ਰੋਜ਼ਾਨਾ ਸਨਸਕ੍ਰੀਨ ਲਗਾਉਣ ਨਾਲ ਹੋ ਸਕਦੀ ਹੈ Vitamin-D ਦੀ ਕਮੀ, ਜਾਣੋ ਕੀ ਕਹਿੰਦਾ ਹੈ ਅਧਿਐਨ
Friday, Sep 19, 2025 - 01:09 PM (IST)

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੇ QIMR ਬਰਗੋਫਰ ਮੈਡੀਕਲ ਰਿਸਰਚ ਇੰਸਟੀਟਿਊਟ ਦੇ ਵਿਗਿਆਨੀਆਂ ਵੱਲੋਂ ਕੀਤੇ ਨਵੇਂ ਅਧਿਐਨ 'ਚ ਦੱਸਿਆ ਗਿਆ ਹੈ ਕਿ ਜੋ ਲੋਕ ਹਰ ਰੋਜ਼ SPF 50+ ਸਨਸਕ੍ਰੀਨ ਦਾ ਇਸਤੇਮਾਲ ਕਰਦੇ ਹਨ, ਖਾਸ ਕਰਕੇ ਉਨ੍ਹਾਂ ਦਿਨਾਂ 'ਚ ਜਦੋਂ ਯੂਵੀ ਇੰਡੈਕਸ 3 ਜਾਂ ਉਸ ਤੋਂ ਵੱਧ ਹੁੰਦਾ ਹੈ, ਉਨ੍ਹਾਂ 'ਚ ਵਿਟਾਮਿਨ-ਡੀ ਦੀ ਕਮੀ ਦਾ ਖਤਰਾ ਵਧ ਸਕਦਾ ਹੈ। ਅਧਿਐਨ ‘ਬ੍ਰਿਟਿਸ਼ ਜਰਨਲ ਆਫ ਡਰਮੈਟੋਲੋਜੀ’ 'ਚ ਪ੍ਰਕਾਸ਼ਿਤ ਹੋਇਆ ਹੈ। ਇਸ 'ਚ ਕਿਹਾ ਗਿਆ ਹੈ ਕਿ ਸਨਸਕ੍ਰੀਨ ਦਾ ਇਸਤੇਮਾਲ ਛੱਡਣ ਦੀ ਲੋੜ ਨਹੀਂ ਹੈ, ਪਰ ਜਿਹੜੇ ਲੋਕ ਰੋਜ਼ਾਨਾ SPF 50+ ਵਰਤਦੇ ਹਨ, ਉਨ੍ਹਾਂ ਨੂੰ ਵਿਟਾਮਿਨ-ਡੀ ਸਪਲੀਮੈਂਟ ਲੈਣੇ ਪੈ ਸਕਦੇ ਹਨ।
ਅਧਿਐਨ ਦੇ ਨਤੀਜੇ
- ਇਸ ਅਧਿਐਨ 'ਚ 639 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ। ਇਕ ਸਮੂਹ ਨੂੰ ਰੋਜ਼ SPF 50+ ਸਨਸਕ੍ਰੀਨ ਵਰਤਣ ਲਈ ਕਿਹਾ ਗਿਆ, ਜਦਕਿ ਦੂਜਾ ਸਮੂਹ ਆਪਣੀ ਆਮ ਰੁਟੀਨ ਦੇ ਅਨੁਸਾਰ ਧੁੱਪ ਤੋਂ ਸੁਰੱਖਿਆ ਕਰਦਾ ਰਿਹਾ।
- ਗਰਮੀਆਂ 'ਚ ਦੋਹਾਂ ਸਮੂਹਾਂ ਦੇ ਵਿਟਾਮਿਨ-ਡੀ ਪੱਧਰ ਵਧੇ, ਪਰ ਸਨਸਕ੍ਰੀਨ ਵਰਤਣ ਵਾਲੇ ਗਰੁੱਪ 'ਚ ਇਹ ਵਾਧਾ ਘੱਟ ਰਿਹਾ।
- ਅਧਿਐਨ ਦੇ ਅੰਤ 'ਚ, ਸਨਸਕ੍ਰੀਨ ਵਰਤਣ ਵਾਲੇ ਸਮੂਹ ਦੇ 46 ਫੀਸਦੀ ਲੋਕਾਂ 'ਚ ਵਿੱਟਾਮਿਨ-ਡੀ ਦੀ ਕਮੀ ਪਾਈ ਗਈ, ਜਦਕਿ ਕੰਟਰੋਲ ਗਰੁੱਪ 'ਚ ਇਹ ਅੰਕੜਾ 37 ਫੀਸਦੀ ਸੀ।
