ਔਰਤਾਂ ਨੂੰ ਰਾਇਲ ਲੁਕ ਦਿੰਦੀ ਹੈ ਪਲੇਨ ਸੈਟਿਨ ਸਿਲਕ ਸਾੜ੍ਹੀ

Sunday, Sep 14, 2025 - 10:01 AM (IST)

ਔਰਤਾਂ ਨੂੰ ਰਾਇਲ ਲੁਕ ਦਿੰਦੀ ਹੈ ਪਲੇਨ ਸੈਟਿਨ ਸਿਲਕ ਸਾੜ੍ਹੀ

ਵੈੱਬ ਡੈਸਕ- ਸਾੜ੍ਹੀ ਭਾਰਤੀ ਪ੍ਰੰਪਰਾ ਅਤੇ ਸੱਭਿਆਚਾਰ ਦਾ ਪ੍ਰਤੀਕ ਹੈ, ਜੋ ਹਰ ਮੌਕੇ ’ਤੇ ਔਰਤਾਂ ਅਤੇ ਮੁਟਿਆਰਾਂ ਦੀ ਖੂਬਸੂਰਤੀ ਨੂੰ ਨਿਖਾਰਦੀ ਹੈ। ਅੱਜਕੱਲ ਬਦਲਦੇ ਫ਼ੈਸ਼ਨ ਟਰੈਂਡ ਦੇ ਨਾਲ ਸਾਡ਼੍ਹੀਆਂ ਦਾ ਅੰਦਾਜ਼ ਵੀ ਬਦਲ ਰਿਹਾ ਹੈ। ਇਨ੍ਹਾਂ ’ਚੋਂ ਪਲੇਨ ਸੈਟਿਨ ਸਿਲਕ ਸਾੜ੍ਹੀ ਮੁਟਿਆਰਾਂ ’ਚ ਲੋਕਪ੍ਰਿਯ ਹੋ ਰਹੀ ਹੈ। ਇਹ ਸਾੜ੍ਹੀ ਮੁਟਿਆਰਾਂ ਅਤੇ ਔਰਤਾਂ ਨੂੰ ਇਕ ਰਾਇਲ ਅਤੇ ਐਲੀਗੈਂਟ ਲੁਕ ਵੀ ਦਿੰਦੀ ਹੈ। ਇਹ ਸਾੜ੍ਹੀ ਨਾ ਸਿਰਫ ਆਰਾਮਦਾਇਕ ਹੁੰਦੀ ਹੈ, ਸਗੋਂ ਇਸ ਨੂੰ ਪਹਿਨਣ ਵਾਲੀ ਹਰ ਮੁਟਿਆਰ ਅਤੇ ਔਰਤ ਨੂੰ ਇਕ ਸ਼ਾਹੀ ਅੰਦਾਜ਼ ਦਿੰਦੀ ਹੈ।

ਇਸ ਦੀ ਸਾਦਗੀ ਅਤੇ ਸੁੰਦਰਤਾ ਇਸ ਨੂੰ ਹਰ ਮੌਕੇ ਲਈ ਢੁੱਕਵੀਂ ਬਣਾਉਂਦੀ ਹੈ। ਪਲੇਨ ਸੈਟਿਨ ਸਿਲਕ ਸਾੜ੍ਹੀ ਆਪਣੀ ਸਾਦਗੀ ’ਚ ਵੀ ਆਧੁਨਿਕਤਾ ਦਾ ਤੜਕਾ ਲਾਉਂਦੀ ਹੈ। ਇਸ ਨੂੰ ਮਾਡਰਨ ਬਲਾਊਜ਼, ਡਿਜ਼ਾਈਨਰ ਜਿਊਲਰੀ ਅਤੇ ਸਟਾਈਲਿਸ਼ ਅਸੈਸਰੀਜ਼ ਦੇ ਨਾਲ ਪੇਅਰ ਕਰ ਕੇ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਨਿਖਾਰ ਰਹੀਆਂ ਹਨ।

ਇਹ ਸਾੜ੍ਹੀ ਇੰਨੀ ਵਰਸਟਾਈਲ ਹੈ ਕਿ ਇਸ ਨੂੰ ਕੈਜ਼ੂਅਲ ਤੋਂ ਲੈ ਕੇ ਫੈਸਟਿਵ ਵੀਅਰ ਤੱਕ ਲਈ ਚੁਣਿਆ ਜਾ ਸਕਦਾ ਹੈ। ਇਕ ਸਿੰਪਲ ਬਲਾਊਜ਼ ਦੇ ਨਾਲ ਇਹ ਡੇਲੀ ਵੀਅਰ ਲਈ ਢੁੱਕਵੀਂ ਹੈ, ਜਦੋਂ ਕਿ ਹੈਵੀ ਵਰਕ ਵਾਲਾ ਬਲਾਊਜ਼ ਇਸ ਨੂੰ ਵਿਆਹ ਅਤੇ ਹੋਰ ਮੌਕਿਆਂ ਲਈ ਖਾਸ ਬਣਾਉਂਦਾ ਹੈ। ਸੈਟਿਨ ਸਿਲਕ ਦੀ ਚਮਕ ਅਤੇ ਡ੍ਰੈਪਿੰਗ ਸਟਾਈਲ ਇਸ ਨੂੰ ਇਕ ਰਾਇਲ ਟੱਚ ਦਿੰਦਾ ਹੈ।

