ਨੀਂਦ ਨਾ ਆਉਣ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਡਾਇਟ ''ਚ ਸ਼ਾਮਲ ਕਰੋ ਇਹ ਚੀਜ਼ਾਂ

Friday, Sep 12, 2025 - 05:54 PM (IST)

ਨੀਂਦ ਨਾ ਆਉਣ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਡਾਇਟ ''ਚ ਸ਼ਾਮਲ ਕਰੋ ਇਹ ਚੀਜ਼ਾਂ

ਹੈਲਥ ਡੈਸਕ- ਕਈ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਜਿਸ ਦਾ ਕਾਰਨ ਦਿਨ ਭਰ ਦੀ ਟੈਨਸ਼ਨ ਅਤੇ ਸਟ੍ਰੈੱਸ, ਜਿਸ ਨਾਲ ਕੋਰਟੀਸੋਲ ਹਾਰਮੋਨ ਰਿਲੀਜ਼ ਹੁੰਦਾ ਹੈ ਅਤੇ ਇਹ ਸੌਂਣ ਵਾਲੇ ਹਾਰਮੋਨ ਮੇਲਾਟੋਨਿਨ ਨੂੰ ਰੋਕਦਾ ਹੈ। ਨਤੀਜੇ ਵਜੋਂ ਨੀਂਦ ਦੇਰ ਨਾਲ ਆਉਂਦੀ ਹੈ ਜਾਂ ਵਾਰ-ਵਾਰ ਟੁੱਟਦੀ ਹੈ। ਸਵੇਰੇ ਉੱਠਣ ‘ਤੇ ਵੀ ਤਾਜ਼ਗੀ ਦੀ ਥਾਂ ਥਕਾਵਟ ਮਹਿਸੂਸ ਹੁੰਦੀ ਹੈ। ਡਾਕਟਰਾਂ ਦੇ ਮੁਤਾਬਕ, ਜੀਵਨਸ਼ੈਲੀ 'ਚ ਤਬਦੀਲੀ (ਜਿਵੇਂ ਸਕਰੀਨ ਟਾਈਮ ਘਟਾਉਣਾ, ਨਿਯਮਿਤ ਕਸਰਤ) ਦੇ ਨਾਲ-ਨਾਲ ਡਾਇਟ ਵੀ ਨੀਂਦ ਸੁਧਾਰਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ।

1. ਕੇਲਾ ਅਤੇ ਚੈਰੀ

ਕੇਲੇ 'ਚ ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਵੱਧ ਮਾਤਰਾ 'ਚ ਹੁੰਦੇ ਹਨ, ਜੋ ਮਾਸਪੇਸ਼ੀਆਂ ਨੂੰ ਆਰਾਮ ਦਿੰਦੇ ਹਨ।

ਚੈਰੀ ਮੇਲਾਟੋਨਿਨ ਦਾ ਕੁਦਰਤੀ ਸਰੋਤ ਹੈ, ਜੋ ਦਿਮਾਗ ਨੂੰ ਸ਼ਾਂਤ ਕਰਕੇ ਜਲਦੀ ਨੀਂਦ ਲਿਆਉਂਦਾ ਹੈ।

2. ਓਟਸ ਅਤੇ ਕੀਵੀ

ਓਟਸ 'ਚ ਕਾਰਬੋਹਾਈਡਰੇਟ ਅਤੇ ਮੇਲਾਟੋਨਿਨ ਹੁੰਦੇ ਹਨ, ਜੋ ਹੌਲੀ-ਹੌਲੀ ਖੂਨ 'ਚ ਸ਼ੁਗਰ ਵਧਾਉਂਦੇ ਹਨ ਅਤੇ ਨੀਂਦ ਲਈ ਸਹਾਇਕ ਹਨ।

ਰਿਸਰਚ ਮੁਤਾਬਕ, ਕੀਵੀ ਖਾਣ ਨਾਲ ਨੀਂਦ ਦੀ ਗੁਣਵੱਤਾ 'ਚ ਸੁਧਾਰ ਹੁੰਦਾ ਹੈ ਕਿਉਂਕਿ ਇਸ 'ਚ ਸੈਰੋਟੋਨਿਨ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ।

3. ਬਦਾਮ ਅਤੇ ਗਰਮ ਦੁੱਧ

ਬਦਾਮ ਮੈਗਨੀਸ਼ੀਅਮ ਦਾ ਵਧੀਆ ਸਰੋਤ ਹੈ, ਜੋ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਦਾ ਹੈ ਅਤੇ ਨੀਂਦ ਲਈ ਜ਼ਰੂਰੀ ਹੈ।

ਸੌਂਣ ਤੋਂ ਪਹਿਲਾਂ ਗਰਮ ਦੁੱਧ ਪੀਣਾ ਪੁਰਾਣਾ ਪਰ ਅਜਮਾਇਆ ਹੋਇਆ ਨੁਸਖ਼ਾ ਹੈ। ਦੁੱਧ 'ਚ ਮੌਜੂਦ ਟ੍ਰਿਪਟੋਫੈਨ ਐਮੀਨੋ ਐਸਿਡ ਸਰੀਰ ਨੂੰ ਸੈਰੋਟੋਨਿਨ ਅਤੇ ਮੇਲਾਟੋਨਿਨ ਬਣਾਉਣ 'ਚ ਮਦਦ ਕਰਦਾ ਹੈ।

ਆਦਤਾਂ 'ਚ ਵੀ ਲਿਆਓ ਤਬਦੀਲੀ

  • ਸੌਂਣ ਤੋਂ ਇਕ ਘੰਟਾ ਪਹਿਲਾਂ ਮੋਬਾਇਲ, ਟੀਵੀ ਆਦਿ ਦੀ ਸਕਰੀਨ ਤੋਂ ਦੂਰ ਰਹੋ।
  • ਸ਼ਾਂਤ ਅਤੇ ਆਰਾਮਦਾਇਕ ਮਾਹੌਲ 'ਚ ਸੋਵੋ।
  • ਹਰ ਰੋਜ਼ ਇਕੋ ਸਮੇਂ 'ਤੇ ਸੌਂਣ ਅਤੇ ਉੱਠਣ ਦੀ ਆਦਤ ਬਣਾਓ।

Disclaimer: ਇਹ ਜਾਣਕਾਰੀ ਸਿਰਫ਼ ਆਮ ਜਨਰਲ ਜਾਣਕਾਰੀ ਲਈ ਹੈ। ਕਿਸੇ ਵੀ ਇਲਾਜ ਜਾਂ ਡਾਇਟ ਲਈ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News