-
ਵਿਗਿਆਨੀਆਂ ਦੀ ਸਲਾਹ
- ਸਨਸਕ੍ਰੀਨ ਛੱਡਣ ਦੀ ਲੋੜ ਨਹੀਂ, ਕਿਉਂਕਿ ਇਹ ਚਮੜੀ ਦੇ ਕੈਂਸਰ ਅਤੇ ਸਨਸਪਾਟਸ ਤੋਂ ਬਚਾਉਂਦਾ ਹੈ।
- ਜਦੋਂ ਯੂਵੀ ਇੰਡੈਕਸ 3 ਜਾਂ ਉਸ ਤੋਂ ਵੱਧ ਹੋਵੇ, ਤਾਂ ਬਾਹਰ ਜਾਣ ਵੇਲੇ ਸਨਸਕ੍ਰੀਨ ਲਗਾਉਣਾ, ਕਪੜੇ, ਟੋਪੀ ਅਤੇ ਐਨਕ ਪਹਿਨਣਾ ਜ਼ਰੂਰੀ ਹੈ।
- ਗੋਰੀ ਰੰਗਤ ਵਾਲੇ ਲੋਕਾਂ ਲਈ ਹਰ ਰੋਜ਼ ਸਨਸਕ੍ਰੀਨ ਲਾਜ਼ਮੀ ਨਹੀਂ, ਪਰ ਤਿੱਖੀ ਧੁੱਪ 'ਚ ਸਾਵਧਾਨੀ ਵਰਤਣੀ ਚਾਹੀਦੀ ਹੈ।
- ਰੋਜ਼ਾਨਾ SPF 50+ ਵਰਤਣ ਵਾਲੇ ਲੋਕਾਂ ਨੂੰ ਵਿਟਾਮਿਨ-ਡੀ ਸਪਲੀਮੈਂਟ ਲੈਣ ਬਾਰੇ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਵਿਟਾਮਿਨ-ਡੀ ਦੀ ਕਮੀ ਦੇ ਹੋਰ ਕਾਰਨ
- ਸ਼ੋਧਕਰਤਾਵਾਂ ਮੁਤਾਬਕ, ਵਿਟਾਮਿਨ-ਡੀ ਦੀ ਘਾਟ ਸਿਰਫ਼ ਸਨਸਕ੍ਰੀਨ ਕਰਕੇ ਨਹੀਂ ਹੁੰਦੀ। ਜਿਹੜੇ ਲੋਕ:
- ਦਿਨ ਦੇ ਸਮੇਂ (ਸਵੇਰੇ 8 ਤੋਂ ਸ਼ਾਮ 4 ਵਜੇ ਤੱਕ) ਬਾਹਰ ਨਹੀਂ ਨਿਕਲਦੇ
- ਜਾਂ ਹਮੇਸ਼ਾਂ ਸਰੀਰ ਨੂੰ ਕੱਪੜਿਆਂ ਨਾਲ ਪੂਰੀ ਤਰ੍ਹਾਂ ਢੱਕ ਕੇ ਰੱਖਦੇ ਹਨ,
- ਉਨ੍ਹਾਂ 'ਚ ਵੀ ਵਿਟਾਮਿਨ-ਡੀ ਦੀ ਘਾਟ ਦਾ ਖਤਰਾ ਵੱਧਦਾ ਹੈ।
ਸਿਫਾਰਿਸ਼
ਮਾਹਿਰਾਂ ਨੇ ਦੱਸਿਆ ਕਿ ਸਨਸਕ੍ਰੀਨ ਦਾ ਰੋਜ਼ਾਨਾ ਇਸਤੇਮਾਲ ਜ਼ਰੂਰੀ ਹੈ, ਪਰ ਸਰਦੀਆਂ 'ਚ ਵਿਟਾਮਿਨ-ਡੀ ਸਪਲੀਮੈਂਟ ਲੈਣਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ, ਕਿਉਂਕਿ ਇਸ ਦੌਰਾਨ ਸਰੀਰ ਵਿੱਚ ਵਿਟਾਮਿਨ-ਡੀ ਪੱਧਰ ਤੇਜ਼ੀ ਨਾਲ ਘਟਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8