗੋਂ ਆਟੇ ਨੂੰ ਵੀ ਕੀੜਿਆਂ ਅਤੇ ਘੁਣ ਤੋਂ ਬਚਾ ਸਕਦਾ ਹੈ। ਇਸ ਦੀ ਤੇਜ਼ ਸੁਗੰਧ ਕੀੜਿਆਂ ਨੂੰ ਬਿਲਕੁਲ ਪਸੰਦ ਨਹੀਂ ਆਉਂਦੀ, ਇਸ ਕਰਕੇ ਉਹ ਇਸ ਦੇ ਨੇੜੇ ਵੀ ਨਹੀਂ ਆਉਂਦੇ।
ਤੇਜ਼ ਪੱਤਾ ਕਿਉਂ ਹੈ ਅਸਰਦਾਰ?
ਤੇਜ਼ ਪੱਤੇ 'ਚ ਕੁਦਰਤੀ ਤੇਲ (Essential Oils) ਹੁੰਦੇ ਹਨ, ਜਿਨ੍ਹਾਂ ਦੀ ਮਹਿਕ ਕੀੜਿਆਂ ਲਈ ਅਸਹਿਣਸ਼ੀਲ ਹੁੰਦੀ ਹੈ। ਇਹ ਪੂਰੀ ਤਰ੍ਹਾਂ ਕੁਦਰਤੀ ਅਤੇ ਕੈਮੀਕਲ-ਫ਼੍ਰੀ ਤਰੀਕਾ ਹੈ, ਜੋ ਆਸਾਨੀ ਨਾਲ ਹਰ ਰਸੋਈ 'ਚ ਮਿਲ ਜਾਂਦਾ ਹੈ।
ਇਸਤੇਮਾਲ ਕਰਨ ਦਾ ਤਰੀਕਾ
- ਆਟਾ ਸਟੋਰ ਕਰਨ ਵਾਲੇ ਡੱਬੇ ਨੂੰ ਚੰਗੀ ਤਰ੍ਹਾਂ ਧੋ ਕੇ ਸੁੱਕਾ ਲਓ।
- ਡੱਬੇ 'ਚ ਥੋੜ੍ਹਾ ਆਟਾ ਪਾਓ ਤੇ ਉਸ ‘ਚ 1-2 ਤੇਜ਼ ਪੱਤੇ ਰੱਖੋ।
- ਫਿਰ ਬਾਕੀ ਆਟਾ ਪਾ ਦਿਓ। ਚਾਹੋ ਤਾਂ ਉੱਪਰਲੀ ਪਰਤ ‘ਤੇ ਵੀ ਕੁਝ ਪੱਤੇ ਰੱਖ ਸਕਦੇ ਹੋ।
- ਡੱਬੇ ਨੂੰ ਏਅਰਟਾਈਟ ਬੰਦ ਕਰੋ।
ਹੋਰ ਘਰੇਲੂ ਟਿਪਸ
- ਨਿੰਮ ਦੀਆਂ ਸੁੱਕੀਆਂ ਪੱਤੀਆਂ- ਤੇਜ਼ ਪੱਤੇ ਦੀ ਥਾਂ ਵਰਤੀ ਜਾ ਸਕਦੀਆਂ ਹਨ।
- ਲੌਂਗ- ਕੁਝ ਲੌਂਗ ਪਾਉਣ ਨਾਲ ਵੀ ਘੁਣ ਨਹੀਂ ਲੱਗਦਾ
- ਲੂਣ– ਨਮੀ ਸੋਖ ਲੈਂਦਾ ਹੈ, ਜਿਸ ਨਾਲ ਕੀੜੇ ਨਹੀਂ ਪੈਦੇ।
ਧਿਆਨ 'ਚ ਰੱਖਣ ਵਾਲੀਆਂ ਗੱਲਾਂ
- ਆਟੇ ਨੂੰ ਹਮੇਸ਼ਾ ਨਮੀ ਤੋਂ ਬਚਾਓ।
- ਸਮੇਂ-ਸਮੇਂ ‘ਤੇ ਡੱਬੇ ਨੂੰ ਧੁੱਪ 'ਚ ਰੱਖੋ।
- ਪੁਰਾਣੇ ਅਤੇ ਨਵੇਂ ਆਟੇ ਨੂੰ ਕਦੇ ਨਾ ਮਿਲਾਓ।
- ਆਟਾ ਹਮੇਸ਼ਾ ਸਾਫ਼ ਅਤੇ ਸੁੱਕੇ ਡੱਬੇ 'ਚ ਹੀ ਰੱਖੋ।