ਮਾਰਕੀਟ ’ਚ ਪਲੇਨ ਸੈਟਿਨ ਸਿਲਕ ਸਾੜ੍ਹੀਆਂ ਕਈ ਰੰਗਾਂ ’ਚ ਉਪਲੱਬਧ ਹਨ, ਜਿਵੇਂ ਰੈੱਡ, ਰਾਇਲ ਬਲਿਊ, ਪੇਸਟਲ ਪਿੰਕ, ਐਮਰਾਲਡ ਗ੍ਰੀਨ, ਸਿਲਵਰ ਅਤੇ ਗੋਲਡਨ ਆਦਿ। ਇਹ ਰੰਗ ਹਰ ਸਕਿਨ ਟੋਨ ’ਤੇ ਖੂਬ ਜੱਚਦੇ ਹਨ ਅਤੇ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੇ ਹਨ। ਮੁਟਿਆਰਾਂ ਮਾਡਰਨ ਲੁਕ ਲਈ ਇਸ ਦੇ ਨਾਲ ਕ੍ਰਾਪ ਟਾਪ ਸਟਾਈਲ ਬਲਾਊਜ਼, ਹਾਈ ਨੈੱਕ ਜਾਂ ਆਫ-ਸ਼ੋਲਡਰ ਬਲਾਊਜ਼ ਨੂੰ ਚੁਣ ਰਹੀਆਂ ਹਨ।

ਟ੍ਰੈਡੀਸ਼ਨਲ ਲੁਕ ਲਈ ਹੈਵੀ ਐਂਬ੍ਰਾਇਡਰੀ ਜਾਂ ਜਰੀ ਵਰਕ ਵਾਲਾ ਬਲਾਊਜ਼ ਪ੍ਰਫੈਕਟ ਲੁਕ ਦਿੰਦਾ ਹੈ। ਮੁਟਿਆਰਾਂ ਇਸ ਦੇ ਨਾਲ ਜਿਊਲਰੀ ’ਚ ਸਟੇਟਮੈਂਟ ਨੈੱਕਪੀਸ, ਝੁਮਕੇ ਜਾਂ ਚਾਂਦ ਵਾਲੀ ਪਹਿਨ ਕੇ ਆਪਣੀ ਲੁਕ ਨੂੰ ਹੋਰ ਆਕਰਸ਼ਕ ਬਣਾਉਣਾ ਪਸੰਦ ਕਰਦੀਆਂ ਹਨ। ਹੇਅਰਸਟਾਈਲ ’ਚ ਉਨ੍ਹਾਂ ਨੂੰ ਜ਼ਿਆਦਾਤਰ ਬੰਨ, ਮੈਸੀ ਬੰਨ, ਸਾਫਟ ਕਰਲਜ਼ ਜਾਂ ਸਟ੍ਰੇਟ ਓਪਨ ਹੇਅਰ ’ਚ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ਹੀਲਜ਼, ਹਾਈ ਬੈਲੀ ਜਾਂ ਟ੍ਰੈਡੀਸ਼ਨਲ ਜੁੱਤੀ ਇਸ ਸਾੜ੍ਹੀ ਨਾਲ ਮੁਟਿਆਰਾਂ ਨੂੰ ਪ੍ਰਫੈਕਟ ਲੁਕ ਦਿੰਦੀਆਂ ਹਨ। ਪਲੇਨ ਸੈਟਿਨ ਸਿਲਕ ਸਾੜ੍ਹੀ ਅੱਜ ਦੀਆਂ ਮੁਟਿਆਰਾਂ ਲਈ ਇਕ ਸਟਾਈਲ ਸਟੇਟਮੈਂਟ ਬਣ ਚੁੱਕੀ ਹੈ। ਇਹ ਸਾੜ੍ਹੀ ਨਾ ਸਿਰਫ ਉਨ੍ਹਾਂ ਦੀ ਖੂਬਸੂਰਤੀ ਨੂੰ ਨਿਖਾਰਦੀ ਹੈ, ਸਗੋਂ ਉਨ੍ਹਾਂ ਨੂੰ ਆਤਮਵਿਸ਼ਵਾਸ ਅਤੇ ਰਾਇਲ ਲੁਕ ਵੀ ਦਿੰਦੀ ਹੈ। 


author

DIsha

Content Editor

Related News